Quran Apps in many lanuages:

Surah Al-Baqara Ayahs #182 Translated in Punjabi

يَا أَيُّهَا الَّذِينَ آمَنُوا كُتِبَ عَلَيْكُمُ الْقِصَاصُ فِي الْقَتْلَى ۖ الْحُرُّ بِالْحُرِّ وَالْعَبْدُ بِالْعَبْدِ وَالْأُنْثَىٰ بِالْأُنْثَىٰ ۚ فَمَنْ عُفِيَ لَهُ مِنْ أَخِيهِ شَيْءٌ فَاتِّبَاعٌ بِالْمَعْرُوفِ وَأَدَاءٌ إِلَيْهِ بِإِحْسَانٍ ۗ ذَٰلِكَ تَخْفِيفٌ مِنْ رَبِّكُمْ وَرَحْمَةٌ ۗ فَمَنِ اعْتَدَىٰ بَعْدَ ذَٰلِكَ فَلَهُ عَذَابٌ أَلِيمٌ
ਹੇ ਈਮਾਨ ਵਾਲਿਓ! ਤੁਹਾਡੇ ਉੱਪਰ ਹੱਤਿਆ ਦਾ ਕੱਸਾਸ (ਬਦਲਾ) ਲੈਣਾ ਜ਼ਰੂਰੀ ਕੀਤਾ ਜਾਂਦਾ ਹੈ। ਸੁਤੰਤਰ ਵਿਅਕਤੀ ਦੇ ਬਦਲੇ ਸੁਤੰਤਰ ਵਿਅਕਤੀ, ਦਾਸ ਦੇ ਬਦਲੇ ਦਾਸ, ਔਰਤ ਦੇ ਬਦਲੇ ਔਰਤ। ਫਿਰ ਜਿਸ ਨੂੰ ਉਸ ਦੇ ਭਰਾ ਦੀ ਤਰਫ਼ ਤੋਂ ਕੁਝ ਮੁਆਫ਼ੀ ਪ੍ਰਾਪਤ ਹੋ ਜਾਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਚੰਗੇ ਮਾਰਗ ਦਾ ਪਾਲਣ ਕਰੇ ਅਤੇ ਨੇਕੀ ਦੇ ਨਾਲ ਉਸ ਨੂੰ ਅਦਾ ਕਰੇ। ਇਹ ਤੁਹਾਡੇ ਰੱਬ ਵੱਲੋਂ ਇੱਕ ਸਹੂਲਤ ਅਤੇ ਰਹਿਮਤ ਹੈ। ਹੁਣ ਇਸ ਤੋਂ ਬਾਅਦ ਵੀ ਜਿਹੜਾ ਬੰਦਾ ਹੱਦਾਂ ਦਾ ਉਲੰਘਣ ਕਰੇ, ਉਸ ਲਈ ਕਸ਼ਟਦਾਇਕ ਸਜ਼ਾ ਹੈ
وَلَكُمْ فِي الْقِصَاصِ حَيَاةٌ يَا أُولِي الْأَلْبَابِ لَعَلَّكُمْ تَتَّقُونَ
ਅਤੇ ਹੇ ਬੁੱਧੀ ਵਾਲਿਓ! ਕੱਸਾਸ (ਬਦਲਾ) ਵਿਚ ਤੁਹਾਡੇ ਲਈ ਜੀਵਨ ਹੈ, ਤਾਂ ਕਿ ਤੁਸੀਂ ਬਚੋ।
كُتِبَ عَلَيْكُمْ إِذَا حَضَرَ أَحَدَكُمُ الْمَوْتُ إِنْ تَرَكَ خَيْرًا الْوَصِيَّةُ لِلْوَالِدَيْنِ وَالْأَقْرَبِينَ بِالْمَعْرُوفِ ۖ حَقًّا عَلَى الْمُتَّقِينَ
ਤੁਹਾਡੇ ਉੱਪਰ ਫ਼ਰਜ਼ (ਜ਼ਰੂਰੀ) ਕੀਤਾ ਜਾਂਦਾ ਹੈ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਸਮਾਂ ਆ ਜਾਏ ਅਤੇ ਉਹ ਆਪਣੇ ਪਿੱਛੋਂ ਜਾਇਦਾਦ ਛੱਡ ਰਿਹਾ ਹੋਵੇ ਤਾਂ ਉਹ ਨਿਯਮ ਦੇ ਅਨੁਸਾਰ ਆਪਣੇ ਮਾਤਾ-ਪਿਤਾ ਦੇ ਲਈ ਅਤੇ ਰਿਸ਼ਤੇਦਾਰਾਂ ਦੇ ਲਈ ਵਸੀਅਤ ਕਰ ਦੇਵੇ। ਇਹ ਅੱਲਾਹ ਤੋਂ ਡਰਨ ਵਾਲਿਆਂ ਲਈ ਜ਼ਰੂਰੀ ਹੈ।
فَمَنْ بَدَّلَهُ بَعْدَمَا سَمِعَهُ فَإِنَّمَا إِثْمُهُ عَلَى الَّذِينَ يُبَدِّلُونَهُ ۚ إِنَّ اللَّهَ سَمِيعٌ عَلِيمٌ
ਫਿਰ ਜਿਹੜਾ ਬੰਦਾ ਵਸੀਅਤ ਨੂੰ ਸੁਣਨ ਤੋਂ ਬਾਅਦ ਉਸ ਨੂੰ ਬ਼ਦਲ ਦੇਵੇ ਤਾਂ ਉਸ ਦਾ ਪਾਪ ਉਸ ਉੱਪਰ ਹੋਵੇਗਾ, ਜਿਸ ਨੇ, ਇਸ ਨੂੰ ਬਦਲਿਆ ਹੈ, ਯਕੀਨਨ ਹੀ ਅੱਲਾਹ ਸੁਣਨ ਵਾਲਾ, ਜਾਣਨ ਵਾਲਾ ਹੈ।
فَمَنْ خَافَ مِنْ مُوصٍ جَنَفًا أَوْ إِثْمًا فَأَصْلَحَ بَيْنَهُمْ فَلَا إِثْمَ عَلَيْهِ ۚ إِنَّ اللَّهَ غَفُورٌ رَحِيمٌ
ਹਾਂ ਜਿਸ ਨੂੰ ਵਸੀਅਤ ਕਰਨ ਵਾਲੇ ਦੇ ਸਬੰਧ ਵਿਚ ਇਹ ਸ਼ੱਕ ਹੋਵੇ ਕਿ ਉਸ ਨੇ ਪੱਖਪਾਤ ਕੀਤਾ ਹੈ ਜਾਂ ਹੱਕ ਮਾਰਿਆ ਹੈ ਅਤੇ ਉਹ ਆਪਸ ਵਿਚ ਸਮਝੌਤਾ ਕਰਾ ਦੇਵੇ ਤਾਂ ਉਸ ਉੱਪਰ ਕੋਈ ਪਾਪ ਨਹੀਂ, ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।

Choose other languages: