Quran Apps in many lanuages:

Surah Al-Baqara Ayahs #217 Translated in Punjabi

كَانَ النَّاسُ أُمَّةً وَاحِدَةً فَبَعَثَ اللَّهُ النَّبِيِّينَ مُبَشِّرِينَ وَمُنْذِرِينَ وَأَنْزَلَ مَعَهُمُ الْكِتَابَ بِالْحَقِّ لِيَحْكُمَ بَيْنَ النَّاسِ فِيمَا اخْتَلَفُوا فِيهِ ۚ وَمَا اخْتَلَفَ فِيهِ إِلَّا الَّذِينَ أُوتُوهُ مِنْ بَعْدِ مَا جَاءَتْهُمُ الْبَيِّنَاتُ بَغْيًا بَيْنَهُمْ ۖ فَهَدَى اللَّهُ الَّذِينَ آمَنُوا لِمَا اخْتَلَفُوا فِيهِ مِنَ الْحَقِّ بِإِذْنِهِ ۗ وَاللَّهُ يَهْدِي مَنْ يَشَاءُ إِلَىٰ صِرَاطٍ مُسْتَقِيمٍ
ਲੋਕ ਇੱਕ ਉੱਮਤ ਸਨ। ਉਨ੍ਹਾਂ ਨੇ ਮੱਤਭੇਦ ਕੀਤਾ ਤਾਂ ਅੱਲਾਹ ਨੇ ਧੈ੍‌ਗ਼ੰਬਰਾਂ ਨੂੰ ਭੇਜਿਆ ਖ਼ੁਸ਼ਖ਼ਬਰੀ ਦੇਣ ਵਾਲੇ ਅਤੇ ਭੈਅ ਭੀਤ ਕਰਨ ਵਾਲੇ ਬਣਾ ਕੇ ਅਤੇ ਉਨ੍ਹਾਂ ਦੇ ਨਾਲ ਕਿਤਾਬ ਉਤਾਰੀ ਸੱਚ ਦੇ ਨਾਲ, ਤਾਂ ਜੋ ਉਹ ਉਨ੍ਹਾਂ ਗੱਲਾਂ ਦਾ ਫ਼ੈਸਲਾ ਕਰਨ, ਜਿਨ੍ਹਾਂ ਵਿਚ ਲੋਕ ਮੱਤਭੇਦ ਕਰ ਰਹੇ ਹਨ। ਅਤੇ ਇਹ ਮੱਤਭੇਦ ਉਨ੍ਹਾਂ ਲੋਕਾਂ ਨੇ ਕੀਤੇ, ਜਿਨਾਂ ਨੂੰ ਸੱਚ ਦਿੱਤਾ ਗਿਆ ਸੀ, ਇਸ ਤੋਂ ਬਾਅਦ ਕਿ ਉਨ੍ਹਾਂ ਕੋਲ ਸਪੱਸ਼ਟ ਮਾਰਗ ਦਰਸ਼ਨ ਆ ਚੁੱਕਿਆ ਸੀ। ਫਿਰ ਅੱਲਾਹ ਨੇ ਆਪਣੀ ਕਿਰਪਾ ਨਾਲ ਸੱਚਾਈ ਦੇ ਮਾਮਲੇ ਵਿਚ ਈਮਾਨ ਵਾਲਿਆਂ ਨੂੰ ਰਾਹ ਦਿਖਾਇਆ ਜਿਸ ਵਿਚ ਉਹ ਲੜ ਰਹੇ ਸਨ ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਸਿੱਧਾ ਰਾਹ ਦਿਖਾ ਦਿੰਦਾ ਹੈ।
أَمْ حَسِبْتُمْ أَنْ تَدْخُلُوا الْجَنَّةَ وَلَمَّا يَأْتِكُمْ مَثَلُ الَّذِينَ خَلَوْا مِنْ قَبْلِكُمْ ۖ مَسَّتْهُمُ الْبَأْسَاءُ وَالضَّرَّاءُ وَزُلْزِلُوا حَتَّىٰ يَقُولَ الرَّسُولُ وَالَّذِينَ آمَنُوا مَعَهُ مَتَىٰ نَصْرُ اللَّهِ ۗ أَلَا إِنَّ نَصْرَ اللَّهِ قَرِيبٌ
ਕੀ ਤੁਸੀਂ ਇਹ ਸਮਝ ਰੱਖਿਆ ਹੈ ਕਿ ਤੁਸੀਂ ਜੰਨਤ ਵਿਚ ਪ੍ਰਵੇਸ਼ ਕਰ ਪਾਉਗੇ ਜਦੋਂ ਕਿ ਅਜੇ ਤੁਹਾਡੇ ਉੱਪਰ ਉਹ ਹਾਲਾਤ ਹੀ ਨਹੀਂ ਆਏ ਜੋ ਤੁਹਾਡੇ ਤੋਂ ਪਹਿਲੇ ਲੋਕਾਂ ਉੱਪਰ ਆਏ ਸਨ। ਉਨ੍ਹਾਂ ਨੂੰ ਅਤਿਅੰਤ ਦੁੱਖ ਪਹੁੰਚਿਆ ਅਤੇ ਉਹ ਹਿਲਾ ਕੇ ਰੱਖ ਦਿੱਤੇ ਗਏ, ਇੱਥੋਂ ਤੱਕ ਕਿ ਰਸੂਲ ਅਤੇ ਉਨ੍ਹਾਂ ਨਾਲ ਈਮਾਨ ਲਿਆਉਣ ਵਾਲੇ ਪੁਕਾਰ ਉਠੇ ਕਿ ਅੱਲਾਹ ਦੀ ਸਹਾਇਤਾ ਕਦੋਂ ਆਏਗੀ। ਯਾਦ ਰੱਖੋ ਅੱਲਾਹ ਦੀ ਸਹਾਇਤਾ ਨਜ਼ਦੀਕ ਹੈ।
يَسْأَلُونَكَ مَاذَا يُنْفِقُونَ ۖ قُلْ مَا أَنْفَقْتُمْ مِنْ خَيْرٍ فَلِلْوَالِدَيْنِ وَالْأَقْرَبِينَ وَالْيَتَامَىٰ وَالْمَسَاكِينِ وَابْنِ السَّبِيلِ ۗ وَمَا تَفْعَلُوا مِنْ خَيْرٍ فَإِنَّ اللَّهَ بِهِ عَلِيمٌ
ਲੋਕ ਤੁਹਾਨੂੰ ਪੁੱਛਦੇ ਹਨ ਕਿ ਉਹ ਕੀ ਖ਼ਰਚ ਕਰਨ। ਕਹਿ ਦੇਵੋਂ ਕਿ ਜਿਹੜਾ ਧਨ ਤੁਸੀਂ ਖਰਚ ਕਰੋਂ ਤਾਂ ਉਸ ਵਿਚ ਤੁਹਾਡੇ ਮਾਤਾ-ਪਿਤਾ ਦਾ ਅਤੇ ਰਿਸ਼ਤੇਦਾਰਾਂ ਦਾ ਅਤੇ ਅਨਾਥਾਂ ਦਾ, ਕੰਗਾਲਾਂ ਦਾ ਅਤੇ ਰਾਹੀਆਂ ਦਾ ਹੱਕ ਹੈ। ਅਤੇ ਜਿਹੜੀ ਨੇਕੀ ਤੁਸੀਂ ਕਰੋਗੇ ਉਹ ਅੱਲਾਹ ਨੂੰ ਪਤਾ ਹੈ।
كُتِبَ عَلَيْكُمُ الْقِتَالُ وَهُوَ كُرْهٌ لَكُمْ ۖ وَعَسَىٰ أَنْ تَكْرَهُوا شَيْئًا وَهُوَ خَيْرٌ لَكُمْ ۖ وَعَسَىٰ أَنْ تُحِبُّوا شَيْئًا وَهُوَ شَرٌّ لَكُمْ ۗ وَاللَّهُ يَعْلَمُ وَأَنْتُمْ لَا تَعْلَمُونَ
ਤੁਹਾਡੇ ਉੱਪਰ ਯੁੱਧ ਦਾ ਹੁਕਮ ਹੋਇਆ ਹੈ ਅਤੇ ਉਹ ਤੁਹਾਨੂੰ ਭਾਰੀ ਜਾਪਦਾ ਹੈ। ਹੋ ਸਕਦਾ ਹੈ ਤੁਸੀਂ ਇਕ ਚੀਜ਼ ਨੂੰ ਨਾ ਪਸੰਦ ਕਰੋ ਅਤੇ ਉਹ ਤੁਹਾਡੇ ਲਈ ਭਲੀ ਹੋਵੇ। ਅਤੇ ਹੋ ਸਕਦਾ ਕਿ ਤੁਸੀਂ ਇੱਕ ਚੀਜ਼ ਨੂੰ ਪਸੰਦ ਕਰੋਂ ਅਤੇ ਉਹ ਤੁਹਾਡੇ ਲਈ ਮਾੜੀ ਹੋਵੇ। ਅਤੇ ਅੱਲਾਹ ਜਾਣਦਾ ਹੈ ਤੁਸੀਂ ਨਹੀਂ ਜਾਣਦੇ
يَسْأَلُونَكَ عَنِ الشَّهْرِ الْحَرَامِ قِتَالٍ فِيهِ ۖ قُلْ قِتَالٌ فِيهِ كَبِيرٌ ۖ وَصَدٌّ عَنْ سَبِيلِ اللَّهِ وَكُفْرٌ بِهِ وَالْمَسْجِدِ الْحَرَامِ وَإِخْرَاجُ أَهْلِهِ مِنْهُ أَكْبَرُ عِنْدَ اللَّهِ ۚ وَالْفِتْنَةُ أَكْبَرُ مِنَ الْقَتْلِ ۗ وَلَا يَزَالُونَ يُقَاتِلُونَكُمْ حَتَّىٰ يَرُدُّوكُمْ عَنْ دِينِكُمْ إِنِ اسْتَطَاعُوا ۚ وَمَنْ يَرْتَدِدْ مِنْكُمْ عَنْ دِينِهِ فَيَمُتْ وَهُوَ كَافِرٌ فَأُولَٰئِكَ حَبِطَتْ أَعْمَالُهُمْ فِي الدُّنْيَا وَالْآخِرَةِ ۖ وَأُولَٰئِكَ أَصْحَابُ النَّارِ ۖ هُمْ فِيهَا خَالِدُونَ
ਲੋਕ ਤੁਹਾਡੇ ਤੋਂ ਹੁਰਮਤ (ਅਦਬ) ਵਾਲੇ ਮਹੀਨੇ ਦੇ ਸਬੰਧ ਵਿਚ ਪੁੱਛਦੇ ਹਨ ਕਿ ਉਸ ਵਿਚ ਯੁੱਧ ਕਰਨਾ ਕਿਹੋ ਜਿਹਾ ਹੈ। ਕਹਿ ਦੇਵੋ ਕਿ ਉਸ ਵਿਚ ਯੁੱਧ ਕਰਨਾ ਬਹੁਤ ਬ਼ੂਰਾ ਹੈ। ਪਰ ਅੱਲਾਹ ਦੇ ਰਾਹ ਤੋਂ ਰੋਕਣਾ ਅਤੇ ਉਸ ਨੂੰ ਝੁਨਲਾਉਣਾ ਅਤੇ ਮਸਜਿਦ-ਏ-ਹਰਾਮ ਤੋਂ ਰੋਕਣਾ ਅਤੇ ਉਨ੍ਹਾਂ ਲੋਕਾਂ ਨੂੰ ਉਸ ਵਿਚੋਂ ਕੱਢਣਾ ਅੱਲਾਹ ਦੀ ਨਜ਼ਰ ਵਿਚ ਇਸ ਤੋਂ ਵੀ ਜ਼ਿਆਦਾ ਬੂਰਾ ਹੈ ਅਤੇ ਫ਼ਿਤਨਾ (ਫਸਾਦ) ਹੱਤਿਆ ਤੋਂ ਵੀ ਜ਼ਿਆਦਾ ਵੱਡੀ ਬੁਰਾਈ ਹੈ ਅਤੇ ਦੀਨ ਤੋਂ ਫੇਰ ਦੇਣ, ਜੇਕਰ ਉਹ ਸਮਰੱਥ ਹੋਣ। ਅਤੇ ਤੁਹਾਡੇ ਵਿਚੋਂ ਜਿਹੜਾ ਕੋਈ ਆਪਣੇ ਦੀਨ ਤੋਂ ਫਿਰੇਗਾ ਅਤੇ ਉਹ ਕੁਫ਼ਰ (ਅਵੱਗਿਆ) ਦੀ ਸਥਿਤੀ ਵਿਚ ਮਰ ਜਾਏ ਤਾਂ ਅਜਿਹੇ ਲੋਕਾਂ ਦੇ ਕਰਮ ਨਸ਼ਟ ਹੋ ਗਏ (ਇਸ ਸੰਸਾਰ ਵਿਚ ਅਤੇ ਪ੍ਰਲੋਕ ਵਿੱਚ) ਅਤੇ ਉਹ ਅੱਗ ਵਿਚ ਪੈਣ ਵਾਲੇ ਹਨ ਅਤੇ ਉਹ ਉਸ ਵਿਚ ਹਮੇਸ਼ਾਂ ਰਹਿਣਗੇ।

Choose other languages: