Quran Apps in many lanuages:

Surah Yunus Ayahs #31 Translated in Punjabi

وَالَّذِينَ كَسَبُوا السَّيِّئَاتِ جَزَاءُ سَيِّئَةٍ بِمِثْلِهَا وَتَرْهَقُهُمْ ذِلَّةٌ ۖ مَا لَهُمْ مِنَ اللَّهِ مِنْ عَاصِمٍ ۖ كَأَنَّمَا أُغْشِيَتْ وُجُوهُهُمْ قِطَعًا مِنَ اللَّيْلِ مُظْلِمًا ۚ أُولَٰئِكَ أَصْحَابُ النَّارِ ۖ هُمْ فِيهَا خَالِدُونَ
ਅਤੇ ਜਿਨ੍ਹਾਂ ਨੇ ਬੁਰਾਈਆਂ ਕਮਾਈਆਂ ਤਾਂ ਬੁਰਾਈ ਦਾ ਫ਼ਲ ਉਨ੍ਹਾਂ ਲਈ ਬਰਾਬਰ ਹੈ। ਅਤੇ ਉਨ੍ਹਾਂ ਉੱਪਰ ਅਪਮਾਨ ਛਾਇਆ ਹੋਇਆ ਹੋਵੇਗਾ। ਕੋਈ ਉਸ ਨੂੰ ਅੱਲਾਹ ਤੋਂ ਬ਼ਜਾਉਣ ਵਾਲਾ ਨਾ ਹੋਵੇਗਾ। ਜਿਵੇਂ, ਉਨ੍ਹਾਂ ਦੇ ਚਿਹਰੇ ਹਨੇਰੀ ਰਾਤ ਦੇ ਟੁਕੜਿਆਂ ਨਾਲ ਢੱਕ ਦਿੱਤੇ ਹੋਣ। ਇਹ ਲੋਕ ਹੀ ਨਰਕ ਵਾਲੇ ਹਨ ਅਤੇ ਉਹ ਇਸ ਵਿਚ ਹਮੇਸ਼ਾ ਰਹਿਣਗੇ।
وَيَوْمَ نَحْشُرُهُمْ جَمِيعًا ثُمَّ نَقُولُ لِلَّذِينَ أَشْرَكُوا مَكَانَكُمْ أَنْتُمْ وَشُرَكَاؤُكُمْ ۚ فَزَيَّلْنَا بَيْنَهُمْ ۖ وَقَالَ شُرَكَاؤُهُمْ مَا كُنْتُمْ إِيَّانَا تَعْبُدُونَ
ਅਤੇ ਜਿਸ ਦਿਨ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕਠਾ ਕਰਾਂਗੇ ਫਿਰ ਅਸੀਂ ਸ਼ਰੀਕ ਬਣਾਉਣ ਵਾਲਿਆਂ ਨੂੰ ਕਹਾਂਗੇ ਕਿ ਤੁਸੀਂ ਵੀ ਰੁਕੋ ਅਤੇ ਤੁਹਾਡੇ ਸ਼ਰੀਕ ਵੀ ਰੂਕਣ। ਫਿਰ ਅਸੀਂ ਉਨ੍ਹਾਂ ਵਿਚਕਾਰ ਵਖਰੇਵਾਂ ਕਰ ਦੇਵਾਂਗੇ ਅਤੇ ਉਨ੍ਹਾਂ ਦੇ ਸ਼ਰੀਕ ਕਹਿਣਗੇ ਕਿ ਤੁਸੀਂ ਸਾਡੀ ਬੰਦਗੀ ਤਾਂ ਨਹੀਂ ਕਰਦੇ ਸੀ।
فَكَفَىٰ بِاللَّهِ شَهِيدًا بَيْنَنَا وَبَيْنَكُمْ إِنْ كُنَّا عَنْ عِبَادَتِكُمْ لَغَافِلِينَ
ਅੱਲਾਹ, ਸਾਡੇ ਵਿਚ ਸਭ ਤੋਂ ਵੱਡਾ ਗਵਾਹ ਹਾਜ਼ਿਰ ਹੈ। ਅਸੀਂ ਤੁਹਾਡੀ ਬੰਦਗੀ ਤੋਂ ਸੰਪੂਰਨ ਤੌਰ ਤੇ ਅਗਿਆਤ ਸੀ।
هُنَالِكَ تَبْلُو كُلُّ نَفْسٍ مَا أَسْلَفَتْ ۚ وَرُدُّوا إِلَى اللَّهِ مَوْلَاهُمُ الْحَقِّ ۖ وَضَلَّ عَنْهُمْ مَا كَانُوا يَفْتَرُونَ
ਉਸ ਵਕਤ ਹਰੇਕ ਬੰਦਾ ਆਪਣੇ ਉਸ ਕਰਮ ਦਾ ਸਾਹਮਣਾ ਕਰੇਗਾ ਜਿਹੜਾ ਉਸ ਨੇ ਕੀਤਾ ਸੀ। ਅਤੇ ਲੋਕ ਆਪਣੇ ਅਸਲੀ ਮਾਲਕ ਅੱਲਾਹ ਵੱਲ ਮੋੜੇ ਜਾਣਗੇ ਅਤੇ ਜਿਹੜੇ ਝੂਠ ਉਨ੍ਹਾਂ ਨੇ ਘੜੇ ਸਨ ਉਹ ਸਭ ਉਨ੍ਹਾਂ ਤੋਂ ਖ਼ਤਮ ਹੋ ਜਾਣਗੇ।
قُلْ مَنْ يَرْزُقُكُمْ مِنَ السَّمَاءِ وَالْأَرْضِ أَمَّنْ يَمْلِكُ السَّمْعَ وَالْأَبْصَارَ وَمَنْ يُخْرِجُ الْحَيَّ مِنَ الْمَيِّتِ وَيُخْرِجُ الْمَيِّتَ مِنَ الْحَيِّ وَمَنْ يُدَبِّرُ الْأَمْرَ ۚ فَسَيَقُولُونَ اللَّهُ ۚ فَقُلْ أَفَلَا تَتَّقُونَ
ਆਖੋ, ਕਿ ਕਿਹੜਾ ਤੁਹਾਨੂੰ ਧਰਤੀ ਅਤੇ ਆਕਾਸ਼ਾਂ ਵਿਚ ਰੋਜ਼ੀ ਦਿੰਦਾ ਹੈ ਜਾਂ ਕੌਣ ਹੈ ਜਿਹੜਾ ਕੰਨਾਂ ਅਤੇ ਅੱਖਾਂ ਉੱਤੇ ਕਾਬੂ ਰੱਖਦਾ ਹੈ ਅਤੇ ਕੌਣ ਨਿਰਜੀਵਾਂ ਵਿੱਚੋਂ ਜੀਵ ਅਤੇ ਜੀਵਾਂ ਵਿੱਚੋਂ ਨਿਰਜੀਵ ਨੂੰ ਕੱਢਦਾ ਹੈ ਅਤੇ ਕੌਣ ਸਾਰੇ ਮਾਮਲਿਆਂ ਦਾ ਪ੍ਰਬੰਧ ਕਰਦਾ ਹੈ। ਉਹ ਕਹਿਣਗੇ ਕਿ ਅੱਲਾਹ। ਕਹੋਂ, ਕਿ ਫਿਰ ਤੁਸੀਂ ਡਰਦੇ ਕਿਉਂ ਨਹੀਂ।

Choose other languages: