Quran Apps in many lanuages:

Surah Al-Baqara Ayahs #118 Translated in Punjabi

وَمَنْ أَظْلَمُ مِمَّنْ مَنَعَ مَسَاجِدَ اللَّهِ أَنْ يُذْكَرَ فِيهَا اسْمُهُ وَسَعَىٰ فِي خَرَابِهَا ۚ أُولَٰئِكَ مَا كَانَ لَهُمْ أَنْ يَدْخُلُوهَا إِلَّا خَائِفِينَ ۚ لَهُمْ فِي الدُّنْيَا خِزْيٌ وَلَهُمْ فِي الْآخِرَةِ عَذَابٌ عَظِيمٌ
ਅਤੇ ਉਸ ਤੋਂ ਵੱਧ ਕੇ ਜ਼ਾਲਿਮ ਹੋਰ ਕੌਣ ਹੋਵੇਗਾ ਜੋ ਅੱਲਾਹ ਦੀਆ ਮਸਜਿਦਾਂ ਵਿਚ ਅੱਲਾਹ ਦੇ ਨਾਮ ਦਾ ਜਾਪ ਕੀਤੇ ਜਾਣ ਤੋਂ’ ਰੋਕੇ ਅਤੇ ਉਹ ਉਨ੍ਹਾਂ ਨੂੰ ਉਜਾੜਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਦਾ ਹਾਲ ਤਾਂ ਇਹ ਹੋਣਾ ਚਾਹੀਦਾ ਹੈ ਕਿ ਉਹ ਮਸਜਿਦਾਂ ਵਿਚ ਅੱਲਾਹ ਤੋਂ ਡਰਦੇ ਹੋਏ ਦਾਖ਼ਿਲ ਹੁੰਦੇ। ਉਨ੍ਹਾਂ ਦੇ ਲਈ ਸੰਸਾਰ ਵਿਚ ਅਪਮਾਨ ਹੈ ਅਤੇ ਪ੍ਰਲੋਕ ਵਿਚ ਉਨ੍ਹਾਂ ਲਈ ਵੱਡਾ ਦਰਦ ।
وَلِلَّهِ الْمَشْرِقُ وَالْمَغْرِبُ ۚ فَأَيْنَمَا تُوَلُّوا فَثَمَّ وَجْهُ اللَّهِ ۚ إِنَّ اللَّهَ وَاسِعٌ عَلِيمٌ
ਅਤੇ ਪੂਰਬ-ਪੱਛਮ ਅੱਲਾਹ ਦੇ ਹੀ ਲਈ ਹੈ, ਤੁਸੀਂ ਜਿੱਧਰ ਮੂੰਹ ਕਰੋਗੇ ਉਸ ਵੱਲ ਹੀ ਅੱਲਾਹ ਹੈ, ਨਿਸ਼ਚਤ ਤੌਰ ਤੇ ਅੱਲਾਹ ਵਿਆਪਕਤਾ ਵਾਲਾ ਹੈ। ਗਿਆਨ ਵਾਲਾ ਹੈ।
وَقَالُوا اتَّخَذَ اللَّهُ وَلَدًا ۗ سُبْحَانَهُ ۖ بَلْ لَهُ مَا فِي السَّمَاوَاتِ وَالْأَرْضِ ۖ كُلٌّ لَهُ قَانِتُونَ
ਅਤੇ ਉਹ ਕਹਿੰਦੇ ਹਨ ਕਿ ਅੱਲਾਹ ਨੇ ਪੁੱਤਰ ਬਣਾਇਆ ਹੈ। ਅੱਲਾਹ ਇਸ ਤੋਂ ਪਾਕ ਹੈ। ਸਗੋਂ ਆਕਾਸ਼ ਅਤੇ ਧਰਤੀ ਵਿਚ ਜੋ ਵੀ ਹੈ, ਸਭ ਉਸੇ ਦਾ ਹੀ ਹੈ, ਉਸੇ ਦੇ ਸਾਰੇ ਅਗਿਆਕਾਰੀ ਹਨ।
بَدِيعُ السَّمَاوَاتِ وَالْأَرْضِ ۖ وَإِذَا قَضَىٰ أَمْرًا فَإِنَّمَا يَقُولُ لَهُ كُنْ فَيَكُونُ
ਉਹ ਆਕਾਸ਼ਾਂ ਅਤੇ ਧਰਤੀ ਨੂੰ ਬਣਾਉਣ ਵਾਲਾ ਹੈ। ਉਹ ਜਦੋਂ’ ਕਿਸੇ ਕੰਮ ਨੂੰ ਕਰਨ ਦਾ ਇਰਾਦਾ ਕਰ ਲੈਂਦਾ ਹੈ ਤਾਂ ਉਸਦੇ ਲਈ ਕਹਿ ਦਿੰਦਾ ਹੈ, ਹੋ ਜਾ। ਬਸ ਉਹ ਹੋ ਜਾਂਦਾ ਹੈ।
وَقَالَ الَّذِينَ لَا يَعْلَمُونَ لَوْلَا يُكَلِّمُنَا اللَّهُ أَوْ تَأْتِينَا آيَةٌ ۗ كَذَٰلِكَ قَالَ الَّذِينَ مِنْ قَبْلِهِمْ مِثْلَ قَوْلِهِمْ ۘ تَشَابَهَتْ قُلُوبُهُمْ ۗ قَدْ بَيَّنَّا الْآيَاتِ لِقَوْمٍ يُوقِنُونَ
ਅਤੇ ਜਿਹੜੇ ਲੋਕ ਗਿਆਨ ਨਹੀਂ ਰੱਖਦੇ ਉਨ੍ਹਾਂ ਨੇ ਕਿਹਾ ਅੱਲਾਹ ਸਾਡੇ ਨਾਲ ਕਿਉਂ’ ਨਹੀ ਗੱਲ ਕਰਦਾ ਜਾਂ ਸਾਡੇ ਪਾਸ ਕੋਈ ਨਿਸ਼ਾਨੀ ਕਿਉਂ ਨਹੀਂ ਆਉਂਦੀ। ਇਸ ਤਰ੍ਹਾਂ ਉਨ੍ਹਾਂ ਤੋਂ ਪਹਿਲਾਂ ਦੇ ਲੋਕ ਵੀ ਇਨ੍ਹਾਂ ਵਰਗੀ ਹੀ ਗੱਲ ਕਹਿ ਚੁੱਕੇ ਹਨ, ਉਨ੍ਹਾਂ ਸਾਰਿਆਂ ਦੇ ਦਿਲ ਇੱਕੋ ਜਿਹੇ ਹਨ, ਅਸੀਂ ਨਿਸ਼ਾਨੀਆਂ ਸਪੱਸ਼ਟ ਕਰ ਦਿੱਤੀਆਂ ਹਨ ਉਨ੍ਹਾਂ ਲੋਕਾਂ ਦੇ ਲਈ ਜਿਹੜੇ ਵਿਸ਼ਵਾਸ਼ ਕਰਨ ਵਾਲੇ ਹਨ

Choose other languages: