Quran Apps in many lanuages:

Surah Aal-E-Imran Ayahs #159 Translated in Punjabi

إِنَّ الَّذِينَ تَوَلَّوْا مِنْكُمْ يَوْمَ الْتَقَى الْجَمْعَانِ إِنَّمَا اسْتَزَلَّهُمُ الشَّيْطَانُ بِبَعْضِ مَا كَسَبُوا ۖ وَلَقَدْ عَفَا اللَّهُ عَنْهُمْ ۗ إِنَّ اللَّهَ غَفُورٌ حَلِيمٌ
ਤੁਹਾਡੇ ਵਿਚੋਂ ਜੋ ਲੋਕ ਫਿਰ ਗਏ ਸਨ ਉਸ ਦਿਨ ਜਦੋਂ ਦੋਵਾਂ ਸਮੂਹਾਂ ਵਿਚ ਮੁੱਠਭੇੜ ਹੋਈ, ਉਨ੍ਹਾਂ ਨੂੰ ਸ਼ੈਤਾਨ ਨੇ ਉਨ੍ਹਾਂ ਦੇ ਕੁਝ ਕਰਮਾਂ ਦੇ ਕਾਰਨ ਫਿਸਲਾ ਦਿੱਤਾ ਸੀ। ਅੱਲਾਹ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਕਿਉਂਕਿ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਹੈ।
يَا أَيُّهَا الَّذِينَ آمَنُوا لَا تَكُونُوا كَالَّذِينَ كَفَرُوا وَقَالُوا لِإِخْوَانِهِمْ إِذَا ضَرَبُوا فِي الْأَرْضِ أَوْ كَانُوا غُزًّى لَوْ كَانُوا عِنْدَنَا مَا مَاتُوا وَمَا قُتِلُوا لِيَجْعَلَ اللَّهُ ذَٰلِكَ حَسْرَةً فِي قُلُوبِهِمْ ۗ وَاللَّهُ يُحْيِي وَيُمِيتُ ۗ وَاللَّهُ بِمَا تَعْمَلُونَ بَصِيرٌ
ਹੇ ਈਮਾਨ ਵਾਲਿਓ! ਤੁਸੀਂ ਉਨ੍ਹਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਨ੍ਹਾਂ ਨੇ ਅਵੱਗਿਆ ਕੀਤੀ। ਉਹ ਆਪਣੇ ਭਰਾਵਾਂ ਦੇ ਸੰਬੰਧ ਵਿਚ ਕਹਿੰਦੇ ਹਨ ਜਦੋਂ ਉਹ ਸਫ਼ਰ ਜਾਂ ਯੁੱਧ ਲਈ ਨਿਕਲਦੇ ਹਨ ਅਤੇ ਉਨ੍ਹਾਂ ਨੂੰ ਮੌਤ ਆ ਜਾਂਦੀ ਹੈ ਕਿ ਜੇਕਰ ਉਹ ਸਾਡੇ ਕੋਲ ਰਹਿੰਦੇ ਤਾਂ ਨਾ ਮਰਦੇ ਨਾ ਮਾਰੇ ਜਾਂਵੇ। ਤਾਂ ਕਿ ਅੱਲਾਹ ਇਸ ਨੂੰ ਉਨ੍ਹਾਂ ਦੇ ਦਿਲਾਂ ਵਿਚ ਪਸਚਾਤਾਪ ਦਾ ਕਾਰਨ ਬਣਾ ਦੇਵੇ। ਅੱਲਾਹ ਹੀ ਜੀਵਨ ਦਿੰਦਾ ਹੈ ਅਤੇ ਮੌਤ ਦਿੰਦਾ ਹੈ। ਜੋ ਕੂਝ ਤੁਸੀਂ ਕਰਦੇ ਹੋ ਅੱਲਾਹ ਉੱਸ ਨੂੰ ਦੇਖ ਰਿਹਾ ਹੈ।
وَلَئِنْ قُتِلْتُمْ فِي سَبِيلِ اللَّهِ أَوْ مُتُّمْ لَمَغْفِرَةٌ مِنَ اللَّهِ وَرَحْمَةٌ خَيْرٌ مِمَّا يَجْمَعُونَ
ਜੇਕਰ ਤੁਸੀਂ ਅੱਲਾਹ ਦੇ ਰਾਹ ਵਿਚ ਮਾਰੇ ਜਾਉ ਜਾਂ ਮਰ ਜਾਉ ਤਾਂ ਅੱਲਾਹ ਦੀ ਮੁਆਫ਼ੀ ਅਤੇ ਰਹਿਮਤ ਉਸ ਤੋਂ ਬਿਹਤਰ ਹੈ ਜਿਸ ਨੂੰ ਉਹ ਇਕੱਠਾ ਕਰ ਰਹੇ ਹਨ।
وَلَئِنْ مُتُّمْ أَوْ قُتِلْتُمْ لَإِلَى اللَّهِ تُحْشَرُونَ
ਤੁਸੀਂ ਮਰ ਗਏ ਜਾਂ ਮਾਰੇ ਗਏ, ਹਰੇਕ ਸਥਿੱਤੀ ਵਿਚ ਤੁਸੀਂ ਅੱਲਾਹ ਦੇ ਕੋਲ ਹੀ ਇਕੱਠੇ ਕੀਤੇ ਜਾਉਗੇ।
فَبِمَا رَحْمَةٍ مِنَ اللَّهِ لِنْتَ لَهُمْ ۖ وَلَوْ كُنْتَ فَظًّا غَلِيظَ الْقَلْبِ لَانْفَضُّوا مِنْ حَوْلِكَ ۖ فَاعْفُ عَنْهُمْ وَاسْتَغْفِرْ لَهُمْ وَشَاوِرْهُمْ فِي الْأَمْرِ ۖ فَإِذَا عَزَمْتَ فَتَوَكَّلْ عَلَى اللَّهِ ۚ إِنَّ اللَّهَ يُحِبُّ الْمُتَوَكِّلِينَ
ਇਹ ਅੱਲਾਹ ਦੀ ਬੇਅੰਤ ਰਹਿਮਤ ਹੈ ਕਿ ਤੁਸੀਂ ਉਨ੍ਹਾਂ ਦੇ ਲਈ ਕੌਮਲ ਹੋ। ਜੇਕਰ ਤੁਸੀਂ ਸਖ਼ਤ ਸੁਭਾਅ ਅਤੇ ਸਖਤ ਕਰ ਦਿਉ, ਉਨ੍ਹਾਂ ਲਈ ਮੁਆਫ਼ੀ ਮੰਗੋ ਅਤੇ ਮਾਮਲਿਆਂ ਵਿਚ ਉਨ੍ਹਾਂ ਤੋਂ ਸਲਾਹ ਮਸ਼ਵਰਾ ਲਵੋਂ। ਬੇਸ਼ੱਕ ਅੱਲਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਜੋ ਉਸ ਤੇ ਭਰੋਸਾ ਰੱਖਦੇ ਹਨ।

Choose other languages: