Quran Apps in many lanuages:

Surah Aal-E-Imran Ayahs #164 Translated in Punjabi

إِنْ يَنْصُرْكُمُ اللَّهُ فَلَا غَالِبَ لَكُمْ ۖ وَإِنْ يَخْذُلْكُمْ فَمَنْ ذَا الَّذِي يَنْصُرُكُمْ مِنْ بَعْدِهِ ۗ وَعَلَى اللَّهِ فَلْيَتَوَكَّلِ الْمُؤْمِنُونَ
ਜੇਕਰ ਅੱਲਾਹ ਤੁਹਾਡਾ ਸਾਥ ਦੇਵੇ ਤਾਂ ਤੁਹਾਨੂੰ ਕੋਈ ਮੁਸੀਬਤ ਨਹੀਂ ਪਾ ਸਕਦਾ ਜੇਕਰ ਉਹ ਤੁਹਾਡਾ ਸਾਥ ਛੱਡ ਦੇਵੇ ਤਾਂ ਇਸ ਦੇ ਬਾਅਦ ਕੌਣ ਹੈ ਜੋ ਤੁਹਾਡੀ ਸਹਾਇਤਾ ਕਰੇ। ਅੱਲਾਹ ਦੇ ਉੱਪਰ ਹੀ ਈਮਾਨ ਵਾਲਿਆਂ ਨੂੰ ਭਰੋਸਾ ਕਰਨਾ ਚਾਹੀਦਾ ਹੈ।
وَمَا كَانَ لِنَبِيٍّ أَنْ يَغُلَّ ۚ وَمَنْ يَغْلُلْ يَأْتِ بِمَا غَلَّ يَوْمَ الْقِيَامَةِ ۚ ثُمَّ تُوَفَّىٰ كُلُّ نَفْسٍ مَا كَسَبَتْ وَهُمْ لَا يُظْلَمُونَ
ਪੈਗ਼ੰਬਰ ਦਾ ਇਹ ਕੰਮ ਨਹੀਂ ਕਿ ਉਹ ਕੁਝ ਛੁਪਾ ਰੱਖੇ। ਜੋ ਕੋਈ ਡੁਪਾਏਗਾ ਉਹ ਆਪਣੀਆਂ ਛੁਪਾਈਆਂ ਹੋਈਆਂ ਚੀਜ਼ਾਂ ਨੂੰ ਪ੍ਰਲੋਕ ਦੇ ਦਿਨ ਹਾਜ਼ਿਰ ਕਰੇਗਾ। ਫਿਰ ਹਰੇਕ ਬੰਦੇ ਨੂੰ ਉਸ ਦੇ ਕੀਤੇ ਹੋਏ ਦਾ ਪੂਰਾ ਬਦਲਾ ਮਿਲੇਗਾ ਅਤੇ ਉਨਾਂ ਉੱਪਰ ਜ਼ੁਲਮ ਨਹੀਂ ਹੋਵੇਗਾ।
أَفَمَنِ اتَّبَعَ رِضْوَانَ اللَّهِ كَمَنْ بَاءَ بِسَخَطٍ مِنَ اللَّهِ وَمَأْوَاهُ جَهَنَّمُ ۚ وَبِئْسَ الْمَصِيرُ
ਕੀ ਉਹ ਬੰਦਾ ਜੋ ਅੱਲਾਹ ਦੀ ਇੱਛਾ ਦਾ ਪਾਲਣ ਕਰਨ ਵਾਲਾ ਹੈ, ਉਹ ਉਸ ਬੰਦੇ ਦੀ ਤਰ੍ਹਾਂ ਹੋ ਜਾਏਗਾ ਜੋ ਅੱਲਾਹ ਦਾ ਕ੍ਰੋਧ ਲੈ ਕੇ ਵਾਪਿਸ ਆਇਆ ਹੈ ਅਤੇ ਉਸ ਦਾ ਟਿਕਾਣਾ ਨਰਕ ਹੈ, ਉਹ ਕਿਹੋ ਜਿਹਾ ਬੂਰਾ ਟਿਕਾਣਾ ਹੈ।
هُمْ دَرَجَاتٌ عِنْدَ اللَّهِ ۗ وَاللَّهُ بَصِيرٌ بِمَا يَعْمَلُونَ
ਅੱਲਾਹ ਦੇ ਕੋਲ ਉਨਾਂ ਦੇ ਦਰਜੇ ਭਿੰਨ-ਭਿੰਨ ਹੋਣਗੇ। ਅੱਲਾਹ ਦੇਖ ਰਿਹਾ ਹੈ ਜੋ ਉਹ ਕਰਦੇ ਹਨ
لَقَدْ مَنَّ اللَّهُ عَلَى الْمُؤْمِنِينَ إِذْ بَعَثَ فِيهِمْ رَسُولًا مِنْ أَنْفُسِهِمْ يَتْلُو عَلَيْهِمْ آيَاتِهِ وَيُزَكِّيهِمْ وَيُعَلِّمُهُمُ الْكِتَابَ وَالْحِكْمَةَ وَإِنْ كَانُوا مِنْ قَبْلُ لَفِي ضَلَالٍ مُبِينٍ
ਅੱਲਾਹ ਨੇ ਈਮਾਨ ਵਾਲਿਆਂ ਉੱਪਰ ਉਪਕਾਰ ਕੀਤਾ ਕਿ ਉਨ੍ਹਾਂ ਵਿਚੋ ਹੀਂ ਇੱਕ ਸੰਦੇਸ਼ਵਾਹਕ ਭੇਜਿਆ ਜੋ ਉਨ੍ਹਾਂ ਨੂੰ ਅੱਲਾਹ ਦੀਆਂ ਆਇਤਾਂ (ਬਾਣੀ) ਸੁਣਾਉਂਦਾ ਹੈ ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੈ। ਉਨ੍ਹਾਂ ਨੂੰ ਕਿਤਾਸ਼ (ਕੁਰਆਨ) ਅਤੇ ਹਿਕਮਤ (ਬਿਬੇਕ) ਦੀ ਸਿੱਖਿਆ ਦਿੰਦਾ ਹੈ ਬੇਸ਼ੱਕ ਇਹ ਇਸ ਤੋਂ ਪਹਿਲਾਂ ਸਪੱਸ਼ਟ ਗਲਤ ਰਾਹ ਤੇ ਸਨ।

Choose other languages: