Quran Apps in many lanuages:

Surah Al-Ahqaf Ayahs #25 Translated in Punjabi

وَاذْكُرْ أَخَا عَادٍ إِذْ أَنْذَرَ قَوْمَهُ بِالْأَحْقَافِ وَقَدْ خَلَتِ النُّذُرُ مِنْ بَيْنِ يَدَيْهِ وَمِنْ خَلْفِهِ أَلَّا تَعْبُدُوا إِلَّا اللَّهَ إِنِّي أَخَافُ عَلَيْكُمْ عَذَابَ يَوْمٍ عَظِيمٍ
ਅਤੇ ਆਦ ਦੇ ਭਰਾ (ਹੂਦ) ਨੂੰ ਯਾਦ ਕਰੋ, ਜਦੋਂ ਉਸ ਨੇ ਆਪਣੀ ਕੌਮ ਨੂੰ ਅਹਕਾਫ (ਰੇਤ ਦੇ ਟਿੱਬੇ) ਵਿਚ ਡਰਾਇਆ। ਅਤੇ ਡਰਾਉਣ ਵਾਲੇ ਉਸ ਤੋਂ ਪਹਿਲਾਂ ਵੀ ਗੁਜ਼ਰ ਚੁੱਕੇ ਸਨ ਅਤੇ ਉਹ ਇਸ ਤੋਂ ਬਾਅਦ ਵੀ ਆਏ ਕਿ ਅੱਲਾਹ ਤੋ ਬਿਨਾਂ ਕਿਸੇ ਹੋਰ ਦੀ ਪੂਜਾ ਨਾ ਕਰੋ। ਮੈਂ ਤੁਹਾਡੇ ਉੱਪਰ ਇੱਕ ਭਿਆਨਕ ਦਿਨ ਦੀ ਆਫ਼ਤ ਤੋਂ ਡਰਦਾ ਹਾਂ।
قَالُوا أَجِئْتَنَا لِتَأْفِكَنَا عَنْ آلِهَتِنَا فَأْتِنَا بِمَا تَعِدُنَا إِنْ كُنْتَ مِنَ الصَّادِقِينَ
ਉਨ੍ਹਾਂ ਨੇ ਆਖਿਆ ਕਿ ਤੁਸੀਂ ਸਾਡੇ ਕੋਲ ਇਸ ਲਈ ਆਏ ਹੋ ਕਿ ਸਾਨੂੰ ਸਾਡੇ ਪੂਜਨੀਕਾਂ (ਦੀ ਪੂਜਾ) ਤੋਂ ਹਟਾ ਦੇਵੇ। ਤਾਂ ਜੇਕਰ ਤੁਸੀਂ ਸੱਚੇ ਹੋ ਤਾਂ ਉਹ ਚੀਜ਼ ਸਾਡੇ ਤੇ ਲਿਆਉ, ਜਿਸ ਦਾ ਤੁਸੀ ਸਾਡੇ ਨਾਲ ਵਾਅਦਾ ਕਰਦੇ ਹੋ।
قَالَ إِنَّمَا الْعِلْمُ عِنْدَ اللَّهِ وَأُبَلِّغُكُمْ مَا أُرْسِلْتُ بِهِ وَلَٰكِنِّي أَرَاكُمْ قَوْمًا تَجْهَلُونَ
ਉਸ ਨੇ ਆਖਿਆ ਕਿ ਇਸ ਦਾ ਗਿਆਨ ਤਾਂ ਅੱਲਾਹ ਨੂੰ ਹੈ। ਹੈ। ਪਰੰਤੂ ਮੈ’ ਤੁਹਾਨੂੰ ਦੇਖਦਾ ਹਾਂ ਕਿ ਤੁਸੀ ਲੋਕ ਨਾ-ਸਮਝੀ ਦੀਆਂ ਗੱਲਾਂ ਕਰਦੇ ਹੋ।
فَلَمَّا رَأَوْهُ عَارِضًا مُسْتَقْبِلَ أَوْدِيَتِهِمْ قَالُوا هَٰذَا عَارِضٌ مُمْطِرُنَا ۚ بَلْ هُوَ مَا اسْتَعْجَلْتُمْ بِهِ ۖ رِيحٌ فِيهَا عَذَابٌ أَلِيمٌ
ਸੋ ਜਦੋਂ ਉਨ੍ਹਾਂ ਨੇ ਉਸਨੂੰ ਬੱਦਲਾਂ ਦੇ ਰੂਪ ਵਿਚ ਆਪਣੀਆਂ ਘਾਟੀਆਂ ਵੱਲ ਆਉਂਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਤਾਂ ਬੱਦਲ ਹੈ ਜਿਹੜਾ ਸਾਡੇ ਉੱਪਰ ਵਰ੍ਹੇਗਾ। ਨਹੀਂ ਸਗੋਂ ਇਹ ਉਹ ਚੀਜ਼ ਹੈ ਜਿਸ ਲਈ ਤੁਸੀਂ ਕਾਹਲੀ ਕਰ ਰਹੇ ਸੀ। ਇੱਕ ਹਨੇਰੀ ਹੈ ਜਿਸ ਵਿਚ ਦਰਦਨਾਕ ਸਜ਼ਾ ਹੈ।
تُدَمِّرُ كُلَّ شَيْءٍ بِأَمْرِ رَبِّهَا فَأَصْبَحُوا لَا يُرَىٰ إِلَّا مَسَاكِنُهُمْ ۚ كَذَٰلِكَ نَجْزِي الْقَوْمَ الْمُجْرِمِينَ
ਉਹ ਹਰੇਕ ਚੀਜ਼ ਨੂੰ ਆਪਣੇ ਰੱਬ ਦੇ ਹੁਕਮ ਨਾਲ ਉਖਾੜ ਸੁੱਟੇਗੀ। ਤਾਂ ਉਹ ਅਜਿਹੇ ਹੋ ਗਏ ਕਿ ਉਨ੍ਹਾਂ ਦੇ ਘਰਾਂ ਤੋਂ ਬਿਨਾਂ ਉੱਤੇ ਕੁਝ ਦਿਖਾਈ ਨਹੀਂ’ ਦਿੰਦਾ ਸੀ। ਅਪਰਾਧੀਆਂ ਨੂੰ ਅਸੀਂ ਇਸ ਤਰਾਂ ਹੀ ਦੰਡ ਦਿੰਦੇ ਹਾਂ।

Choose other languages: