Quran Apps in many lanuages:

Surah Al-Anfal Ayahs #24 Translated in Punjabi

يَا أَيُّهَا الَّذِينَ آمَنُوا أَطِيعُوا اللَّهَ وَرَسُولَهُ وَلَا تَوَلَّوْا عَنْهُ وَأَنْتُمْ تَسْمَعُونَ
ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੋ ਅਤੇ ਉਸ ਤੋਂ ਮੂੰਹ ਨਾ ਮੋੜੋ। ਜੇਕਰ ਤੁਸੀਂ ਸੁਣ ਰਹੇ ਹੋ।
وَلَا تَكُونُوا كَالَّذِينَ قَالُوا سَمِعْنَا وَهُمْ لَا يَسْمَعُونَ
ਅਤੇ ਉਨ੍ਹਾਂ ਲੋਕਾਂ ਵਾਂਗ ਨਾ ਹੋ ਜਾਉ ਜਿਨ੍ਹਾਂ ਨੇ ਕਿਹਾ, ਕਿ ਅਸੀਂ ਸੁਣਿਆ, ਜਦੋਂ ਕਿ ਉਨ੍ਹਾਂ ਨੇ ਸਣਿਆ ਨਹੀਂ।
إِنَّ شَرَّ الدَّوَابِّ عِنْدَ اللَّهِ الصُّمُّ الْبُكْمُ الَّذِينَ لَا يَعْقِلُونَ
ਬੇਸ਼ੱਕ ਅਲਾਹ ਦੇ ਅਨੁਸਾਰ ਸਭ ਤੋਂ ਮਾੜੇ ਪਸ਼ੂ, ਉਹ ਗੂੰਗੇ ਅਤੇ ਬੋਲੇ ਲੋਕ ਹਨ, ਜੋ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੇ।
وَلَوْ عَلِمَ اللَّهُ فِيهِمْ خَيْرًا لَأَسْمَعَهُمْ ۖ وَلَوْ أَسْمَعَهُمْ لَتَوَلَّوْا وَهُمْ مُعْرِضُونَ
ਅਤੇ ਜੈਕਰ ਉਨ੍ਹਾਂ ਵਿਚੋਂ ਕਿਸੇ ਨੇਕੀ ਦਾ ਗਿਆਨ ਅੱਲਾਹ ਨੂੰ ਹੁੰਦਾ ਤਾਂ ਉਹ ਜ਼ਰੂਰ ਉਨ੍ਹਾਂ ਨੂੰ ਸੁਣਨ ਦੀ ਤਾਕਤ ਢਿੰਦਾ। ਅਤੇ ਜੇਕਰ ਉਹ ਹੁਣ ਉਨ੍ਹਾਂ ਨੂੰ ਸੁਣਨ ਦੀ ਸ਼ਕਤੀ ਬਖ਼ਸ਼ ਵੀ ਦੇਵੇ ਤਾਂ ਉਹ ਜ਼ਰੂਰ ਮੂੰਹ ਮੌੜ ਲੈਣਗੇ। ਅਣਦੇਖੀ ਕਰਦੇ ਹੋਏ। (ਭਾਵ ਬਦ ਅਮਲਾਂ ਕਾਰਨ ਉਨ੍ਹਾਂ ਵਿਚ ਕੋਈ ਨੇਕੀ ਬਾਕੀ ਨਾ ਰਹੀ। ਇਸ ਲਈ ਹੱਕ ਨੂੰ ਸਮਝਦੇ ਨਹੀਂ)
يَا أَيُّهَا الَّذِينَ آمَنُوا اسْتَجِيبُوا لِلَّهِ وَلِلرَّسُولِ إِذَا دَعَاكُمْ لِمَا يُحْيِيكُمْ ۖ وَاعْلَمُوا أَنَّ اللَّهَ يَحُولُ بَيْنَ الْمَرْءِ وَقَلْبِهِ وَأَنَّهُ إِلَيْهِ تُحْشَرُونَ
ਹੇ ਈਮਾਨ ਵਾਲਿਓ! ਅੱਲਾਹ ਅਤੇ ਰਸੂਲ ਦੀ ਪੁਕਾਰ ਦਾ ਉੱਤਰ ਦੇਵੋ। ਜਦੋਂ ਕਿ ਰਸੂਲ ਤੁਹਾਨੂੰ ਉਸ ਚੀਜ਼ ਵੱਲ ਬੁਲਾ ਰਿਹਾ ਹੈ। ਜਿਹੜੀ ਤੁਹਾਨੂੰ ਜੀਵਨ ਦੇਣ ਵਾਲੀ ਹੈ। ਸਮਝ ਲਵੇ ਕਿ ਅੱਲਾਹ ਮਨੁੱਖ ਅਤੇ ਉਸਦੇ ਹਿਰਦੇ ਵਿਚਕਾਰ ਰੁਕਾਵਟ ਹੋ ਜਾਂਦਾ ਹੈ। (ਜੇਕਰ ਨੀਯਤ ਠੀਕ ਨਹੀਂ) ਉਸ ਵੱਲ ਤੁਸੀਂ ਇਕੱਠੇ ਹੋਣਾ ਹੈ।

Choose other languages: