Quran Apps in many lanuages:

Surah Yunus Ayahs #108 Translated in Punjabi

قُلْ يَا أَيُّهَا النَّاسُ إِنْ كُنْتُمْ فِي شَكٍّ مِنْ دِينِي فَلَا أَعْبُدُ الَّذِينَ تَعْبُدُونَ مِنْ دُونِ اللَّهِ وَلَٰكِنْ أَعْبُدُ اللَّهَ الَّذِي يَتَوَفَّاكُمْ ۖ وَأُمِرْتُ أَنْ أَكُونَ مِنَ الْمُؤْمِنِينَ
ਕਹੋ, ਕਿ ਹੇ ਲੋਕੋ! ਕਿ ਜੇਕਰ ਤੁਹਾਨੂੰ ਮੇਰੇ ਧਰਮ ਦੇ ਸਬੰਧ ਵਿਚ ਸ਼ੱਕ ਹੈ ਤਾਂ ਮੈਂ ਉਨ੍ਹਾਂ ਦੀ ਇਬਾਦਤ ਨਹੀਂ ਕਰਦਾ ਜਿਨ੍ਹਾਂ ਦੀ ਬੰਦਗੀ (ਅੱਲਾਹ ਤੋਂ ਬਿਨ੍ਹਾਂ) ਤੁਸੀਂ ਕਰਦੇ ਹੋ। ਸਗੋਂ ਮੈਂ ਉਸ ਅੱਲਾਹ ਦੀ ਬੰਦਗੀ ਕਰਦਾ ਹਾਂ ਜਿਹੜਾ ਤੁਹਾਨੂੰ ਮੌਤ ਦਿੰਦਾ ਹੈ ਅਤੇ ਮੈਨੂੰ ਹੁਕਮ ਹੋਇਆ ਮੈਂ ਈਮਾਨ ਵਾਲਿਆਂ ਵਿਚ ਹੋਵਾਂ।
وَأَنْ أَقِمْ وَجْهَكَ لِلدِّينِ حَنِيفًا وَلَا تَكُونَنَّ مِنَ الْمُشْرِكِينَ
ਅਤੇ ਇਹ ਕਿ ਮੈਂ ਆਪਣਾ ਮੁੱਖ ਇਕਾਗਰ ਹੋ ਕੇ ਸੱਚੇ ਧਰਮ ਵੱਲ ਕਰਾਂ ਅਤੇ ਸ਼ਿਰਕ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵਾਂ।
وَلَا تَدْعُ مِنْ دُونِ اللَّهِ مَا لَا يَنْفَعُكَ وَلَا يَضُرُّكَ ۖ فَإِنْ فَعَلْتَ فَإِنَّكَ إِذًا مِنَ الظَّالِمِينَ
ਅਤੇ ਅੱਲਾਹ ਤੋਂ ਬਿਨ੍ਹਾਂ ਉਨ੍ਹਾਂ ਨੂੰ ਨਾ ਪੁਕਾਰੋਂ ਜਿਹੜੇ ਤੁਹਾਨੂੰ ਨਾ ਲਾਭ ਦੇ ਸਕਦੇ ਹਨ ਅਤੇ ਨਾ ਹਾਨੀ। ਫਿਰ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਨਿਸ਼ਚਤ ਰੂਪ ਵਿਚ ਤੁਸੀਂ ਜ਼ਾਲਿਮਾਂ ਵਿਚ ਸ਼ਾਮਲ ਹੋ ਜਾਵੋਗੇ।
وَإِنْ يَمْسَسْكَ اللَّهُ بِضُرٍّ فَلَا كَاشِفَ لَهُ إِلَّا هُوَ ۖ وَإِنْ يُرِدْكَ بِخَيْرٍ فَلَا رَادَّ لِفَضْلِهِ ۚ يُصِيبُ بِهِ مَنْ يَشَاءُ مِنْ عِبَادِهِ ۚ وَهُوَ الْغَفُورُ الرَّحِيمُ
ਅਤੇ ਜੇਕਰ ਅੱਲਾਹ ਤੁਹਾਨੂੰ ਕਿਸੇ ਆਫ਼ਤ ਵਿਚ ਜਕੜ ਲਵੇ, ਤਾਂ ਉਸ ਤੋਂ ਬਿਨ੍ਹਾਂ ਕੋਈ ਨਹੀਂ ਜਿਹੜਾ ਉੱਸ ਨੂੰ ਦੂਰ ਕਰ ਸਕੇ। ਅਤੇ ਜੇਕਰ ਉਹ ਤੁਹਾਨੂੰ ਕੋਈ ਸੁੱਖ ਦੇਣਾ ਚਾਹੇ ਤਾਂ ਉਸ ਦੀ ਕਿਰਪਾ ਨੂੰ ਕੋਈ ਰੋਕਣ ਵਾਲਾ ਨਹੀਂ। ਉਹ ਆਪਣੀ ਕਿਰਪਾ ਆਪਣੇ ਬੰਦਿਆਂ ਵਿਚੋਂ ਜਿਸ ਨੂੰ ਚਾਹੁੰਦਾ ਹੈ ਬਖਸ਼ ਦਿੰਦਾ ਹੈ। ਉਹ ਮੁਆਫ਼ ਕਰਨ ਵਾਲਾ, ਰਹਿਮਤ ਵਾਲਾ ਹੈ।
قُلْ يَا أَيُّهَا النَّاسُ قَدْ جَاءَكُمُ الْحَقُّ مِنْ رَبِّكُمْ ۖ فَمَنِ اهْتَدَىٰ فَإِنَّمَا يَهْتَدِي لِنَفْسِهِ ۖ وَمَنْ ضَلَّ فَإِنَّمَا يَضِلُّ عَلَيْهَا ۖ وَمَا أَنَا عَلَيْكُمْ بِوَكِيلٍ
ਆਖੋ, ਹੇ ਲੋਕੋ! ਤੁਹਾਣੇ ਰੱਬ ਵੱਲੋਂ ਤੁਹਾਡੇ ਕੋਲ ਸੱਚ ਆ ਗਿਆ ਹੈ। ਜਿਹੜਾ ਅੱਲਾਹ ਦਾ ਰਾਹ ਸਵੀਕਾਰ ਕਰੇਗਾ ਉਹ ਆਪਣੇ ਲਈ ਕਰੇਗਾ, ਅਤੇ ਜਿਹੜਾ ਭਟਕੇਗਾ ਤਾਂ ਉਸ ਦਾ ਦੁੱਖ ਵੀ ਉਸ ਉੱਪਰ ਹੀ ਆਵੇਗਾ। ਅਤੇ ਮੈਂ ਤੁਹਾਡੇ ਉੱਪਰ ਜ਼ਿੰਮੇਵਾਰ ਨਹੀਂ ਹਾਂ।

Choose other languages: