Quran Apps in many lanuages:

Surah Al-Baqara Ayahs #124 Translated in Punjabi

وَلَنْ تَرْضَىٰ عَنْكَ الْيَهُودُ وَلَا النَّصَارَىٰ حَتَّىٰ تَتَّبِعَ مِلَّتَهُمْ ۗ قُلْ إِنَّ هُدَى اللَّهِ هُوَ الْهُدَىٰ ۗ وَلَئِنِ اتَّبَعْتَ أَهْوَاءَهُمْ بَعْدَ الَّذِي جَاءَكَ مِنَ الْعِلْمِ ۙ مَا لَكَ مِنَ اللَّهِ مِنْ وَلِيٍّ وَلَا نَصِيرٍ
ਅਤੇ ਯਹੂਦੀ ਅਤੇ ਈਸਾਈ ਤੁਹਾਡੇ ਤੋਂ ਕਦੇ ਸੰਤੁਸ਼ਟ ਨਹੀਂ’ ਹੋਣਗੇ ਜਦੋਂ ਤੱਕ ਤੁਸੀਂ ਉਨ੍ਹਾਂ ਦੇ ਪੰਥ ਦੇ ਅਨੁਯਾਈ ਨਾ ਬਣ ਜਾਉ। ਤੁਸੀਂ ਕਹੋ ਕਿ ਜਿਹੜਾ ਰਾਹ ਅੱਲਾਹ ਵਿਖਾਉਦਾ ਹੈ ਉਹ ਹੀ ਸੱਚਾ ਰਾਹ ਹੈ। ਅਤੇ ਇਸ ਗਿਆਨ ਦੇ ਬਾਅਦ ਜੋ ਤੁਹਾਡੇ ਕੌਲ ਪਹੁੰਚ ਚੁੱਕਾ ਹੈ, ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕੀਤਾ ਤਾਂ ਅੱਲਾਹ ਦੇ ਮੁਕਾਬਲੇ ਵਿਚ ਨਾ ਤੁਹਾਡਾ ਕੋਈ ਮਿੱਤਰ ਹੋਵੇਗਾ ਅਤੇ ਨਾ ਕੋਈ ਸਾਥੀ।
الَّذِينَ آتَيْنَاهُمُ الْكِتَابَ يَتْلُونَهُ حَقَّ تِلَاوَتِهِ أُولَٰئِكَ يُؤْمِنُونَ بِهِ ۗ وَمَنْ يَكْفُرْ بِهِ فَأُولَٰئِكَ هُمُ الْخَاسِرُونَ
ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੈ ਉਹ ਉਸ ਨੂੰ ਪੜ੍ਹਦੇ ਹਨ ਜਿਵੇਂ ਕਿ ਉਨ੍ਹਾਂ ਨੂੰ ਪੜ੍ਹਣ ਦਾ ਹੱਕ ਹੈ, ਇਹ ਹੀ ਲੋਕ ਈਮਾਨ ਲਿਆਉਣ ਵਾਲੇ ਹਨ, ਇਸ (ਕੁਰਆਨ) ਉੱਪਰ ਅਤੇ ਜੋ ਇਸ ਨੂੰ ਝੁਠਲਾਏ ਤਾਂ ਉਹ ਘਾਟੇ ਵਿਚ ਰਹਿਣ ਵਾਲੇ ਹਨ
يَا بَنِي إِسْرَائِيلَ اذْكُرُوا نِعْمَتِيَ الَّتِي أَنْعَمْتُ عَلَيْكُمْ وَأَنِّي فَضَّلْتُكُمْ عَلَى الْعَالَمِينَ
ਹੇ ਇਜ਼ਰਾਈਲ ਦੀ ਸੰਤਾਨ! ਮੇਰੇ ਉਸ ਉਪਕਾਰ ਨੂੰ ਯਾਦ ਕਰੋ ਜਿਹੜਾ ਮੈਂ’ ਤੁਹਾਡੇ ਉੱਪਰ ਕੀਤਾ ਅਤੇ ਇਸ ਗੱਲ ਨੂੰ ਕਿ ਮੈਂ ਤੁਹਾਨੂੰ ਸਾਰੇ ਸੰਸਾਰ ਵਾਲਿਆਂ ਨਾਲੋਂ ਉੱਤਮਤਾ ਬਖਸ਼ੀ।
وَاتَّقُوا يَوْمًا لَا تَجْزِي نَفْسٌ عَنْ نَفْسٍ شَيْئًا وَلَا يُقْبَلُ مِنْهَا عَدْلٌ وَلَا تَنْفَعُهَا شَفَاعَةٌ وَلَا هُمْ يُنْصَرُونَ
ਅਤੇ ਉਸ ਦਿਨ ਤੋਂ ਡਰੋ ਜਿਸ ਦਿਨ ਕੋਈ ਬੰਦਾ ਕਿਸੇ ਬੰਦੇ ਦੇ ਕੰਮ ਨਾ ਆਵੇਗਾ ਅਤੇ ਨਾ ਕਿਸੇ ਦੇ ਵਲੋਂ ਕੋਈ ਅਰਥਦੰਡ ਸਵੀਕਾਰ ਕੀਤਾ ਜਾਵੇਗਾ ਅਤੇ ਨਾ ਕਿਸੇ ਨੂੰ ਕੋਈ ਸਿਫ਼ਾਰਿਸ਼ ਲਾਭ ਦੇਵੇਗੀ ਅਤੇ ਨਾ ਕਿਤੋਂ ਉਨ੍ਹਾਂ ਨੂੰ ਸਹਾਇਤਾ ਪਹੁੰਚੇਗੀ
وَإِذِ ابْتَلَىٰ إِبْرَاهِيمَ رَبُّهُ بِكَلِمَاتٍ فَأَتَمَّهُنَّ ۖ قَالَ إِنِّي جَاعِلُكَ لِلنَّاسِ إِمَامًا ۖ قَالَ وَمِنْ ذُرِّيَّتِي ۖ قَالَ لَا يَنَالُ عَهْدِي الظَّالِمِينَ
ਅਤੇ ਜਦੋਂ ਇਬਰਾਹੀਮ ਨੂੰ ਉਸ ਦੇ ਰੱਬ ਨੇ ਕੁਝ ਗੱਲਾਂ ਦੇ ਰਾਹੀ ਇਮਤਿਹਾਨ ਵਿਚ ਪਾਇਆ ਤਾਂ ਉਸ ਨੇ ਪੂਰਾ ਕਰ ਦਿਖਾਇਆ। ਅੱਲਾਹ ਨੇ ਕਿਹਾ ਮੈਂ ਤੁਹਾਨੂੰ ਸਭ ਲੋਕਾਂ ਦਾ ਇਮਾਮ ਬਣਾਵਾਂਗਾ। ਇਬਰਾਹੀਮ ਨੇ ਕਿਹਾ ਅਤੇ ਮੇਰੀ ਸੰਤਾਨ ਵਿਚੋਂ ਵੀ। ਅੱਲਾਹ ਨੇ ਕਿਹਾ ਕਿ ਮੇਰਾ ਵਚਨ ਜ਼ਾਲਿਮਾਂ ਦੇ ਲਈ ਨਹੀ ਹੈ।

Choose other languages: