Quran Apps in many lanuages:

Surah Yunus Ayahs #28 Translated in Punjabi

إِنَّمَا مَثَلُ الْحَيَاةِ الدُّنْيَا كَمَاءٍ أَنْزَلْنَاهُ مِنَ السَّمَاءِ فَاخْتَلَطَ بِهِ نَبَاتُ الْأَرْضِ مِمَّا يَأْكُلُ النَّاسُ وَالْأَنْعَامُ حَتَّىٰ إِذَا أَخَذَتِ الْأَرْضُ زُخْرُفَهَا وَازَّيَّنَتْ وَظَنَّ أَهْلُهَا أَنَّهُمْ قَادِرُونَ عَلَيْهَا أَتَاهَا أَمْرُنَا لَيْلًا أَوْ نَهَارًا فَجَعَلْنَاهَا حَصِيدًا كَأَنْ لَمْ تَغْنَ بِالْأَمْسِ ۚ كَذَٰلِكَ نُفَصِّلُ الْآيَاتِ لِقَوْمٍ يَتَفَكَّرُونَ
ਦੁਨਿਆਵੀ ਜੀਵਨ ਦੀ ਮਿਸਾਲ ਇਉਂ ਹੈ, ਜਿਵੇਂ ਅਸੀਂ ਪਾਣੀ ਨੂੰ ਅਸਮਾਨ ਤੋਂ ਵਰਸਾਇਆ ਤਾਂ ਧਰਤੀ ਦੀ ਬਨਸਪਤੀ ਹਰੀ ਭਰੀ ਹੋ ਗਈ, ਜਿਸ ਨੂੰ ਮਨੁੱਖ ਅਤੇ ਪਸ਼ੂ ਖਾਂਦੇ ਹਨ। ਇੱਥੋਂ ਤੱਕ ਕਿ ਜਦੋਂ ਜ਼ਮੀਨ (ਫਸਲਾਂ ਨਾਲ) ਲਹਿਲਹਾ ਗਈ ਅਤੇ ਸੰਵਰ ਗਈ ਤਾਂ ਧਰਤੀ ਦੇ ਲੋਕਾਂ ਨੇ ਸਮਝਿਆ ਕਿ ਹੁਣ ਇਹ ਸਾਡੇ ਵੱਸ ਵਿਚ ਹੈ, ਤਾਂ ਅਚਾਨਕ ਉਨ੍ਹਾਂ ਲਈ ਸਾਡਾ ਆਦੇਸ਼ ਰਾਤ ਜਾਂ ਦਿਨ ਨੂੰ ਆ ਗਿਆ। ਫਿਰ ਅਸੀ ਉਸ ਨੂੰ ਕੱਟ ਕੇ ਢੇਰ ਬਣਾ ਦਿੱਤਾ ਜਿਵੇਂ ਕੱਲ ਇਥੇ ਕੂਝ ਵੀ ਨਹੀਂ ਸੀ। ਇਸ ਤਰ੍ਹਾਂ ਅਸੀਂ ਨਿਸ਼ਾਨੀਆਂ ਸਪੱਸ਼ਟ ਰੂਪ ਵਿਚ ਬਿਆਨ ਕਰਦੇ ਹਾਂ ਉਨ੍ਹਾਂ ਲੋਕਾਂ ਲਈ ਜਿਹੜੇ ਚਿੰਤਨ ਕਰਦੇ ਹਨ।
وَاللَّهُ يَدْعُو إِلَىٰ دَارِ السَّلَامِ وَيَهْدِي مَنْ يَشَاءُ إِلَىٰ صِرَاطٍ مُسْتَقِيمٍ
ਅਤੇ ਅੱਲਾਹ ਸ਼ਾਂਤੀ ਦੇ ਘਰ ਵੱਲ ਬੁਲਾਉਂਦਾ ਹੈ ਅਤੇ ਉਹ ਜਿਸ ਨੂੰ ਚਾਹੁੰਦਾ ਹੈ ਸਿੱਧਾ ਰਾਹ ਦਿਖਾ ਦਿੰਦਾ ਹੈ।
لِلَّذِينَ أَحْسَنُوا الْحُسْنَىٰ وَزِيَادَةٌ ۖ وَلَا يَرْهَقُ وُجُوهَهُمْ قَتَرٌ وَلَا ذِلَّةٌ ۚ أُولَٰئِكَ أَصْحَابُ الْجَنَّةِ ۖ هُمْ فِيهَا خَالِدُونَ
ਜਿਨ੍ਹਾਂ ਲੋਕਾਂ ਨੇ ਨੇਕੀ ਕੀਤੀ ਉਨ੍ਹਾਂ ਲਈ ਭਲਾਈ ਹੈ ਅਤੇ ਉਸ ਤੋਂ ਜ਼ਿਆਦਾ ਵੀ। ਅਤੇ ਉਨ੍ਹਾਂ ਦੇ ਚਿਹਰਿਆਂ ਉੱਪਰ ਨਾ ਕਾਲਾਪਣ ਛਾਏਗਾ ਅਤੇ ਨਾ ਬੇਇੱਜ਼ਤੀ ਮਿਲੇਗੀ। ਇਹੀ ਸਵਰਗ ਵਾਲੇ ਲੋਕ ਹਨ ਅਤੇ ਇਹ ਇਸ ਵਿਚ ਹਮੇਸ਼ਾ ਰਹਿਣਗੇ।
وَالَّذِينَ كَسَبُوا السَّيِّئَاتِ جَزَاءُ سَيِّئَةٍ بِمِثْلِهَا وَتَرْهَقُهُمْ ذِلَّةٌ ۖ مَا لَهُمْ مِنَ اللَّهِ مِنْ عَاصِمٍ ۖ كَأَنَّمَا أُغْشِيَتْ وُجُوهُهُمْ قِطَعًا مِنَ اللَّيْلِ مُظْلِمًا ۚ أُولَٰئِكَ أَصْحَابُ النَّارِ ۖ هُمْ فِيهَا خَالِدُونَ
ਅਤੇ ਜਿਨ੍ਹਾਂ ਨੇ ਬੁਰਾਈਆਂ ਕਮਾਈਆਂ ਤਾਂ ਬੁਰਾਈ ਦਾ ਫ਼ਲ ਉਨ੍ਹਾਂ ਲਈ ਬਰਾਬਰ ਹੈ। ਅਤੇ ਉਨ੍ਹਾਂ ਉੱਪਰ ਅਪਮਾਨ ਛਾਇਆ ਹੋਇਆ ਹੋਵੇਗਾ। ਕੋਈ ਉਸ ਨੂੰ ਅੱਲਾਹ ਤੋਂ ਬ਼ਜਾਉਣ ਵਾਲਾ ਨਾ ਹੋਵੇਗਾ। ਜਿਵੇਂ, ਉਨ੍ਹਾਂ ਦੇ ਚਿਹਰੇ ਹਨੇਰੀ ਰਾਤ ਦੇ ਟੁਕੜਿਆਂ ਨਾਲ ਢੱਕ ਦਿੱਤੇ ਹੋਣ। ਇਹ ਲੋਕ ਹੀ ਨਰਕ ਵਾਲੇ ਹਨ ਅਤੇ ਉਹ ਇਸ ਵਿਚ ਹਮੇਸ਼ਾ ਰਹਿਣਗੇ।
وَيَوْمَ نَحْشُرُهُمْ جَمِيعًا ثُمَّ نَقُولُ لِلَّذِينَ أَشْرَكُوا مَكَانَكُمْ أَنْتُمْ وَشُرَكَاؤُكُمْ ۚ فَزَيَّلْنَا بَيْنَهُمْ ۖ وَقَالَ شُرَكَاؤُهُمْ مَا كُنْتُمْ إِيَّانَا تَعْبُدُونَ
ਅਤੇ ਜਿਸ ਦਿਨ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕਠਾ ਕਰਾਂਗੇ ਫਿਰ ਅਸੀਂ ਸ਼ਰੀਕ ਬਣਾਉਣ ਵਾਲਿਆਂ ਨੂੰ ਕਹਾਂਗੇ ਕਿ ਤੁਸੀਂ ਵੀ ਰੁਕੋ ਅਤੇ ਤੁਹਾਡੇ ਸ਼ਰੀਕ ਵੀ ਰੂਕਣ। ਫਿਰ ਅਸੀਂ ਉਨ੍ਹਾਂ ਵਿਚਕਾਰ ਵਖਰੇਵਾਂ ਕਰ ਦੇਵਾਂਗੇ ਅਤੇ ਉਨ੍ਹਾਂ ਦੇ ਸ਼ਰੀਕ ਕਹਿਣਗੇ ਕਿ ਤੁਸੀਂ ਸਾਡੀ ਬੰਦਗੀ ਤਾਂ ਨਹੀਂ ਕਰਦੇ ਸੀ।

Choose other languages: