Quran Apps in many lanuages:

Surah Al-Ahqaf Ayahs #22 Translated in Punjabi

أُولَٰئِكَ الَّذِينَ حَقَّ عَلَيْهِمُ الْقَوْلُ فِي أُمَمٍ قَدْ خَلَتْ مِنْ قَبْلِهِمْ مِنَ الْجِنِّ وَالْإِنْسِ ۖ إِنَّهُمْ كَانُوا خَاسِرِينَ
ਇਹ ਉਹ ਲੋਕ ਹਨ, ਜਿਨ੍ਹਾਂ ਤੇ ਅੱਲਾਹ ਦਾ ਵਚਨ ਪੂਰਾ ਹੋਇਆ, ਉਨ੍ਹਾਂ ਵਰਗਾਂ ਦੇ ਨਾਲ ਜਿਹੜੇ ਇਨ੍ਹਾਂ ਤੋਂ ਪਹਿਲਾਂ ਜਿੰਨਾਂ ਅਤੇ ਮਨੁੱਖਾਂ ਵਿਚੋਂ’ ਹੋਏ। ਬੇਸ਼ੱਕ ਉਹ ਨੁਕਸਾਨ ਵਿਚ ਰਹੇ।
وَلِكُلٍّ دَرَجَاتٌ مِمَّا عَمِلُوا ۖ وَلِيُوَفِّيَهُمْ أَعْمَالَهُمْ وَهُمْ لَا يُظْلَمُونَ
ਹਰੇਕ ਲਈ ਉਨ੍ਹਾਂ ਦੇ ਕਰਮਾ ਦੇ ਅਨੁਸਾਰ ਦਰਜੇ ਹੋਣਗੇ। ਅਤੇ ਤਾਂ ਕਿ ਅੱਲਾਹ ਸਭ ਨੂੰ ਉਨ੍ਹਾਂ ਦੇ ਕਰਮ ਪੂਰੇ ਕਰ ਦੇਵੇ। ਅਤੇ ਉਨ੍ਹਾਂ ਤੇ ਜ਼ੁਲਮ ਨਹੀਂ ਹੋਵੇਗਾ।
وَيَوْمَ يُعْرَضُ الَّذِينَ كَفَرُوا عَلَى النَّارِ أَذْهَبْتُمْ طَيِّبَاتِكُمْ فِي حَيَاتِكُمُ الدُّنْيَا وَاسْتَمْتَعْتُمْ بِهَا فَالْيَوْمَ تُجْزَوْنَ عَذَابَ الْهُونِ بِمَا كُنْتُمْ تَسْتَكْبِرُونَ فِي الْأَرْضِ بِغَيْرِ الْحَقِّ وَبِمَا كُنْتُمْ تَفْسُقُونَ
ਅਤੇ ਜਿਸ ਦਿਨ ਇਨਕਾਰ ਕਰਨ ਵਾਲੇ ਅੱਗ ਦੇ ਸਾਹਮਣੇ ਲਿਆਂਦੇ ਜਾਣਗੇ। (ਉਨ੍ਹਾਂ ਨੂੰ ਆਖਿਆ ਜਾਵੇਗਾ ਕਿ) ਤੁਸੀਂ ਆਪਣੀਆਂ ਚੰਗੀਆਂ ਚੀਜ਼ਾਂ ਸੰਸਾਰ ਦੇ ਜੀਵਨ ਵਿਚ ਲੈ ਚੁੱਕੇ ਹੋ ਅਤੇ ਉਨ੍ਹਾਂਨੂੰ ਭੋਗ ਚੁੱਕੇ ਹੋ। ਤਾਂ ਅੱਜ ਤੁਹਾਨੂੰ ਅਪਮਾਨ ਦਾ ਦੰਡ ਦਿੱਤਾ ਜਾਵੇਗਾ। ਇਸ ਕਾਰਨ ਕਿ ਤੁਸੀਂ ਸੰਸਾਰ ਵਿਚ ਵਿਅਰਥ ਹੰਕਾਰ ਕਰਦੇ ਸੀ ਅਤੇ ਇਸ ਕਾਰਨ ਵੀ ਕਿ ਤੁਸੀਂ ਇਨਕਾਰ ਕਰਦੇ ਸੀ।
وَاذْكُرْ أَخَا عَادٍ إِذْ أَنْذَرَ قَوْمَهُ بِالْأَحْقَافِ وَقَدْ خَلَتِ النُّذُرُ مِنْ بَيْنِ يَدَيْهِ وَمِنْ خَلْفِهِ أَلَّا تَعْبُدُوا إِلَّا اللَّهَ إِنِّي أَخَافُ عَلَيْكُمْ عَذَابَ يَوْمٍ عَظِيمٍ
ਅਤੇ ਆਦ ਦੇ ਭਰਾ (ਹੂਦ) ਨੂੰ ਯਾਦ ਕਰੋ, ਜਦੋਂ ਉਸ ਨੇ ਆਪਣੀ ਕੌਮ ਨੂੰ ਅਹਕਾਫ (ਰੇਤ ਦੇ ਟਿੱਬੇ) ਵਿਚ ਡਰਾਇਆ। ਅਤੇ ਡਰਾਉਣ ਵਾਲੇ ਉਸ ਤੋਂ ਪਹਿਲਾਂ ਵੀ ਗੁਜ਼ਰ ਚੁੱਕੇ ਸਨ ਅਤੇ ਉਹ ਇਸ ਤੋਂ ਬਾਅਦ ਵੀ ਆਏ ਕਿ ਅੱਲਾਹ ਤੋ ਬਿਨਾਂ ਕਿਸੇ ਹੋਰ ਦੀ ਪੂਜਾ ਨਾ ਕਰੋ। ਮੈਂ ਤੁਹਾਡੇ ਉੱਪਰ ਇੱਕ ਭਿਆਨਕ ਦਿਨ ਦੀ ਆਫ਼ਤ ਤੋਂ ਡਰਦਾ ਹਾਂ।
قَالُوا أَجِئْتَنَا لِتَأْفِكَنَا عَنْ آلِهَتِنَا فَأْتِنَا بِمَا تَعِدُنَا إِنْ كُنْتَ مِنَ الصَّادِقِينَ
ਉਨ੍ਹਾਂ ਨੇ ਆਖਿਆ ਕਿ ਤੁਸੀਂ ਸਾਡੇ ਕੋਲ ਇਸ ਲਈ ਆਏ ਹੋ ਕਿ ਸਾਨੂੰ ਸਾਡੇ ਪੂਜਨੀਕਾਂ (ਦੀ ਪੂਜਾ) ਤੋਂ ਹਟਾ ਦੇਵੇ। ਤਾਂ ਜੇਕਰ ਤੁਸੀਂ ਸੱਚੇ ਹੋ ਤਾਂ ਉਹ ਚੀਜ਼ ਸਾਡੇ ਤੇ ਲਿਆਉ, ਜਿਸ ਦਾ ਤੁਸੀ ਸਾਡੇ ਨਾਲ ਵਾਅਦਾ ਕਰਦੇ ਹੋ।

Choose other languages: