Quran Apps in many lanuages:

Surah Aal-E-Imran Ayahs #111 Translated in Punjabi

وَأَمَّا الَّذِينَ ابْيَضَّتْ وُجُوهُهُمْ فَفِي رَحْمَةِ اللَّهِ هُمْ فِيهَا خَالِدُونَ
ਜਿਨ੍ਹਾਂ ਦੇ ਚੇਹਰੇ ਚਮਕਦਾਰ ਹੋਣਗੇ ਉਹ ਅੱਲਾਹ ਦੀ ਰਹਿਮਤ ਵਿਚ ਹੋਣਗੇ ਅਤੇ ਉਸ ਵਿਚ ਹਮੇਸ਼ਾ ਰਹਿਣਗੇ।
تِلْكَ آيَاتُ اللَّهِ نَتْلُوهَا عَلَيْكَ بِالْحَقِّ ۗ وَمَا اللَّهُ يُرِيدُ ظُلْمًا لِلْعَالَمِينَ
ਇਹ ਅੱਲਾਹ ਦੀਆਂ ਆਇਤਾਂ ਹਨ ਜੋ ਅਸੀਂ ਤੁਹਾਨੂੰ ਸੱਚਾਈ ਦੇ ਨਾਲ ਸੁਣਾ ਰਹੇ ਹਾਂ। ਅੱਲਾਹ ਸੰਸਾਰ ਵਾਲਿਆਂ ਉੱਪਰ ਅਤਿਆਜ਼ਾਰ ਨਹੀਂ ਚਾਹੁੰਦਾ।
وَلِلَّهِ مَا فِي السَّمَاوَاتِ وَمَا فِي الْأَرْضِ ۚ وَإِلَى اللَّهِ تُرْجَعُ الْأُمُورُ
ਜੋ ਕੁਝ ਆਕਾਸ਼ਾਂ ਵਿਚ ਹੈ ਅਤੇ ਜੋ ਕੁਝ ਧਰਤੀ ਵਿਚ ਹੈ ਸਭ ਅੱਲਾਹ ਦੇ ਲਈ ਹੈ ਅਤੇ ਸਾਰੇ ਮਾਮਲੇ ਅੱਲਾਹ ਦੇ ਹੀ ਸਾਹਮਣੇ ਪੇਸ਼ ਕੀਤੇ ਜਾਣਗੇ।
كُنْتُمْ خَيْرَ أُمَّةٍ أُخْرِجَتْ لِلنَّاسِ تَأْمُرُونَ بِالْمَعْرُوفِ وَتَنْهَوْنَ عَنِ الْمُنْكَرِ وَتُؤْمِنُونَ بِاللَّهِ ۗ وَلَوْ آمَنَ أَهْلُ الْكِتَابِ لَكَانَ خَيْرًا لَهُمْ ۚ مِنْهُمُ الْمُؤْمِنُونَ وَأَكْثَرُهُمُ الْفَاسِقُونَ
ਹੁਣ ਤੁਸੀਂ ਸਰਵਸ੍ਰੇਸ਼ਟ ਵਰਗ ਹੋ ਜਿਨ੍ਹਾਂ ਨੂੰ ਲੋਕਾਂ ਦੇ ਲਈ ਕੱਢਿਆ ਗਿਆ ਹੈ। ਤੁਸੀਂ ਨੇਕੀ ਦਾ ਆਦੇਸ਼ ਦਿੰਦੇ ਹੋ ਅਤੇ ਬੁਰਾਈ ਤੋਂ ਰੋਕਦੇ ਹੋ। ਤੁਸੀਂ ਅੱਲਾਹ ਉੱਪਰ ਈਮਾਨ ਰੱਖਦੇ ਹੋ। ਜੇਕਰ ਕਿਤਾਬ ਵਾਲੇ (ਯਹੂਦੀ ਅਤੇ ਇਸਾਈ) ਵੀ ਈਮਾਨ ਲਿਆਉਂਦੇ ਤਾਂ ਉਨ੍ਹਾਂ ਲਈ ਵਧੀਆ ਹੁੰਦਾ। ਉਨ੍ਹਾਂ ਵਿਚ ਕੁਝ ਈਮਾਨ ਵਾਲੇ ਹਨ ਅਤੇ ਉਨ੍ਹਾਂ ਵਿਚੋਂ ਹੀ’ਂ ਜ਼ਿਆਦਾਤਰ ਅਵੱਗਿਆਕਾਰੀ ਹਨ।
لَنْ يَضُرُّوكُمْ إِلَّا أَذًى ۖ وَإِنْ يُقَاتِلُوكُمْ يُوَلُّوكُمُ الْأَدْبَارَ ثُمَّ لَا يُنْصَرُونَ
ਉਹ ਤੁਹਾਡਾ ਕੁਝ ਵਿਗਾੜ ਨਹੀਂ ਸਕਦੇ ਸਵਾਏ ਕੁਝ ਦੁੱਖ ਦੇ। ਜੇਕਰ ਉਹ ਤੁਹਾਡੇ ਨਾਲ ਯੂੱਧ ਕਰਨਗੇ ਤਾਂ ਉਹ ਤੁਹਾਨੂੰ ਪਿੱਠ ਦਿਖਾਉਣਗੇ। ਫਿਰ ਉਨ੍ਹਾਂ ਨੂੰ ਸਹਾਇਤਾ ਵੀ ਨਹੀਂ ਪਹੁੰਚੇਗੀ। ਉਨ੍ਹਾਂ ਉੱਪਰ ਥੋਪ ਦਿੱਤਾ ਗਿਆ ਅਪਮਾਨ, ਚਾਹੇ ਉਹ ਕਿਤੇ ਵੀ ਪਾਏ ਜਾਣ, ਬਿਨ੍ਹਾਂ ਇਸ ਦੇ ਅੱਲਾਹ ਦੇ ਵੱਲੋਂ ਕੋਈ ਅਹਿਦ (ਵਜ਼ਨ) ਹੋਵੇ ਜਾਂ ਲੋਕਾਂ ਦੇ ਵਲੋਂ ਕੋਈ ਅਹਿਦ ਹੋਵੇ ਅਤੇ ਉਹ ਅੱਲਾਹ ਦੇ ਕ੍ਰੋਧ ਦੇ ਅਧਿਕਾਰੀ ਹੋ ਗਏ ਅਤੇ

Choose other languages: