Quran Apps in many lanuages:

Surah Al-Araf Ayahs #78 Translated in Punjabi

وَاذْكُرُوا إِذْ جَعَلَكُمْ خُلَفَاءَ مِنْ بَعْدِ عَادٍ وَبَوَّأَكُمْ فِي الْأَرْضِ تَتَّخِذُونَ مِنْ سُهُولِهَا قُصُورًا وَتَنْحِتُونَ الْجِبَالَ بُيُوتًا ۖ فَاذْكُرُوا آلَاءَ اللَّهِ وَلَا تَعْثَوْا فِي الْأَرْضِ مُفْسِدِينَ
ਅਤੇ ਯਾਦ ਕਰੋ ਜਦੋਂ ਅੱਲਾਹ ਨੇ ਆਦ ਦੇ ਬਾਅਦ ਤੁਹਾਨੂੰ ਉਨ੍ਹਾਂ ਦਾ ਵਾਰਿਸ ਬਣਾਇਆ ਅਤੇਂ ਤੁਹਾਨੂੰ ਧਰਤੀ ਉੱਪਰ ਟਿਕਾਣਾ ਦਿੱਤਾ ਤੁਸੀਂ ਉਸ ਦੇ ਮੈਦਾਨਾਂ ਵਿਚ ਭਵਨ ਬਣਾਉਂਦੇ ਹੋ ਅਤੇ ਪਹਾੜਾ ਨੂੰ ਕੱਟ ਕੇ ਘਰ ਬਣਾਉਂਦੇ ਹੋ। ਇਸ ਲਈ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋ ਅਤੇ ਧਰਤੀ ਉੱਪਰ ਵਿਗਾੜ ਪੈਦਾ ਕਰਦੇ ਨਾ ਫਿਰੋ।
قَالَ الْمَلَأُ الَّذِينَ اسْتَكْبَرُوا مِنْ قَوْمِهِ لِلَّذِينَ اسْتُضْعِفُوا لِمَنْ آمَنَ مِنْهُمْ أَتَعْلَمُونَ أَنَّ صَالِحًا مُرْسَلٌ مِنْ رَبِّهِ ۚ قَالُوا إِنَّا بِمَا أُرْسِلَ بِهِ مُؤْمِنُونَ
ਉਸ ਦੀ ਕੌਮ ਦੇ ਵਡੇਰੇ, ਜਿਨ੍ਹਾਂ ਨੇ ਹੰਕਾਰ ਕੀਤਾ ਅਤੇ ਉਹ ਮੋਮਿਨਾਂ ਨੂੰ ਬੋਲੇ, ਜਿਹੜੇ ਕਮਜ਼ੋਰ ਗਿਣੇ ਜਾਂਦੇ ਸਨ, ਕੀ ਤੁਹਾਨੂੰ ਵਿਸ਼ਵਾਸ਼ ਹੈ, ਕਿ ਸਾਲੇਹ ਆਪਣੇ ਰੱਬ ਦੇ ਭੇਜੇ ਹੋਏ ਹਨ। ਉਨ੍ਹਾਂਨੇ ਉੱਤਰ ਦਿੱਤਾ ਕਿ ਅਸੀਂ ਤਾਂ ਜੋ ਉਹ ਲੈ ਕੇ ਆਏ ਹਨ ਉਸ ਉੱਪਰ ਈਮਾਨ ਰੱਖਦੇ ਹਾਂ
قَالَ الَّذِينَ اسْتَكْبَرُوا إِنَّا بِالَّذِي آمَنْتُمْ بِهِ كَافِرُونَ
ਉਹ ਹੰਕਾਰੀ ਲੋਕ ਕਹਿਣ ਲੱਗੇ ਕਿ ਅਸੀਂ ਤਾਂ ਇਸ ਗੱਲ ਤੋਂ ਇਨਕਾਰ ਕਰਨ ਵਾਲੇ ਹਾਂ ਜਿਸ ਉੱਪਰ ਤੁਸੀਂ ਭਰੋਸਾ ਰੱਖਦੇ ਹੋ।
فَعَقَرُوا النَّاقَةَ وَعَتَوْا عَنْ أَمْرِ رَبِّهِمْ وَقَالُوا يَا صَالِحُ ائْتِنَا بِمَا تَعِدُنَا إِنْ كُنْتَ مِنَ الْمُرْسَلِينَ
ਫਿਰ ਉਨ੍ਹਾਂ ਨੇ ਊਠਣੀ ਨੂੰ ਕੱਟ ਦਿੱਤਾ ਅਤੇ ਆਪਣੇ ਰੱਬ ਦੇ ਆਦੇਸ਼ ਤੋਂ ਫਿਰ ਗਏ। ਅਤੇ ਉਨ੍ਹਾਂ ਨੇ ਕਿਹਾ ਕਿ ਹੇ ਸਾਲੇਹ! ਜੇਕਰ ਤੁਸੀਂ ਹੈਗੰਬਰ ਹੋ ਤਾਂ ਉਹ ਸਜ਼ਾ ਸਾਨੂੰ ਦੇਵੋ ਜਿਸ ਤੋਂ ਤੁਸੀਂ ਸਾਨੂੰ ਡਰਾਉਂਦੇ ਸੀ।
فَأَخَذَتْهُمُ الرَّجْفَةُ فَأَصْبَحُوا فِي دَارِهِمْ جَاثِمِينَ
ਫਿਰ ਉਨ੍ਹਾਂ ਨੂੰ ਭੂਚਾਲ ਨੇ ਆ ਫੜਿਆ ਅਤੇ ਉਹ ਆਪਣੇ ਘਰ ਵਿਚ ਮੂਧੇ ਮੂੰਹ ਪਏ ਰਹਿ ਗਏ।

Choose other languages: