Quran Apps in many lanuages:

Surah Yunus Ayahs #90 Translated in Punjabi

وَنَجِّنَا بِرَحْمَتِكَ مِنَ الْقَوْمِ الْكَافِرِينَ
ਅਤੇ ਸਾਨੂੰ ਆਪਣੀ ਰਹਿਮਤ ਨਾਲ ਜ਼ਾਲਿਮ ਲੋਕਾਂ ਤੋਂ ਛੁਟਕਾਰਾ ਦਿਵਾ।
وَأَوْحَيْنَا إِلَىٰ مُوسَىٰ وَأَخِيهِ أَنْ تَبَوَّآ لِقَوْمِكُمَا بِمِصْرَ بُيُوتًا وَاجْعَلُوا بُيُوتَكُمْ قِبْلَةً وَأَقِيمُوا الصَّلَاةَ ۗ وَبَشِّرِ الْمُؤْمِنِينَ
ਅਤੇ ਅਸੀਂ ਮੂਸਾ ਅਤੇ ਉਸ ਦੇ ਭਰਾ ਨੂੰ ਇਲਹਾਮ ਕੀਤਾ ਕਿ ਆਪਣੀ ਕੌਮ ਲਈ ਮਿਸਰ ਵਿਚ ਕੁਝ ਘਰ ਨਿਯਤ ਕਰ ਲਵੋ ਅਤੇ ਉਨ੍ਹਾਂ ਘਰਾਂ ਨੂੰ ਕਿਸ਼ਲਾ (ਕੇਂਦਰ) ਬਣਾਉ ਅਤੇ ਉਨ੍ਹਾਂ ਵਿਚ ਨਮਾਜ਼ ਸਥਾਪਿਤ ਕਰੋ। ਅਤੇ ਈਮਾਨ ਵਾਲਿਆਂ ਨੂੰ ਖੁਸ਼ਖ਼ਬਰੀ ਦੇ ਦਿਉ।
وَقَالَ مُوسَىٰ رَبَّنَا إِنَّكَ آتَيْتَ فِرْعَوْنَ وَمَلَأَهُ زِينَةً وَأَمْوَالًا فِي الْحَيَاةِ الدُّنْيَا رَبَّنَا لِيُضِلُّوا عَنْ سَبِيلِكَ ۖ رَبَّنَا اطْمِسْ عَلَىٰ أَمْوَالِهِمْ وَاشْدُدْ عَلَىٰ قُلُوبِهِمْ فَلَا يُؤْمِنُوا حَتَّىٰ يَرَوُا الْعَذَابَ الْأَلِيمَ
ਅਤੇ ਮੂਸਾ ਨੇ ਕਿਹਾ, ਹੇ ਸਾਡੇ ਰੱਬ! ਤੁਸੀਂ ਫਿਰਔਨ ਵੱਲ ਉਨ੍ਹਾਂ ਦੇ ਸਰਦਾਰਾਂ ਨੂੰ ਦੁਨਿਆਵੀ ਜੀਵਨ ਵਿਚ ਰਾਜ ਸੱਤਾ, ਸਮਾਨ ਅਤੇ ਧਨ ਦਿੱਤਾ ਹੈ। ਹੇ ਸਾਡੇ ਰੱਬ! ਇਸ ਲਈ ਕਿ ਉਹ ਤੇਰੇ ਰਾਹ ਤੋਂ ਲੋਕਾਂ ਨੂੰ ਭਟਕਾਉਣ। ਹੇ ਸਾਡੇ ਰੱਬ! ਇਨ੍ਹਾਂ ਦੀ ਜਾਇਦਾਦ ਨੂੰ ਨਸ਼ਟ ਕਰ ਦੇ ਅਤੇ ਇਨ੍ਹਾਂ ਦੇ ਦਿਲਾਂ ਨੂੰ ਇਨ੍ਹਾਂ ਸਖ਼ਤ ਬਣਾ ਦੇ ਕਿ ਇਹ ਲੋਕ ਈਮਾਨ ਨਾ ਲਿਆਉਣ ਏਥੋਂ ਤੱਕ ਕਿ ਇਹ ਦਰਦਨਾਕ ਸਜ਼ਾ ਨੂੰ ਦੇਖ ਲੇਣ।
قَالَ قَدْ أُجِيبَتْ دَعْوَتُكُمَا فَاسْتَقِيمَا وَلَا تَتَّبِعَانِّ سَبِيلَ الَّذِينَ لَا يَعْلَمُونَ
ਅੱਲਾਹ ਨੇ ਫਰਮਾਇਆ ਤੁਹਾਡੇ ਦੋਵਾਂ ਦੀ ਅਰਦਾਸ ਸੁਣ ਲਈ ਅਤੇ ਹੁਣ ਤੁਸੀਂ ਦੋਵੇਂ ਧੀਰਜ ਰੱਖੋ ਅਤੇ ਉਨ੍ਹਾਂ ਲੋਕਾਂ ਦੇ ਰਾਹ ਦਾ ਪਾਲਣ ਨਾ ਕਰੋਂ ਜਿਹੜੇ ਗਿਆਨ ਨਹੀਂ’ ਰੱਖਦੇ।
وَجَاوَزْنَا بِبَنِي إِسْرَائِيلَ الْبَحْرَ فَأَتْبَعَهُمْ فِرْعَوْنُ وَجُنُودُهُ بَغْيًا وَعَدْوًا ۖ حَتَّىٰ إِذَا أَدْرَكَهُ الْغَرَقُ قَالَ آمَنْتُ أَنَّهُ لَا إِلَٰهَ إِلَّا الَّذِي آمَنَتْ بِهِ بَنُو إِسْرَائِيلَ وَأَنَا مِنَ الْمُسْلِمِينَ
ਅਤੇ ਅਸੀਂ ਇਸਰਾਈਲ ਦੀ ਸੰਤਾਨ ਨੂੰ ਸਮੁੰਦਰ ਪਾਰ ਕਰਾ ਦਿੱਤਾ ਤਾਂ ਫਿਰਔਨ ਅਤੇ ਉਸ ਦੀ ਫੌਜ ਨੇ ਰੱਬ ਦੀ ਨਾ ਫੁਰਮਾਨੀ ਅਤੇ ਜ਼ੁਲਮ ਦੇ ਮਕਸਦ ਨਾਲ ਉਨ੍ਹਾਂ ਦਾ ਪਿੱਛਾ ਕੀਤਾ। ਇੱਥੋਂ ਤੱਕ ਜਦੋਂ ਫਿਰਔਨ ਡੁੱਬਣ ਲੱਗਿਆ ਤਾਂ ਉਸ ਨੇ ਕਿਹਾ ਕਿ ਮੈਂ ਈਮਾਨ ਲਿਆਇਆ ਕਿ ਕੋਈ ਪੂਜਣਯੋਗ ਨਹੀਂ ਉਸ ਤੋ ਇਲਾਵਾ ਜਿਸ ਉੱਪਰ ਇਜ਼ਰਾਈਲ ਦੀ ਸੰਤਾਨ ਦੇ ਲੋਕ ਈਮਾਨ ਲਿਆਏ ਹਨ। ਮੈਂ ਉਸ ਦੇ ਫ਼ਰਮਾਬਰਦਾਰਾਂ ਵਿਚੋਂ ਹਾਂ।

Choose other languages: