Quran Apps in many lanuages:

Surah Al-Araf Ayahs #37 Translated in Punjabi

قُلْ إِنَّمَا حَرَّمَ رَبِّيَ الْفَوَاحِشَ مَا ظَهَرَ مِنْهَا وَمَا بَطَنَ وَالْإِثْمَ وَالْبَغْيَ بِغَيْرِ الْحَقِّ وَأَنْ تُشْرِكُوا بِاللَّهِ مَا لَمْ يُنَزِّلْ بِهِ سُلْطَانًا وَأَنْ تَقُولُوا عَلَى اللَّهِ مَا لَا تَعْلَمُونَ
ਆਖੋ, ਮੇਰੇ ਰੱਬ ਨੇ ਤਾਂ ਸਿਰਫ਼ ਅਸ਼ਲੀਲ ਗੱਲਾਂ ਨੂੰ ਹਰਾਮ ਠਹਿਰਾਇਆ ਹੈ। ਭਾਵੇਂ ਉਹ ਖੁੱਲ੍ਹੀਆਂ ਹੋਣ ਜਾਂ ਛੁਪੀਆਂ ਹੋਈਆਂ ਹੋਣ। ਪਾਪ ਅਤੇ ਜ਼ਿਆਦਾਤਰ ਅੱਤਿਆਚਾਰਾਂ ਨੂੰ ਅਤੇ ਇਸ ਗੱਲ ਨੂੰ ਵੀ ਕਿ ਤੁਸੀਂ ਅੱਲਾਹ ਦੇ ਬਰਾਬਰ ਕਿਸੇ ਨੂੰ ਸ਼ਰੀਕ ਠਹਿਰਾਓ, ਜਿਸ ਦਾ ਉਸ ਨੇ ਕੋਈ ਸਬੂਤ ਨਹੀਂ ਉਤਾਰਿਆ ਅਤੇ ਇਹ ਕਿ ਤੁਸੀਂ ਅੱਲਾਹ ਨਾਲ ਅਜਿਹੀਆਂ ਗੱਲਾਂ ਜੋੜੋ, ਜਿਸ ਦਾ ਤੁਸੀਂ ਗਿਆਨ ਨਹੀ’ ਰੱਖਦੇ।
وَلِكُلِّ أُمَّةٍ أَجَلٌ ۖ فَإِذَا جَاءَ أَجَلُهُمْ لَا يَسْتَأْخِرُونَ سَاعَةً ۖ وَلَا يَسْتَقْدِمُونَ
ਅਤੇ ਹਰੇਕ ਵਰਗ ਦੇ ਲਈ ਇਕ ਸਮਾਂ ਨਿਸ਼ਚਿਤ ਹੈ। ਫਿਰ ਜਦੋਂ ਉਨ੍ਹਾਂ ਦਾ ਸਮਾਂ ਆ ਜਾਵੇਗਾ ਤਾਂ ਉਹ ਨਾ ਇੱਕ ਘੜੀ ਪਿੱਛੇ ਹੱਟ ਸਕਣਗੇ ਅਤੇ ਨਾ ਇੱਕ ਘੜੀ ਅੱਗੇ ਵੱਧ ਸਕਣਗੇ।
يَا بَنِي آدَمَ إِمَّا يَأْتِيَنَّكُمْ رُسُلٌ مِنْكُمْ يَقُصُّونَ عَلَيْكُمْ آيَاتِي ۙ فَمَنِ اتَّقَىٰ وَأَصْلَحَ فَلَا خَوْفٌ عَلَيْهِمْ وَلَا هُمْ يَحْزَنُونَ
ਹੇ ਆਦਮ ਦੀ ਔਲਾਦ! ਜੇਕਰ ਤੁਹਾਡੇ ਤਾਂ ਜਿਹੜਾ ਬੰਦਾ ਸੁਚੇਤ ਹੋਇਆ ਅਤੇ ਜਿਸ ਨੇ ਸੁਧਾਰ ਕਰ ਲਿਆ ਉਸ ਲਈ ਨਾ ਕੋਈ ਡਰ ਹੋਵੇਗਾ ਅਤੇ ਨਾ ਉਹ ਦੁਖੀ ਹੋਣਗੇ।
وَالَّذِينَ كَذَّبُوا بِآيَاتِنَا وَاسْتَكْبَرُوا عَنْهَا أُولَٰئِكَ أَصْحَابُ النَّارِ ۖ هُمْ فِيهَا خَالِدُونَ
ਅਤੇ ਜਿਹੜੇ ਲੋਕ ਮੇਰੀਆਂ ਆਇਤਾਂ ਨੂੰ ਝੁਨਲਾਉਣ ਅਤੇ ਹੰਕਾਰ ਕਰਨ ਉਹ ਲੋਕ ਨਰਕਾਂ ਦੇ ਭਾਗੀ ਹਨ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ।
فَمَنْ أَظْلَمُ مِمَّنِ افْتَرَىٰ عَلَى اللَّهِ كَذِبًا أَوْ كَذَّبَ بِآيَاتِهِ ۚ أُولَٰئِكَ يَنَالُهُمْ نَصِيبُهُمْ مِنَ الْكِتَابِ ۖ حَتَّىٰ إِذَا جَاءَتْهُمْ رُسُلُنَا يَتَوَفَّوْنَهُمْ قَالُوا أَيْنَ مَا كُنْتُمْ تَدْعُونَ مِنْ دُونِ اللَّهِ ۖ قَالُوا ضَلُّوا عَنَّا وَشَهِدُوا عَلَىٰ أَنْفُسِهِمْ أَنَّهُمْ كَانُوا كَافِرِينَ
ਫਿਰ ਉਸ ਤੋਂ ਜ਼ਿਆਦਾ ਜ਼ਾਲਿਮ ਕੋਣ ਝੁਠਲਾਵੇ, ਉਨ੍ਹਾਂ ਦੇ ਨਸੀਬ ਦਾ ਜਿਹੜਾ ਹਿੱਸਾ ਲਿਖਿਆ ਹੋਇਆ ਹੈ ਉਹ ਉਨ੍ਹਾਂ ਤੱਕ ਪਹੁੰਚਦਾ ਰਹੇਗਾ। ਇੱਥੋਂ ਤੱਕ ਕਿ ਜਦੋਂ ਸਾਡੇ ਭੇਜੇ ਹੋਏ ਫ਼ਰਿਸ਼ਤੇ ਉਨ੍ਹਾਂ ਦੇ ਪ੍ਰਾਣ ਲੈਣ ਲਈ ਉਨ੍ਹਾਂ ਦੇ ਪਾਸ ਪਹੁੰਚਣਗੇ ਤਾਂ ਉਹ ਉਨ੍ਹਾਂ ਨੂੰ ਪੁੱਛਣਗੇ ਕਿ ਅੱਲਾਹ ਤੋਂ ਸਨ੍ਹਾਂ ਜਿਨ੍ਹਾਂ ਨੰ ਤੁਸੀਂ ਪੁਕਾਰਦੇ ਸੀ, ਹੁਣ ਉਹ ਕਿੱਥੇ ਹਨ। ਉਹ ਕਹਿਣਗੇ, ਕਿ ਉਹ ਸਾਰੇ ਸਾਡੇ ਤੋਂ ਖੁੱਸ ਗਏ। ਅਤੇ ਜਦੋਂ ਉਹ ਆਪਣੇ ਵਿਰੁੱਧ ਖੁਦ ਗਵਾਹੀ ਦੇਣਗੇ ਕਿ ਬੇਸ਼ੱਕ ਉਹ ਅਵਿੱਗਿਆ ਕਰਨ ਵਾਲੇ ਸੀ।

Choose other languages: