Quran Apps in many lanuages:

Surah Aal-E-Imran Ayahs #158 Translated in Punjabi

ثُمَّ أَنْزَلَ عَلَيْكُمْ مِنْ بَعْدِ الْغَمِّ أَمَنَةً نُعَاسًا يَغْشَىٰ طَائِفَةً مِنْكُمْ ۖ وَطَائِفَةٌ قَدْ أَهَمَّتْهُمْ أَنْفُسُهُمْ يَظُنُّونَ بِاللَّهِ غَيْرَ الْحَقِّ ظَنَّ الْجَاهِلِيَّةِ ۖ يَقُولُونَ هَلْ لَنَا مِنَ الْأَمْرِ مِنْ شَيْءٍ ۗ قُلْ إِنَّ الْأَمْرَ كُلَّهُ لِلَّهِ ۗ يُخْفُونَ فِي أَنْفُسِهِمْ مَا لَا يُبْدُونَ لَكَ ۖ يَقُولُونَ لَوْ كَانَ لَنَا مِنَ الْأَمْرِ شَيْءٌ مَا قُتِلْنَا هَاهُنَا ۗ قُلْ لَوْ كُنْتُمْ فِي بُيُوتِكُمْ لَبَرَزَ الَّذِينَ كُتِبَ عَلَيْهِمُ الْقَتْلُ إِلَىٰ مَضَاجِعِهِمْ ۖ وَلِيَبْتَلِيَ اللَّهُ مَا فِي صُدُورِكُمْ وَلِيُمَحِّصَ مَا فِي قُلُوبِكُمْ ۗ وَاللَّهُ عَلِيمٌ بِذَاتِ الصُّدُورِ
ਫਿਰ ਅੱਲਾਹ ਨੇ ਤੁਹਾਡੇ ਉੱਪਰ ਦੁਖ ਤੋਂ ਬਾਅਦ ਸੰਤੁਸ਼ਟੀ ਉਤਾਰੀ ਭਾਵ ਉਂਘ ਉਹ ਤੁਹਾਡੇ ਵਿਚੋਂ ਇੱਕ ਸਮੂਹ ਉੱਪਰ ਛਾ ਰਹੀ ਸੀ। ਇੱਕ ਸਮੂਹ ਉਹ ਸੀ ਜਿਸ ਨੂੰ ਆਪਣੇ ਜਾਨ ਦੀ ਚਿੰਤਾ ਪਈ ਹੋਈ ਸੀ। ਉਹ ਅੱਲਾਹ ਦੇ ਸਬੰਧ ਵਿਚ ਅਗਿਆਨਤਾ ਦੇ ਕਾਰਨ ਅਸਲੀਅਤ ਦੇ ਉਲਟ ਵਿਚਾਰ ਆਪਣੇ ਮਨ ਵਿਚ ਸ਼ਿਠਾ ਰਹੇ ਸਨ। ਉਹ ਕਹਿੰਦੇ ਸਨ ਕਿ ਸਾਡਾ ਵੀ ਕੁਝ ਅਧਿਕਾਰ ਹੈ। ਆਖੋ, ਸਾਰਾ ਮਾਮਲਾ ਅੱਲਾਹ ਦੇ ਅਧਿਕਾਰ ਵਿਚ ਹੈ। ਉਹ ਆਪਣੇ ਦਿਲਾਂ ਵਿਚ ਅਜਿਹੀਆਂ ਗੱਲਾਂ ਲਕੋਈ ਬੈਠੇ ਹਨ ਜੋ ਤੁਹਾਡੇ ਉੱਪਰ ਪ੍ਰਗਟ ਨਹੀਂ ਕਰਦੇ। ਉਹ ਕਹਿੰਦੇ ਹਨ ਕਿ ਜੇਕਰ ਇਸ ਮਾਮਲੇ ਵਿਚ ਸਾਡਾ ਵੀ ਕੁਝ ਦਖ਼ਲ ਹੁੰਦਾ ਤਾਂ ਅਸੀਂ ਇਥੇ ਮਾਰੇ ਨਾ ਜਾਂਦੇ। ਆਖੋਂ, ਜੇਕਰ ਤੁਸੀਂ ਆਪਣੇ ਘਰਾਂ ਵਿਜ਼ ਹੁੰਦੇ ਤਾਂ ਵੀ ਜਿੰਨੀ ਉਮਰੇ (ਕਤਲ) ਮੌਤ ਹੋਣੀ ਲਿਖੀ ਗਈ ਸੀ, ਉਹ ਆਪਣੀ ਮੌਤ ਦੇ ਸਥਾਨ (ਕਤਲਗ਼ਾਹ) ਵੱਲ ਚੱਲ ਧੈਂਦੇ। ਇਹ ਇਸ ਲਈ ਹੋਇਆ ਕਿ ਅੱਲਾਹ ਨੇ ਪ੍ਰੀਖਿਆ ਲੈਣੀ ਸੀ। ਜੋ ਕੁਝ ਤੁਹਾਡੇ ਮਨ ਵਿਚ ਹੈ ਅਤੇ ਅਲੱਗ ਕਰਨਾ ਸੀ। ਜੋ ਕ੍ਰਝ ਤੁਹਾਡੇ ਦਿਲਾਂ ਵਿਚ ਹੈ। ਅੱਲਾਹ ਮਨ ਦੇ ਅੰਦਰ ਦੀਆਂ ਗੱਲਾਂ ਨੂੰ ਜਾਣਦਾ ਹੈ।
إِنَّ الَّذِينَ تَوَلَّوْا مِنْكُمْ يَوْمَ الْتَقَى الْجَمْعَانِ إِنَّمَا اسْتَزَلَّهُمُ الشَّيْطَانُ بِبَعْضِ مَا كَسَبُوا ۖ وَلَقَدْ عَفَا اللَّهُ عَنْهُمْ ۗ إِنَّ اللَّهَ غَفُورٌ حَلِيمٌ
ਤੁਹਾਡੇ ਵਿਚੋਂ ਜੋ ਲੋਕ ਫਿਰ ਗਏ ਸਨ ਉਸ ਦਿਨ ਜਦੋਂ ਦੋਵਾਂ ਸਮੂਹਾਂ ਵਿਚ ਮੁੱਠਭੇੜ ਹੋਈ, ਉਨ੍ਹਾਂ ਨੂੰ ਸ਼ੈਤਾਨ ਨੇ ਉਨ੍ਹਾਂ ਦੇ ਕੁਝ ਕਰਮਾਂ ਦੇ ਕਾਰਨ ਫਿਸਲਾ ਦਿੱਤਾ ਸੀ। ਅੱਲਾਹ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਕਿਉਂਕਿ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਹੈ।
يَا أَيُّهَا الَّذِينَ آمَنُوا لَا تَكُونُوا كَالَّذِينَ كَفَرُوا وَقَالُوا لِإِخْوَانِهِمْ إِذَا ضَرَبُوا فِي الْأَرْضِ أَوْ كَانُوا غُزًّى لَوْ كَانُوا عِنْدَنَا مَا مَاتُوا وَمَا قُتِلُوا لِيَجْعَلَ اللَّهُ ذَٰلِكَ حَسْرَةً فِي قُلُوبِهِمْ ۗ وَاللَّهُ يُحْيِي وَيُمِيتُ ۗ وَاللَّهُ بِمَا تَعْمَلُونَ بَصِيرٌ
ਹੇ ਈਮਾਨ ਵਾਲਿਓ! ਤੁਸੀਂ ਉਨ੍ਹਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਨ੍ਹਾਂ ਨੇ ਅਵੱਗਿਆ ਕੀਤੀ। ਉਹ ਆਪਣੇ ਭਰਾਵਾਂ ਦੇ ਸੰਬੰਧ ਵਿਚ ਕਹਿੰਦੇ ਹਨ ਜਦੋਂ ਉਹ ਸਫ਼ਰ ਜਾਂ ਯੁੱਧ ਲਈ ਨਿਕਲਦੇ ਹਨ ਅਤੇ ਉਨ੍ਹਾਂ ਨੂੰ ਮੌਤ ਆ ਜਾਂਦੀ ਹੈ ਕਿ ਜੇਕਰ ਉਹ ਸਾਡੇ ਕੋਲ ਰਹਿੰਦੇ ਤਾਂ ਨਾ ਮਰਦੇ ਨਾ ਮਾਰੇ ਜਾਂਵੇ। ਤਾਂ ਕਿ ਅੱਲਾਹ ਇਸ ਨੂੰ ਉਨ੍ਹਾਂ ਦੇ ਦਿਲਾਂ ਵਿਚ ਪਸਚਾਤਾਪ ਦਾ ਕਾਰਨ ਬਣਾ ਦੇਵੇ। ਅੱਲਾਹ ਹੀ ਜੀਵਨ ਦਿੰਦਾ ਹੈ ਅਤੇ ਮੌਤ ਦਿੰਦਾ ਹੈ। ਜੋ ਕੂਝ ਤੁਸੀਂ ਕਰਦੇ ਹੋ ਅੱਲਾਹ ਉੱਸ ਨੂੰ ਦੇਖ ਰਿਹਾ ਹੈ।
وَلَئِنْ قُتِلْتُمْ فِي سَبِيلِ اللَّهِ أَوْ مُتُّمْ لَمَغْفِرَةٌ مِنَ اللَّهِ وَرَحْمَةٌ خَيْرٌ مِمَّا يَجْمَعُونَ
ਜੇਕਰ ਤੁਸੀਂ ਅੱਲਾਹ ਦੇ ਰਾਹ ਵਿਚ ਮਾਰੇ ਜਾਉ ਜਾਂ ਮਰ ਜਾਉ ਤਾਂ ਅੱਲਾਹ ਦੀ ਮੁਆਫ਼ੀ ਅਤੇ ਰਹਿਮਤ ਉਸ ਤੋਂ ਬਿਹਤਰ ਹੈ ਜਿਸ ਨੂੰ ਉਹ ਇਕੱਠਾ ਕਰ ਰਹੇ ਹਨ।
وَلَئِنْ مُتُّمْ أَوْ قُتِلْتُمْ لَإِلَى اللَّهِ تُحْشَرُونَ
ਤੁਸੀਂ ਮਰ ਗਏ ਜਾਂ ਮਾਰੇ ਗਏ, ਹਰੇਕ ਸਥਿੱਤੀ ਵਿਚ ਤੁਸੀਂ ਅੱਲਾਹ ਦੇ ਕੋਲ ਹੀ ਇਕੱਠੇ ਕੀਤੇ ਜਾਉਗੇ।

Choose other languages: