Quran Apps in many lanuages:

Surah Al-Anaam Ayahs #97 Translated in Punjabi

وَمَنْ أَظْلَمُ مِمَّنِ افْتَرَىٰ عَلَى اللَّهِ كَذِبًا أَوْ قَالَ أُوحِيَ إِلَيَّ وَلَمْ يُوحَ إِلَيْهِ شَيْءٌ وَمَنْ قَالَ سَأُنْزِلُ مِثْلَ مَا أَنْزَلَ اللَّهُ ۗ وَلَوْ تَرَىٰ إِذِ الظَّالِمُونَ فِي غَمَرَاتِ الْمَوْتِ وَالْمَلَائِكَةُ بَاسِطُو أَيْدِيهِمْ أَخْرِجُوا أَنْفُسَكُمُ ۖ الْيَوْمَ تُجْزَوْنَ عَذَابَ الْهُونِ بِمَا كُنْتُمْ تَقُولُونَ عَلَى اللَّهِ غَيْرَ الْحَقِّ وَكُنْتُمْ عَنْ آيَاتِهِ تَسْتَكْبِرُونَ
ਅਤੇ ਉਸ ਤੋਂ ਵੱਧ ਕੇ ਜ਼ਾਲਿਮ ਕੌਣ ਹੋਵੇਗਾ, ਜਿਹੜਾ ਅੱਲਾਹ ਉੱਪਰ ਝੂਠ ਮ੍ਹੇ ਜਾਂ ਕਹੇ ਕਿ ਮੇਰੇ ਉੱਪਰ ਅੱਲਾਹ ਦੀ ਬਾਣੀ ਆਈ ਹੈ। ਜਦੋਂ ਕਿ ਉਸ ਉੱਪਰ ਕੋਈ ਬਾਣੀ ਉਤਾਰੀ ਹੀ ਨਾ ਗਈ ਹੋਵੇ। ਅਤੇ ਕਹੇ ਕਿ ਜਿਹੋਂ ਜਿਹੀ ਬਾਣੀ ਅੱਲਾਹ ਨੇ ਉਤਾਰੀ ਹੈ। ਉਹੋ ਜਿਹੀ ਮੈਂ ਵੀ ਉਤਾਰਾਂਗਾ। ਕਾਸ਼! ਤੁਸੀਂ ਉਸ ਵਖ਼ਤ ਹੱਥ ਵਧਾ ਰਹੇ ਹੋਣਗੇ ਕਿ ਲਿਆਓ ਆਪਣੇ ਪ੍ਰਾਣ ਕੱਢੋ। ਅੱਜ ਤੁਹਾਨੂੰ ਅਪਮਾਨ ਜਨਕ ਸਜ਼ਾ ਦਿੱਤੀ ਜਾਵੇਗੀ ਇਸ ਲਈ ਕਿ ਤੁਸੀਂ ਅੱਲਾਹ ਲਈ ਝੂਠੀਆਂ ਗੱਲਾਂ ਕਰਦੇ ਸੀ ਅਤੇ ਤੁਸੀਂ ਅੱਲਾਹ ਦੀਆਂ ਨਿਸ਼ਾਨੀਆਂ ਤੋਂ ਬਾਗ਼ੀ ਬਣਿਆ ਕਰਦੇ ਸੀ।
وَلَقَدْ جِئْتُمُونَا فُرَادَىٰ كَمَا خَلَقْنَاكُمْ أَوَّلَ مَرَّةٍ وَتَرَكْتُمْ مَا خَوَّلْنَاكُمْ وَرَاءَ ظُهُورِكُمْ ۖ وَمَا نَرَىٰ مَعَكُمْ شُفَعَاءَكُمُ الَّذِينَ زَعَمْتُمْ أَنَّهُمْ فِيكُمْ شُرَكَاءُ ۚ لَقَدْ تَقَطَّعَ بَيْنَكُمْ وَضَلَّ عَنْكُمْ مَا كُنْتُمْ تَزْعُمُونَ
ਅਤੇ ਤੁਸੀਂ ਸਾਡੇ ਕੋਲ ਇਕੱਲੇ ਇਕੱਲੇ ਆ ਗਏ ਜਿਵੇਂ ਕਿ ਅਸੀਂ’ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ। ਅਤੇ ਜੋ ਕੁਝ ਅਸੀਂ’ ਤੁਹਾਨੂੰ ਬਖਸ਼ਿਆ ਸੀ ਉਹ ਸਾਰਾ ਕੁਝ ਤੁਸੀਂ ਪਿੱਛੇ ਛੱਡ ਆਏ। ਅਸੀਂ ਤੁਹਾਡੇ ਨਾਲ ਉਨ੍ਹਾਂ ਸਿਫ਼ਾਰਸ਼ੀਆਂ ਨੂੰ ਵੀ ਨਹੀਂ ਦੇਖਦੇ ਜਿਨ੍ਹਾਂ ਬਾਰੇ ਤੁਸੀਂ ਸਮਝਦੇ ਸੀ ਕਿ ਤੁਹਾਡਾ ਕੰਮ ਕਰਨ ਵਿਚ ਉਨ੍ਹਾਂ ਦਾ ਵੀ ਯੋਗਦਾਨ ਹੈ। ਤੁਹਾਡਾ ਸਬੰਧ ਆਖ਼ਿਰ ਟੁੱਟ ਗਿਆ ਅਤੇ ਤੁਹਾਡੇ ਤੋਂ ਉਹ ਦਾਅਵੇ ਵੀ ਖੁੱਸ ਗਏ ਜਿਹੜੇ ਤੁਸੀਂ ਕਰਦੇ ਸੀ।
إِنَّ اللَّهَ فَالِقُ الْحَبِّ وَالنَّوَىٰ ۖ يُخْرِجُ الْحَيَّ مِنَ الْمَيِّتِ وَمُخْرِجُ الْمَيِّتِ مِنَ الْحَيِّ ۚ ذَٰلِكُمُ اللَّهُ ۖ فَأَنَّىٰ تُؤْفَكُونَ
ਬੇਸ਼ੱਕ ਅੱਲਾਹ, ਦਾਣੇ ਅਤੇ ਗੁੱਠਲੀ ਨੂੰ ਚੀਰਦਾ ਹੈ। ਉਹ ਜਾਨਦਾਰ ਨੂੰ ਬੇਜਾਨ ਵਿੱਚੋਂ ਕੱਢਦਾ ਹੈ ਅਤੇ ਉਹੀ ਬੇਜਾਨ ਨੂੰ ਜਾਨਦਾਰ ਵਿੱਚੋਂ ਕੱਢਣ ਵਾਲਾ ਹੈ। ਉਹੀ ਤੁਹਾਡਾ ਅੱਲਾਹ ਹੈ ਫਿਰ ਤੁਸੀਂ ਕਿੱਧਰ ਭੜਕ ਰਹੇ ਹੋ
فَالِقُ الْإِصْبَاحِ وَجَعَلَ اللَّيْلَ سَكَنًا وَالشَّمْسَ وَالْقَمَرَ حُسْبَانًا ۚ ذَٰلِكَ تَقْدِيرُ الْعَزِيزِ الْعَلِيمِ
ਉਹ ਹੀ ਸਵੇਰ ਨੂੰ ਕੱਢਣ ਵਾਲਾ ਹੈ ਅਤੇ ਉਸ ਨੇ ਰਾਤ ਨੂੰ ਆਰਾਮ ਦਾ ਸਮਾਂ ਬਣਾਇਆ ਹੈ। ਉਸ ਨੇ ਸੂਰਜ ਅਤੇ ਚੰਦਰਮਾ ਨੂੰ ਗਤੀ ਦੇ ਹਿਸਾਬ ਨਾਲ ਚਲਾ ਰਖਿਆ ਹੈ। ਇਹ ਠਹਿਰਾਇਆ ਹੋਇਆ ਹੈ ਵੱਡੀ ਤਾਕਤ ਵਾਲੇ ਨੇ, ਉਹ ਵੱਡਾ ਤਾਕਤ ਵਾਲਾ ਅਤੇ ਗਿਆਨਵਾਨ ਹੈ।
وَهُوَ الَّذِي جَعَلَ لَكُمُ النُّجُومَ لِتَهْتَدُوا بِهَا فِي ظُلُمَاتِ الْبَرِّ وَالْبَحْرِ ۗ قَدْ فَصَّلْنَا الْآيَاتِ لِقَوْمٍ يَعْلَمُونَ
ਉਹ ਹੀ ਹੈ, ਜਿਸ ਨੇ ਤੁਹਾਡੇ ਲਈ ਤਾਰੇ ਬਣਾਏ ਤਾਂ ਕਿ ਤੁਸੀਂ ਧਰਤੀ ਅਤੇ ਸਮੁੰਦਰ ਅੰਦਰ ਹਨੇਰਿਆਂ ਵਿਚ ਰਸਤਾ ਪ੍ਰਾਪਤ ਕਰੋਂ। ਬੇਸ਼ੱਕ ਅਸੀਂ ਆਇਤਾਂ ਨੂੰ ਖੌਲ੍ਹ ਕੇ ਉਨ੍ਹਾਂ ਲੋਕਾਂ ਲਈ ਵਖਿਆਣ ਕਰ ਦਿੱਤਾ ਹੈ, ਜਿਹੜੇ ਸਮਝਣਾ ਚਾਹੁੰਦੇ ਹਨ।

Choose other languages: