Quran Apps in many lanuages:

Surah Al-Araf Ayahs #141 Translated in Punjabi

وَأَوْرَثْنَا الْقَوْمَ الَّذِينَ كَانُوا يُسْتَضْعَفُونَ مَشَارِقَ الْأَرْضِ وَمَغَارِبَهَا الَّتِي بَارَكْنَا فِيهَا ۖ وَتَمَّتْ كَلِمَتُ رَبِّكَ الْحُسْنَىٰ عَلَىٰ بَنِي إِسْرَائِيلَ بِمَا صَبَرُوا ۖ وَدَمَّرْنَا مَا كَانَ يَصْنَعُ فِرْعَوْنُ وَقَوْمُهُ وَمَا كَانُوا يَعْرِشُونَ
ਅਤੇ ਜਿਹੜੇ ਲੋਕ ਕਮਜ਼ੋਰ ਸਮਝੇ ਜਾਂਦੇ ਸਨ। ਉਨ੍ਹਾਂ ਨੂੰ ਅਸੀਂ ਇਸ ਧਰਤੀ ਦੇ ਪੂਰਬ ਅਤੇ ਪੱਛਮ ਦਾ ਵਾਰਿਸ ਬਣਾ ਦਿੱਤਾ। ਜਿਸ ਵਿਚ ਅਸੀਂ ਬਰਕਤ ਰੱਖੀ ਸੀ ਅਤੇ ਇਜ਼ਰਾਈਲ ਦੀ ਸੰਤਾਨ ਲਈ ਤੇਰੇ ਰੱਬ ਦਾ ਚੰਗਾ ਵਚਨ ਪੂਰਾ ਹੋ ਗਿਆ। ਸਿਰਫ਼ ਇਸ ਲਈ ਕਿ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਅਸੀਂ ਫਿਰਔਨ ਅਤੇ ਉਸ ਦੀ ਕੌਮ ਦਾ ਉਹ ਸਾਰਾ ਕੁਝ ਨਸ਼ਟ ਕਰ ਦਿੱਤਾ ਜੋ ਉਹ ਬਣਾਉਂਦੇ ਸੀ ਅਤੇ ਜੋ ਉਹ ਚੜ੍ਹਾਉਂਦੇ ਸੀ। (ਭਾਵ ਉੱਚੇ ਮਹਿਲ)
وَجَاوَزْنَا بِبَنِي إِسْرَائِيلَ الْبَحْرَ فَأَتَوْا عَلَىٰ قَوْمٍ يَعْكُفُونَ عَلَىٰ أَصْنَامٍ لَهُمْ ۚ قَالُوا يَا مُوسَى اجْعَلْ لَنَا إِلَٰهًا كَمَا لَهُمْ آلِهَةٌ ۚ قَالَ إِنَّكُمْ قَوْمٌ تَجْهَلُونَ
ਅਤੇ ਅਸੀਂ ਇਜ਼ਰਾਈਲ ਦੀ ਸੰਤਾਨ ਨੂੰ ਸਮੁੰਦਰ ਤੋਂ ਪਾਰ ਉਤਾਰ ਦਿੱਤਾ ਫਿਰ ਉਨ੍ਹਾਂ ਦਾ ਸਾਹਮਣਾ ਇੱਕ ਅਜਿਹੀ ਕੌਮ ਨਾਲ ਹੋਇਆ, ਜੋ ਆਪਣੀਆਂ ਮੂਰਤੀਆਂ ਦੀ ਪੂਜਾ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਸਾਡੀ ਪੂਜਾ ਲਈ ਵੀ ਇੱਕ ਮੂਰਤੀ ਬਣਾ ਦੇ, ਜਿਵੇਂ ਉਨ੍ਹਾਂ ਦੀਆਂ ਮੂਰਤੀਆਂ ਹਨ। ਮੂਸਾ ਨੇ ਕਿਹਾ, ਤੁਸੀਂ ਨਾ-ਦਾਨ ਲੋਕ ਹੋ।
إِنَّ هَٰؤُلَاءِ مُتَبَّرٌ مَا هُمْ فِيهِ وَبَاطِلٌ مَا كَانُوا يَعْمَلُونَ
ਇਹ ਲੋਕ ਜਿਹੜੇ ਕਰਮਾਂ ਵਿਚ ਲਿਪਤ ਹਨ। ਉਹ ਨਸ਼ਟ ਹੋਣ ਵਾਲੇ ਹਨ, ਅਤੇ ਇਹ ਲੋਕ ਜੋ ਕੁਝ ਕਰ ਰਹੇ ਹਨ, ਉਹ ਸਭ ਧੋਖਾ (ਝੂਠ) ਹੈ।
قَالَ أَغَيْرَ اللَّهِ أَبْغِيكُمْ إِلَٰهًا وَهُوَ فَضَّلَكُمْ عَلَى الْعَالَمِينَ
ਉਸ ਨੇ ਕਿਹਾ, ਕੀ ਮੈਂ ਅੱਲਾਹ ਤੋਂ ਬਿਨਾਂ ਤੁਹਾਡੇ ਲਈ ਕੋਈ ਹੋਰ ਪੂਜਣਯੋਗ ਤਲਾਸ਼ਾਂ। ਹਾਲਾਂਕਿ ਉੱਸ ਨੇ ਤੁਹਾਨੂੰ ਸਾਰੇ ਸੰਸਾਰ ਵਿਚ ਸ਼ਰੋਸ਼ਤਾ ਦਿੱਤੀ ਹੈ।
وَإِذْ أَنْجَيْنَاكُمْ مِنْ آلِ فِرْعَوْنَ يَسُومُونَكُمْ سُوءَ الْعَذَابِ ۖ يُقَتِّلُونَ أَبْنَاءَكُمْ وَيَسْتَحْيُونَ نِسَاءَكُمْ ۚ وَفِي ذَٰلِكُمْ بَلَاءٌ مِنْ رَبِّكُمْ عَظِيمٌ
ਅਤੇ ਚੇਤੇ ਕਰੋ ਜਦੋਂ ਅਸੀਂ ਫਿਰਔਨ ਵਾਲਿਆਂ ਤੋਂ ਤੁਹਾਨੂੰ ਮੁਕਤੀ ਬਖਸ਼ੀ, ਜਿਹੜੇ ਤੁਹਾਨੂੰ ਸਖ਼ਤ ਸਜ਼ਾਵਾਂ ਦੇ ਰਹੇ ਸਨ। ਉਹ ਤੁਹਾਡੇ ਪੁੱਤਰਾਂ ਦੀ ਹੱਤਿਆ ਕਰਦੇ ਸਨ ਅਤੇ ਤੁਹਾਡੀਆਂ ਔਰਤਾਂ ਨੂੰ ਜਿੰਦਾ ਰੱਖਦੇ ਸਨ ਅਤੇ ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡਾ ਵੱਡਾ ਇਮਤਿਹਾਨ ਸੀ।

Choose other languages: