Quran Apps in many lanuages:

Surah Al-Baqara Ayahs #17 Translated in Punjabi

وَإِذَا قِيلَ لَهُمْ آمِنُوا كَمَا آمَنَ النَّاسُ قَالُوا أَنُؤْمِنُ كَمَا آمَنَ السُّفَهَاءُ ۗ أَلَا إِنَّهُمْ هُمُ السُّفَهَاءُ وَلَٰكِنْ لَا يَعْلَمُونَ
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀ ਵੀ ਉਸ ਤਰ੍ਹਾਂ ਈਮਾਨ ਲਿਆਉ (ਵਿਸ਼ਵਾਸ਼ ਪਾਤਰ ਬਣ ਜਾਉ) ਜਿਸ ਤਰਾਂ ਹੋਰ ਲੋਕ ਈਮਾਨ ਲਿਆਏ ਹਨ ਤਾਂ ਉਹ ਕਹਿੰਦੇ ਹਨ ਕਿ ਕੀ ਅਸੀਂ ਉਸ ਤਰਾਂ ਈਮਾਨ ਲਿਆਈਏ ਜਿਸ ਤਰਾਂ ਮੂਰਖ ਲੋਕ ਈਮਾਨ ਲਿਆਏ ਹਨ। ਸਾਵਧਾਨ! ਮੂਰਖ ਖ਼ੁਦ ਇਹੀ ਲੋਕ ਹਨ, ਪਰ ਉਹ ਨਹੀਂ ਜਾਣਦੇ।
وَإِذَا لَقُوا الَّذِينَ آمَنُوا قَالُوا آمَنَّا وَإِذَا خَلَوْا إِلَىٰ شَيَاطِينِهِمْ قَالُوا إِنَّا مَعَكُمْ إِنَّمَا نَحْنُ مُسْتَهْزِئُونَ
ਅਤੇ ਜਦੋਂ ਉਹ ਈਮਾਨ ਵਾਲਿਆਂ ਨੂੰ ਮਿਲਦੇ ਸਭਾ ਵਿਚ ਪਹੁੰਚਦੇ ਹਨ ਤਾਂ ਉਹ ਕਹਿੰਦੇ ਹਨ ਕਿ ਅਸੀਂ’ ਤੁਹਾਡੇ ਨਾਲ ਹਾਂ। ਅਸੀਂ ਤਾਂ ਸਿਰਫ਼ ਉਨ੍ਹਾਂ ਨਾਲ ਮਖੌਲ (ਮਜ਼ਾਕ) ਕਰਦੇ ਹਾਂ।
اللَّهُ يَسْتَهْزِئُ بِهِمْ وَيَمُدُّهُمْ فِي طُغْيَانِهِمْ يَعْمَهُونَ
ਅੱਲਾਹ ਉਨ੍ਹਾਂ ਨਾਲ ਮਖੌਲ ਕਰ ਰਿਹਾ ਹੈ ਅਤੇ ਉਹ, ਉਨ੍ਹਾਂ ਨੂੰ, ਉਨ੍ਹਾਂ ਦੀ ਬਗਾਵਤ ਵਿਚ ਢਿੱਲ ਦੇ ਰਿਹਾ ਹੈ। ਉਹ ਭਟਕਦੇ ਫਿਰ ਰਹੇ ਹਨ।
أُولَٰئِكَ الَّذِينَ اشْتَرَوُا الضَّلَالَةَ بِالْهُدَىٰ فَمَا رَبِحَتْ تِجَارَتُهُمْ وَمَا كَانُوا مُهْتَدِينَ
ਇਹ ਉਹ ਲੋਕ ਹਨ ਜਿਨ੍ਹਾਂ ਨੇ ਚੰਗੇ ਰਾਹ ਦੇ ਬਦਲੇ ਬੂਰਾ ਰਾਹ (ਗੂੰਮਰਾਹੀ) ਖਰੀਦਿਆ ’ਤਾਂ ਉਨ੍ਹਾਂ ਦਾ ਵਪਾਰ ਲਾਭਦਇਕ ਨਾ ਹੋਇਆ ਅਤੇ ਉਹ ਸ੍ਰੇਸ਼ਟ ਮਾਰਗ ਪ੍ਰਾਪਤ ਕਰਨ ਵਾਲੇ ਨਾ ਹੋਏ।
مَثَلُهُمْ كَمَثَلِ الَّذِي اسْتَوْقَدَ نَارًا فَلَمَّا أَضَاءَتْ مَا حَوْلَهُ ذَهَبَ اللَّهُ بِنُورِهِمْ وَتَرَكَهُمْ فِي ظُلُمَاتٍ لَا يُبْصِرُونَ
ਉਨ੍ਹਾਂ ਦੀ ਮਿਸਾਲ ਇਉਂ ਹੈ ਜਿਵੇਂ ਇਕ ਵਿਅਕਤੀ ਨੇ ਅੱਗ ਬਾਲ ਲਈ, ਜਦੋਂ ਅੱਗ ਨੇ ਉਸ ਦਾ ਆਲਾ ਦੁਆਲਾ ਰੌਸ਼ਨ ਕਰ ਦਿੱਤਾ ਤਾਂ ਅੱਲਾਹ ਨੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਖੋਹ ਲਈ ਅਤੇ ਉਨ੍ਹਾਂ ਨੂੰ ਹਨੇਰੇ ਵਿਚ ਛੱਡ ਦਿੱਤਾ ਕਿ ਉਨ੍ਹਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ।

Choose other languages: