Quran Apps in many lanuages:

Surah Al-Baqara Ayahs #214 Translated in Punjabi

هَلْ يَنْظُرُونَ إِلَّا أَنْ يَأْتِيَهُمُ اللَّهُ فِي ظُلَلٍ مِنَ الْغَمَامِ وَالْمَلَائِكَةُ وَقُضِيَ الْأَمْرُ ۚ وَإِلَى اللَّهِ تُرْجَعُ الْأُمُورُ
ਕੀ ਲੋਕ ਇਸ ਉਡੀਕ ਵਿਚ ਹਨ ਕਿ ਅੱਲਾਹ (ਖੁਦ) ਬੱਦਲਾਂ ਦੀ ਛਾਂ ਵਿਚ ਆਵੇ ਅਤੇ ਫ਼ਰਿਸ਼ਤੇ ਵੀ ਆ ਜਾਣ ਅਤੇ ਮਾਮਲੇ ਦਾ ਫੈਸਲਾ ਕਰ ਦਿੱਤਾ ਜਾਵੇ ਅਤੇ ਸਾਰੇ ਮਾਮਲੇ ਅੱਲਾਹ ਵੱਲ ਹੀ ਮੌੜੇ ਜਾਂਦੇ ਹਨ।
سَلْ بَنِي إِسْرَائِيلَ كَمْ آتَيْنَاهُمْ مِنْ آيَةٍ بَيِّنَةٍ ۗ وَمَنْ يُبَدِّلْ نِعْمَةَ اللَّهِ مِنْ بَعْدِ مَا جَاءَتْهُ فَإِنَّ اللَّهَ شَدِيدُ الْعِقَابِ
ਇਸਰਾਈਲ ਦੀ ਔਲਾਦ ਨੂੰ ਪੁੱਛੋਂ ਕਿ ਅਸੀਂ’ ਉਨ੍ਹਾਂ ਨੂੰ ਕਿੰਨੀਆਂ ਖੁੱਲ੍ਹੀਆਂ-ਖੁੱਲ੍ਹੀਆਂ ਨਿਸ਼ਾਨੀਆਂ ਦਿੱਤੀਆ ਅਤੇ ਜੋ ਬੰਦਾ ਅੱਲਾਹ ਦੀ ਨਿਅਮਤ (ਕਿਰਪਾ) ਨੂੰ ਬਦਲ ਦੇਵੇ, ਜਦੋਂ ਕਿ ਉਹ ਉਸਦੇ ਕੋਲ ਆ ਚੁੱਕੀ ਹੋਵੇ ਤਾਂ ਅੱਲਾਹ ਯਕੀਨਨ ਕਠੋਰ ਸਜ਼ਾ ਦੇਣ ਵਾਲਾ ਹੈ।
زُيِّنَ لِلَّذِينَ كَفَرُوا الْحَيَاةُ الدُّنْيَا وَيَسْخَرُونَ مِنَ الَّذِينَ آمَنُوا ۘ وَالَّذِينَ اتَّقَوْا فَوْقَهُمْ يَوْمَ الْقِيَامَةِ ۗ وَاللَّهُ يَرْزُقُ مَنْ يَشَاءُ بِغَيْرِ حِسَابٍ
ਦੁਨਿਆਵੀ ਜੀਵਨ ਉਨ੍ਹਾਂ ਲੋਕਾਂ ਦੀ ਨਜ਼ਰ ਵਿਚ ਮਨਮੋਹਕ ਬਣਾ ਦਿੱਤਾ ਗਿਆ ਹੈ, ਜੋ ਅਵੱਗਿਆਕਾਰੀ ਹਨ ਅਤੇ ਉਹ ਈਮਾਨ ਵਾਲਿਆਂ ਉੱਪਰ ਹੱਸਦੇ ਹਨ, ਜਦੋਂ ਕਿ ਜੋ ਪ੍ਰਹੇਜ਼ਗਾਰ ਹਨ ਉਹ ਕਿਆਮਤ ਦੇ ਦਿਨ ਉਨ੍ਹਾਂ ਦੀ ਤੁਲਨਾ ਵਿਚ ਉੱਚੇ ਹੋਣਗੇ ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਬੇ-ਹਿਸਾਬ ਰਿਜ਼ਕ ਦਿੰਦਾ ਹੈ।
كَانَ النَّاسُ أُمَّةً وَاحِدَةً فَبَعَثَ اللَّهُ النَّبِيِّينَ مُبَشِّرِينَ وَمُنْذِرِينَ وَأَنْزَلَ مَعَهُمُ الْكِتَابَ بِالْحَقِّ لِيَحْكُمَ بَيْنَ النَّاسِ فِيمَا اخْتَلَفُوا فِيهِ ۚ وَمَا اخْتَلَفَ فِيهِ إِلَّا الَّذِينَ أُوتُوهُ مِنْ بَعْدِ مَا جَاءَتْهُمُ الْبَيِّنَاتُ بَغْيًا بَيْنَهُمْ ۖ فَهَدَى اللَّهُ الَّذِينَ آمَنُوا لِمَا اخْتَلَفُوا فِيهِ مِنَ الْحَقِّ بِإِذْنِهِ ۗ وَاللَّهُ يَهْدِي مَنْ يَشَاءُ إِلَىٰ صِرَاطٍ مُسْتَقِيمٍ
ਲੋਕ ਇੱਕ ਉੱਮਤ ਸਨ। ਉਨ੍ਹਾਂ ਨੇ ਮੱਤਭੇਦ ਕੀਤਾ ਤਾਂ ਅੱਲਾਹ ਨੇ ਧੈ੍‌ਗ਼ੰਬਰਾਂ ਨੂੰ ਭੇਜਿਆ ਖ਼ੁਸ਼ਖ਼ਬਰੀ ਦੇਣ ਵਾਲੇ ਅਤੇ ਭੈਅ ਭੀਤ ਕਰਨ ਵਾਲੇ ਬਣਾ ਕੇ ਅਤੇ ਉਨ੍ਹਾਂ ਦੇ ਨਾਲ ਕਿਤਾਬ ਉਤਾਰੀ ਸੱਚ ਦੇ ਨਾਲ, ਤਾਂ ਜੋ ਉਹ ਉਨ੍ਹਾਂ ਗੱਲਾਂ ਦਾ ਫ਼ੈਸਲਾ ਕਰਨ, ਜਿਨ੍ਹਾਂ ਵਿਚ ਲੋਕ ਮੱਤਭੇਦ ਕਰ ਰਹੇ ਹਨ। ਅਤੇ ਇਹ ਮੱਤਭੇਦ ਉਨ੍ਹਾਂ ਲੋਕਾਂ ਨੇ ਕੀਤੇ, ਜਿਨਾਂ ਨੂੰ ਸੱਚ ਦਿੱਤਾ ਗਿਆ ਸੀ, ਇਸ ਤੋਂ ਬਾਅਦ ਕਿ ਉਨ੍ਹਾਂ ਕੋਲ ਸਪੱਸ਼ਟ ਮਾਰਗ ਦਰਸ਼ਨ ਆ ਚੁੱਕਿਆ ਸੀ। ਫਿਰ ਅੱਲਾਹ ਨੇ ਆਪਣੀ ਕਿਰਪਾ ਨਾਲ ਸੱਚਾਈ ਦੇ ਮਾਮਲੇ ਵਿਚ ਈਮਾਨ ਵਾਲਿਆਂ ਨੂੰ ਰਾਹ ਦਿਖਾਇਆ ਜਿਸ ਵਿਚ ਉਹ ਲੜ ਰਹੇ ਸਨ ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਸਿੱਧਾ ਰਾਹ ਦਿਖਾ ਦਿੰਦਾ ਹੈ।
أَمْ حَسِبْتُمْ أَنْ تَدْخُلُوا الْجَنَّةَ وَلَمَّا يَأْتِكُمْ مَثَلُ الَّذِينَ خَلَوْا مِنْ قَبْلِكُمْ ۖ مَسَّتْهُمُ الْبَأْسَاءُ وَالضَّرَّاءُ وَزُلْزِلُوا حَتَّىٰ يَقُولَ الرَّسُولُ وَالَّذِينَ آمَنُوا مَعَهُ مَتَىٰ نَصْرُ اللَّهِ ۗ أَلَا إِنَّ نَصْرَ اللَّهِ قَرِيبٌ
ਕੀ ਤੁਸੀਂ ਇਹ ਸਮਝ ਰੱਖਿਆ ਹੈ ਕਿ ਤੁਸੀਂ ਜੰਨਤ ਵਿਚ ਪ੍ਰਵੇਸ਼ ਕਰ ਪਾਉਗੇ ਜਦੋਂ ਕਿ ਅਜੇ ਤੁਹਾਡੇ ਉੱਪਰ ਉਹ ਹਾਲਾਤ ਹੀ ਨਹੀਂ ਆਏ ਜੋ ਤੁਹਾਡੇ ਤੋਂ ਪਹਿਲੇ ਲੋਕਾਂ ਉੱਪਰ ਆਏ ਸਨ। ਉਨ੍ਹਾਂ ਨੂੰ ਅਤਿਅੰਤ ਦੁੱਖ ਪਹੁੰਚਿਆ ਅਤੇ ਉਹ ਹਿਲਾ ਕੇ ਰੱਖ ਦਿੱਤੇ ਗਏ, ਇੱਥੋਂ ਤੱਕ ਕਿ ਰਸੂਲ ਅਤੇ ਉਨ੍ਹਾਂ ਨਾਲ ਈਮਾਨ ਲਿਆਉਣ ਵਾਲੇ ਪੁਕਾਰ ਉਠੇ ਕਿ ਅੱਲਾਹ ਦੀ ਸਹਾਇਤਾ ਕਦੋਂ ਆਏਗੀ। ਯਾਦ ਰੱਖੋ ਅੱਲਾਹ ਦੀ ਸਹਾਇਤਾ ਨਜ਼ਦੀਕ ਹੈ।

Choose other languages: