Quran Apps in many lanuages:

Surah Al-Araf Ayahs #39 Translated in Punjabi

يَا بَنِي آدَمَ إِمَّا يَأْتِيَنَّكُمْ رُسُلٌ مِنْكُمْ يَقُصُّونَ عَلَيْكُمْ آيَاتِي ۙ فَمَنِ اتَّقَىٰ وَأَصْلَحَ فَلَا خَوْفٌ عَلَيْهِمْ وَلَا هُمْ يَحْزَنُونَ
ਹੇ ਆਦਮ ਦੀ ਔਲਾਦ! ਜੇਕਰ ਤੁਹਾਡੇ ਤਾਂ ਜਿਹੜਾ ਬੰਦਾ ਸੁਚੇਤ ਹੋਇਆ ਅਤੇ ਜਿਸ ਨੇ ਸੁਧਾਰ ਕਰ ਲਿਆ ਉਸ ਲਈ ਨਾ ਕੋਈ ਡਰ ਹੋਵੇਗਾ ਅਤੇ ਨਾ ਉਹ ਦੁਖੀ ਹੋਣਗੇ।
وَالَّذِينَ كَذَّبُوا بِآيَاتِنَا وَاسْتَكْبَرُوا عَنْهَا أُولَٰئِكَ أَصْحَابُ النَّارِ ۖ هُمْ فِيهَا خَالِدُونَ
ਅਤੇ ਜਿਹੜੇ ਲੋਕ ਮੇਰੀਆਂ ਆਇਤਾਂ ਨੂੰ ਝੁਨਲਾਉਣ ਅਤੇ ਹੰਕਾਰ ਕਰਨ ਉਹ ਲੋਕ ਨਰਕਾਂ ਦੇ ਭਾਗੀ ਹਨ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ।
فَمَنْ أَظْلَمُ مِمَّنِ افْتَرَىٰ عَلَى اللَّهِ كَذِبًا أَوْ كَذَّبَ بِآيَاتِهِ ۚ أُولَٰئِكَ يَنَالُهُمْ نَصِيبُهُمْ مِنَ الْكِتَابِ ۖ حَتَّىٰ إِذَا جَاءَتْهُمْ رُسُلُنَا يَتَوَفَّوْنَهُمْ قَالُوا أَيْنَ مَا كُنْتُمْ تَدْعُونَ مِنْ دُونِ اللَّهِ ۖ قَالُوا ضَلُّوا عَنَّا وَشَهِدُوا عَلَىٰ أَنْفُسِهِمْ أَنَّهُمْ كَانُوا كَافِرِينَ
ਫਿਰ ਉਸ ਤੋਂ ਜ਼ਿਆਦਾ ਜ਼ਾਲਿਮ ਕੋਣ ਝੁਠਲਾਵੇ, ਉਨ੍ਹਾਂ ਦੇ ਨਸੀਬ ਦਾ ਜਿਹੜਾ ਹਿੱਸਾ ਲਿਖਿਆ ਹੋਇਆ ਹੈ ਉਹ ਉਨ੍ਹਾਂ ਤੱਕ ਪਹੁੰਚਦਾ ਰਹੇਗਾ। ਇੱਥੋਂ ਤੱਕ ਕਿ ਜਦੋਂ ਸਾਡੇ ਭੇਜੇ ਹੋਏ ਫ਼ਰਿਸ਼ਤੇ ਉਨ੍ਹਾਂ ਦੇ ਪ੍ਰਾਣ ਲੈਣ ਲਈ ਉਨ੍ਹਾਂ ਦੇ ਪਾਸ ਪਹੁੰਚਣਗੇ ਤਾਂ ਉਹ ਉਨ੍ਹਾਂ ਨੂੰ ਪੁੱਛਣਗੇ ਕਿ ਅੱਲਾਹ ਤੋਂ ਸਨ੍ਹਾਂ ਜਿਨ੍ਹਾਂ ਨੰ ਤੁਸੀਂ ਪੁਕਾਰਦੇ ਸੀ, ਹੁਣ ਉਹ ਕਿੱਥੇ ਹਨ। ਉਹ ਕਹਿਣਗੇ, ਕਿ ਉਹ ਸਾਰੇ ਸਾਡੇ ਤੋਂ ਖੁੱਸ ਗਏ। ਅਤੇ ਜਦੋਂ ਉਹ ਆਪਣੇ ਵਿਰੁੱਧ ਖੁਦ ਗਵਾਹੀ ਦੇਣਗੇ ਕਿ ਬੇਸ਼ੱਕ ਉਹ ਅਵਿੱਗਿਆ ਕਰਨ ਵਾਲੇ ਸੀ।
قَالَ ادْخُلُوا فِي أُمَمٍ قَدْ خَلَتْ مِنْ قَبْلِكُمْ مِنَ الْجِنِّ وَالْإِنْسِ فِي النَّارِ ۖ كُلَّمَا دَخَلَتْ أُمَّةٌ لَعَنَتْ أُخْتَهَا ۖ حَتَّىٰ إِذَا ادَّارَكُوا فِيهَا جَمِيعًا قَالَتْ أُخْرَاهُمْ لِأُولَاهُمْ رَبَّنَا هَٰؤُلَاءِ أَضَلُّونَا فَآتِهِمْ عَذَابًا ضِعْفًا مِنَ النَّارِ ۖ قَالَ لِكُلٍّ ضِعْفٌ وَلَٰكِنْ لَا تَعْلَمُونَ
ਅੱਲਾਹ ਆਖੇਗਾ, ਅੱਗ ਵਿਚ ਪ੍ਰਵੇਸ਼ ਕਰੋਂ, ਜਿੰਨਾਂ ਅਤੇ ਮਨੁੱਖਾਂ ਦੇ ਉਨ੍ਹਾਂ ਸਮੂਹਾਂ ਦੇ ਨਾਲ, ਜਿਹੜੇ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਹਨ। ਜਦੋਂ ਵੀ ਕੋਈ ਵਰਗ ਨਰਕ ਵਿਚ ਪ੍ਰਵੇਸ਼ ਕਰੇਗਾ ਤਾਂ ਉਹ ਆਪਣੇ ਸਾਥੀ ਸਮੂਹ ਉੱਪਰ ਲਾਹਣਤਾਂ ਪਾਵੇਗਾ। ਇਥੋਂ ਤੱਕ ਕਿ ਜਦੋਂ ਉਹ ਉਸ ਵਿਚ ਇੱਕਠੇ ਹੋ ਜਾਣਗੇ ਤਾਂ ਉਨ੍ਹਾਂ ਦੇ ਬਾਅਦ ਵਾਲੇ ਆਪਣੇ ਪਹਿਲੇ ਵਾਲਿਆਂ ਦੇ ਸਬੰਧ ਵਿਚ ਕਹਿਣਗੇ ਹੇ ਸਾਡੇ ਰੱਬ! ਇਹ ਲੋਕ ਹੀ ਹਨ ਜਿਨ੍ਹਾਂ ਨੇ ਸਾਨੂੰ ਭਟਕਾਇਆ, ਇਸ ਲਈ ਤੂੰ ਇਨ੍ਹਾਂ ਨੂੰ ਅੱਗ ਵਿਚ ਦੁਗਣੀ ਸਜ਼ਾ ਦੇ। ਅੱਲਾਹ ਆਖੇਗਾ ਕਿ ਸਭ ਲਈ ਦੁਗਣੀ ਸਜ਼ਾ ਹੈ, ਪਰੰਤੂ ਤੁਸੀਂ ਨਹੀਂ ਜਾਣਦੇ।
وَقَالَتْ أُولَاهُمْ لِأُخْرَاهُمْ فَمَا كَانَ لَكُمْ عَلَيْنَا مِنْ فَضْلٍ فَذُوقُوا الْعَذَابَ بِمَا كُنْتُمْ تَكْسِبُونَ
ਅਤੇ ਉਨ੍ਹਾਂ ਦੇ ਪਹਿਲੇ ਵਾਲੇ ਆਪਣੇ ਬਾਅਦ ਵਾਲਿਆਂ ਨੂੰ ਕਹਿਣਗੇ ਕਿ ਤੁਹਾਨੂੰ ਸਾਡੇ ਉੱਪਰ ਕੋਈ ਉੱਚਤਾ ਪ੍ਰਾਪਤ ਨਹੀਂ। ਇਸ ਲਈ ਆਪਣੀ ਕਮਾਈ ਦੇ ਅਨੁਸਾਰ ਸਜ਼ਾ ਦਾ ਸਵਾਦ ਚੱਖੋਂ।

Choose other languages: