Quran Apps in many lanuages:

Surah Aal-E-Imran Ayahs #162 Translated in Punjabi

وَلَئِنْ مُتُّمْ أَوْ قُتِلْتُمْ لَإِلَى اللَّهِ تُحْشَرُونَ
ਤੁਸੀਂ ਮਰ ਗਏ ਜਾਂ ਮਾਰੇ ਗਏ, ਹਰੇਕ ਸਥਿੱਤੀ ਵਿਚ ਤੁਸੀਂ ਅੱਲਾਹ ਦੇ ਕੋਲ ਹੀ ਇਕੱਠੇ ਕੀਤੇ ਜਾਉਗੇ।
فَبِمَا رَحْمَةٍ مِنَ اللَّهِ لِنْتَ لَهُمْ ۖ وَلَوْ كُنْتَ فَظًّا غَلِيظَ الْقَلْبِ لَانْفَضُّوا مِنْ حَوْلِكَ ۖ فَاعْفُ عَنْهُمْ وَاسْتَغْفِرْ لَهُمْ وَشَاوِرْهُمْ فِي الْأَمْرِ ۖ فَإِذَا عَزَمْتَ فَتَوَكَّلْ عَلَى اللَّهِ ۚ إِنَّ اللَّهَ يُحِبُّ الْمُتَوَكِّلِينَ
ਇਹ ਅੱਲਾਹ ਦੀ ਬੇਅੰਤ ਰਹਿਮਤ ਹੈ ਕਿ ਤੁਸੀਂ ਉਨ੍ਹਾਂ ਦੇ ਲਈ ਕੌਮਲ ਹੋ। ਜੇਕਰ ਤੁਸੀਂ ਸਖ਼ਤ ਸੁਭਾਅ ਅਤੇ ਸਖਤ ਕਰ ਦਿਉ, ਉਨ੍ਹਾਂ ਲਈ ਮੁਆਫ਼ੀ ਮੰਗੋ ਅਤੇ ਮਾਮਲਿਆਂ ਵਿਚ ਉਨ੍ਹਾਂ ਤੋਂ ਸਲਾਹ ਮਸ਼ਵਰਾ ਲਵੋਂ। ਬੇਸ਼ੱਕ ਅੱਲਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਜੋ ਉਸ ਤੇ ਭਰੋਸਾ ਰੱਖਦੇ ਹਨ।
إِنْ يَنْصُرْكُمُ اللَّهُ فَلَا غَالِبَ لَكُمْ ۖ وَإِنْ يَخْذُلْكُمْ فَمَنْ ذَا الَّذِي يَنْصُرُكُمْ مِنْ بَعْدِهِ ۗ وَعَلَى اللَّهِ فَلْيَتَوَكَّلِ الْمُؤْمِنُونَ
ਜੇਕਰ ਅੱਲਾਹ ਤੁਹਾਡਾ ਸਾਥ ਦੇਵੇ ਤਾਂ ਤੁਹਾਨੂੰ ਕੋਈ ਮੁਸੀਬਤ ਨਹੀਂ ਪਾ ਸਕਦਾ ਜੇਕਰ ਉਹ ਤੁਹਾਡਾ ਸਾਥ ਛੱਡ ਦੇਵੇ ਤਾਂ ਇਸ ਦੇ ਬਾਅਦ ਕੌਣ ਹੈ ਜੋ ਤੁਹਾਡੀ ਸਹਾਇਤਾ ਕਰੇ। ਅੱਲਾਹ ਦੇ ਉੱਪਰ ਹੀ ਈਮਾਨ ਵਾਲਿਆਂ ਨੂੰ ਭਰੋਸਾ ਕਰਨਾ ਚਾਹੀਦਾ ਹੈ।
وَمَا كَانَ لِنَبِيٍّ أَنْ يَغُلَّ ۚ وَمَنْ يَغْلُلْ يَأْتِ بِمَا غَلَّ يَوْمَ الْقِيَامَةِ ۚ ثُمَّ تُوَفَّىٰ كُلُّ نَفْسٍ مَا كَسَبَتْ وَهُمْ لَا يُظْلَمُونَ
ਪੈਗ਼ੰਬਰ ਦਾ ਇਹ ਕੰਮ ਨਹੀਂ ਕਿ ਉਹ ਕੁਝ ਛੁਪਾ ਰੱਖੇ। ਜੋ ਕੋਈ ਡੁਪਾਏਗਾ ਉਹ ਆਪਣੀਆਂ ਛੁਪਾਈਆਂ ਹੋਈਆਂ ਚੀਜ਼ਾਂ ਨੂੰ ਪ੍ਰਲੋਕ ਦੇ ਦਿਨ ਹਾਜ਼ਿਰ ਕਰੇਗਾ। ਫਿਰ ਹਰੇਕ ਬੰਦੇ ਨੂੰ ਉਸ ਦੇ ਕੀਤੇ ਹੋਏ ਦਾ ਪੂਰਾ ਬਦਲਾ ਮਿਲੇਗਾ ਅਤੇ ਉਨਾਂ ਉੱਪਰ ਜ਼ੁਲਮ ਨਹੀਂ ਹੋਵੇਗਾ।
أَفَمَنِ اتَّبَعَ رِضْوَانَ اللَّهِ كَمَنْ بَاءَ بِسَخَطٍ مِنَ اللَّهِ وَمَأْوَاهُ جَهَنَّمُ ۚ وَبِئْسَ الْمَصِيرُ
ਕੀ ਉਹ ਬੰਦਾ ਜੋ ਅੱਲਾਹ ਦੀ ਇੱਛਾ ਦਾ ਪਾਲਣ ਕਰਨ ਵਾਲਾ ਹੈ, ਉਹ ਉਸ ਬੰਦੇ ਦੀ ਤਰ੍ਹਾਂ ਹੋ ਜਾਏਗਾ ਜੋ ਅੱਲਾਹ ਦਾ ਕ੍ਰੋਧ ਲੈ ਕੇ ਵਾਪਿਸ ਆਇਆ ਹੈ ਅਤੇ ਉਸ ਦਾ ਟਿਕਾਣਾ ਨਰਕ ਹੈ, ਉਹ ਕਿਹੋ ਜਿਹਾ ਬੂਰਾ ਟਿਕਾਣਾ ਹੈ।

Choose other languages: