Quran Apps in many lanuages:

Surah Yusuf Ayahs #109 Translated in Punjabi

وَكَأَيِّنْ مِنْ آيَةٍ فِي السَّمَاوَاتِ وَالْأَرْضِ يَمُرُّونَ عَلَيْهَا وَهُمْ عَنْهَا مُعْرِضُونَ
ਅਤੇ ਆਕਾਸ਼ਾਂ ਤੇ ਧਰਤੀ ਵਿਚ ਕਿੰਨੀਆਂ ਹੀਂ ਨਿਸ਼ਾਨੀਆਂ ਹਨ। ਜਿਨ੍ਹਾਂ ਕੋਲੋਂ ਉਹ ਗੁਜ਼ਰਦੇ ਰਹਿੰਦੇ ਹਨ, ਪਰ ਉਹ ਉਨ੍ਹਾਂ ਉੱਪਰ ਧਿਆਨ ਨਹੀਂ ਦਿੰਦੇ।
وَمَا يُؤْمِنُ أَكْثَرُهُمْ بِاللَّهِ إِلَّا وَهُمْ مُشْرِكُونَ
ਅਤੇ ਜ਼ਿਆਦਾਤਰ ਲੋਕ ਜਿਹੜੇ ਅੱਲਾਹ ਨੂੰ ਮੰਨਦੇ ਹਨ ਉਹ ਉਸ ਦੇ ਨਾਲ ਦੂਸਰਿਆਂ ਨੂੰ ਵੀ ਸ਼ਰੀਕ ਠਹਿਰਾਉਂਦੇ ਹਨ।
أَفَأَمِنُوا أَنْ تَأْتِيَهُمْ غَاشِيَةٌ مِنْ عَذَابِ اللَّهِ أَوْ تَأْتِيَهُمُ السَّاعَةُ بَغْتَةً وَهُمْ لَا يَشْعُرُونَ
ਕੀ ਇਹ ਲੋਕ ਇਸ ਗੱਲ ਤੇ ਰਾਜ਼ੀ ਹਨ ਕਿ ਉਨ੍ਹਾਂ ਉੱਪਰ ਅੱਲਾਹ ਦੀ ਦੁੱਖ-ਵਾਈ ਆਫ਼ਤ ਆ ਪਵੇ ਜਾਂ ਅਚਾਨਕ ਉਨ੍ਹਾਂ ਉੱਪਰ ਪਰਲੋ ਆ ਜਾਵੇ ਅਤੇ ਉਹ ਉਸ ਤੋਂ ਅਗਿਆਤ ਹੋਣ।
قُلْ هَٰذِهِ سَبِيلِي أَدْعُو إِلَى اللَّهِ ۚ عَلَىٰ بَصِيرَةٍ أَنَا وَمَنِ اتَّبَعَنِي ۖ وَسُبْحَانَ اللَّهِ وَمَا أَنَا مِنَ الْمُشْرِكِينَ
ਆਖੋਂ ਕਿ ਇਹ ਮੇਰਾ ਰਾਹ ਹੈ। ਮੈਂ ਸਪੱਸ਼ਟ ਗਿਆਨ ਦੇ ਨਾਲ ਅੱਲਾਹ ਵੱਲ ਸੱਦਦਾ ਹਾਂ, ਮੈਂ ਵੀ ਅਤੇ ਉਹ ਲੋਕ ਵੀ ਜਿਨ੍ਹਾਂ ਨੇ ਮੇਰਾ ਪਾਲਣ ਕੀਤਾ ਹੈ। ਅਤੇ ਅੱਲਾਹ ਪਵਿੱਤਰ ਹੈ ਅਤੇ ਮੈਂ ਸ਼ਰੀਕ ਮੰਨਣ ਵਾਲਿਆਂ ਵਿਚੋਂ ਨਹੀਂ।
وَمَا أَرْسَلْنَا مِنْ قَبْلِكَ إِلَّا رِجَالًا نُوحِي إِلَيْهِمْ مِنْ أَهْلِ الْقُرَىٰ ۗ أَفَلَمْ يَسِيرُوا فِي الْأَرْضِ فَيَنْظُرُوا كَيْفَ كَانَ عَاقِبَةُ الَّذِينَ مِنْ قَبْلِهِمْ ۗ وَلَدَارُ الْآخِرَةِ خَيْرٌ لِلَّذِينَ اتَّقَوْا ۗ أَفَلَا تَعْقِلُونَ
ਅਤੇ ਅਸੀਂ’ ਤੁਹਾਡੇ ਤੋਂ ਪਹਿਲਾਂ ਵੱਖ-ਵੱਖ ਸ਼ਸਤੀਆਂ ਵਿਚ ਜਿੰਨ੍ਹੇ ਰਸੂਲ ਭੇਜੇ, (ਉਹ) ਸਾਰੇ ਮਨੁੱਖ ਹੀ ਸਨ। ਅਸੀਂ ਉਨ੍ਹਾਂ ਵੱਲ ਸੰਦੇਸ਼ ਭੇਜਦੇ ਸੀ। ਕੀ ਇਹ ਲੋਕ ਧਰਤੀ ਉੱਪਰ ਚੱਲੇ ਫਿਰੇ ਨਹੀਂ ਕਿ ਸਮਝਦੇ ਕਿ ਉਨ੍ਹਾਂ ਲੋਕਾਂ ਦਾ ਅੰਤ ਕੀ ਹੋਇਆ ਜਿਹੜੇ ਇਨ੍ਹਾਂ ਤੋਂ ਪਹਿਲਾਂ ਸਨ। ਅਤੇ ਆਖਿਰਤ ਦਾ ਘਰ ਉਨ੍ਹਾਂ ਲਈ ਵਧੀਆ ਹੈ, ਜਿਹੜੇ ਡਰਦੇ ਹਨ। ਕੀ ਤੁਸੀਂ ਨਹੀਂ ਸਮਝਦੇ।

Choose other languages: