Quran Apps in many lanuages:

Surah Al-Anfal Ayahs #23 Translated in Punjabi

إِنْ تَسْتَفْتِحُوا فَقَدْ جَاءَكُمُ الْفَتْحُ ۖ وَإِنْ تَنْتَهُوا فَهُوَ خَيْرٌ لَكُمْ ۖ وَإِنْ تَعُودُوا نَعُدْ وَلَنْ تُغْنِيَ عَنْكُمْ فِئَتُكُمْ شَيْئًا وَلَوْ كَثُرَتْ وَأَنَّ اللَّهَ مَعَ الْمُؤْمِنِينَ
ਜੇਕਰ ਤੁਸੀਂ ਇਨਕਾਰੀ ਫੈਸਲਾ ਚਾਹੁੰਦੇ ਸੀ ਤਾਂ ਫੈਸਲਾ ਤੁਹਾਡੇ ਸਾਹਮਣੇ ਆ ਗਿਆ। ਜੇਕਰ ਤੁਸੀਂ ਹੁਣ ਵੀ ਮੰਨ ਜਾਉ ਤਾਂ ਇਹ ਤੁਹਾਡੇ ਪੱਖ ਵਿਚ ਬਹੁਤ ਚੰਗਾ ਹੈ। ਜੇਕਰ ਤੁਸੀਂ ਫਿਰ ਉਹ ਹੀ ਕਰੋਂਗੇ ਤਾਂ ਅਸੀ ਵੀ ਫਿਰ ਉਹ ਹੀ ਕਰਾਂਗੇ ਅਤੇ ਤੁਹਾਡੀਆਂ ਫੌਜਾਂ ਤੁਹਾਡੇ ਕੁਝ ਵੀ ਕੰਮ ਨਹੀਂ ਆਉਣਗੀਆਂ ਭਾਵੇ’ ਉਹ ਕਿੰਨੀਆਂ ਹੀ ਜ਼ਿਆਦਾ ਕਿਉ ਨਾ ਹੋਣ। ਬੇਸ਼ੱਕ ਅੱਲਾਹ ਸ਼ਰਧਾਲੂਆਂ ਦੇ ਨਾਲ ਹੈ।
يَا أَيُّهَا الَّذِينَ آمَنُوا أَطِيعُوا اللَّهَ وَرَسُولَهُ وَلَا تَوَلَّوْا عَنْهُ وَأَنْتُمْ تَسْمَعُونَ
ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੋ ਅਤੇ ਉਸ ਤੋਂ ਮੂੰਹ ਨਾ ਮੋੜੋ। ਜੇਕਰ ਤੁਸੀਂ ਸੁਣ ਰਹੇ ਹੋ।
وَلَا تَكُونُوا كَالَّذِينَ قَالُوا سَمِعْنَا وَهُمْ لَا يَسْمَعُونَ
ਅਤੇ ਉਨ੍ਹਾਂ ਲੋਕਾਂ ਵਾਂਗ ਨਾ ਹੋ ਜਾਉ ਜਿਨ੍ਹਾਂ ਨੇ ਕਿਹਾ, ਕਿ ਅਸੀਂ ਸੁਣਿਆ, ਜਦੋਂ ਕਿ ਉਨ੍ਹਾਂ ਨੇ ਸਣਿਆ ਨਹੀਂ।
إِنَّ شَرَّ الدَّوَابِّ عِنْدَ اللَّهِ الصُّمُّ الْبُكْمُ الَّذِينَ لَا يَعْقِلُونَ
ਬੇਸ਼ੱਕ ਅਲਾਹ ਦੇ ਅਨੁਸਾਰ ਸਭ ਤੋਂ ਮਾੜੇ ਪਸ਼ੂ, ਉਹ ਗੂੰਗੇ ਅਤੇ ਬੋਲੇ ਲੋਕ ਹਨ, ਜੋ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੇ।
وَلَوْ عَلِمَ اللَّهُ فِيهِمْ خَيْرًا لَأَسْمَعَهُمْ ۖ وَلَوْ أَسْمَعَهُمْ لَتَوَلَّوْا وَهُمْ مُعْرِضُونَ
ਅਤੇ ਜੈਕਰ ਉਨ੍ਹਾਂ ਵਿਚੋਂ ਕਿਸੇ ਨੇਕੀ ਦਾ ਗਿਆਨ ਅੱਲਾਹ ਨੂੰ ਹੁੰਦਾ ਤਾਂ ਉਹ ਜ਼ਰੂਰ ਉਨ੍ਹਾਂ ਨੂੰ ਸੁਣਨ ਦੀ ਤਾਕਤ ਢਿੰਦਾ। ਅਤੇ ਜੇਕਰ ਉਹ ਹੁਣ ਉਨ੍ਹਾਂ ਨੂੰ ਸੁਣਨ ਦੀ ਸ਼ਕਤੀ ਬਖ਼ਸ਼ ਵੀ ਦੇਵੇ ਤਾਂ ਉਹ ਜ਼ਰੂਰ ਮੂੰਹ ਮੌੜ ਲੈਣਗੇ। ਅਣਦੇਖੀ ਕਰਦੇ ਹੋਏ। (ਭਾਵ ਬਦ ਅਮਲਾਂ ਕਾਰਨ ਉਨ੍ਹਾਂ ਵਿਚ ਕੋਈ ਨੇਕੀ ਬਾਕੀ ਨਾ ਰਹੀ। ਇਸ ਲਈ ਹੱਕ ਨੂੰ ਸਮਝਦੇ ਨਹੀਂ)

Choose other languages: