Quran Apps in many lanuages:

Surah Ta-Ha Ayahs #80 Translated in Punjabi

جَنَّاتُ عَدْنٍ تَجْرِي مِنْ تَحْتِهَا الْأَنْهَارُ خَالِدِينَ فِيهَا ۚ وَذَٰلِكَ جَزَاءُ مَنْ تَزَكَّىٰ
ਉਨ੍ਹਾਂ ਲਈ ਹਮੇਸ਼ਾਂ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ, ਉਹ ਉਸ ਵਿਚ ਹਮੇਸ਼ਾਂ ਰਹਿਣਗੇ ਅਤੇ ਇਹ ਫ਼ਲ ਹੈ ਉਸ ਬੰਦੇ ਲਈ ਜਿਹੜਾ ਪਵਿੱਤਰਤਾ ਨੂੰ ਅਪਣਾਵੇ।
وَلَقَدْ أَوْحَيْنَا إِلَىٰ مُوسَىٰ أَنْ أَسْرِ بِعِبَادِي فَاضْرِبْ لَهُمْ طَرِيقًا فِي الْبَحْرِ يَبَسًا لَا تَخَافُ دَرَكًا وَلَا تَخْشَىٰ
ਅਤੇ ਅਸੀਂ ਮੂਸਾ ਉੱਪਰ ਵਹੀ ਪ੍ਰਕਾਸ਼ੀ ਕਿ ਉਹ ਰਾਤ ਦੇ ਸਮੇਂ ਮੇਰੇ ਬੰਦਿਆਂ ਨੂੰ ਲੈ ਕੇ ਨਿਕਲੇ ਫਿਰ ਉਨ੍ਹਾਂ ਲਈ ਸਮੁੰਦਰ ਵਿਚ ਸੁੱਕਾ ਮਾਰਗ ਬਣਾ ਲਵੋ। ਤੁਸੀਂ ਪਿੱਛਾ ਕਰਨ ਵਾਲਿਆਂ ਤੋਂ ਨਾ ਡਰੋਂ ਅਤੇ ਨਾ ਹੀਂ ਕਿਸੇ ਹੋਰ ਚੀਜ਼ ਤੋਂ ਡਰੋ।
فَأَتْبَعَهُمْ فِرْعَوْنُ بِجُنُودِهِ فَغَشِيَهُمْ مِنَ الْيَمِّ مَا غَشِيَهُمْ
ਫਿਰ ਫਿਰਔਨ ਨੇ ਆਪਣੀਆਂ ਫੌਜਾਂ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਫਿਰ ਉਨ੍ਹਾਂ ਨੂੰ ਸਮੁੰਦਰ ਦੇ ਪਾਣੀ ਨੇ ਢੱਕ ਲਿਆ।
وَأَضَلَّ فِرْعَوْنُ قَوْمَهُ وَمَا هَدَىٰ
ਅਤੇ ਫਿਰਔਨ ਨੇ ਆਪਣੀ ਕੌਮ ਨੂੰ ਗੁੰਮਰਾਹ ਕੀਤਾ ਅਤੇ ਉਨ੍ਹਾਂ ਨੂੰ ਯੋਗ ਰਾਹ ਨਾ ਦਿਖਾਇਆ।
يَا بَنِي إِسْرَائِيلَ قَدْ أَنْجَيْنَاكُمْ مِنْ عَدُوِّكُمْ وَوَاعَدْنَاكُمْ جَانِبَ الطُّورِ الْأَيْمَنَ وَنَزَّلْنَا عَلَيْكُمُ الْمَنَّ وَالسَّلْوَىٰ
ਹੇ ਇਸਰਾਈਲ ਦੀ ਔਲਾਦ! ਅਸੀਂ ਤੁਹਾਨੂੰ ਤੁਹਾਡੇ ਢੁਸ਼ਮਨਾਂ ਤੋਂ ਮੁਕਤੀ ਦਿੱਤੀ ਅਤੇ ਤੁਹਾਡੇ ਨਾਲ ਤੂਰ ਦੇ ਸੱਜੇ ਵੱਲ ਵਾਅਦਾ ਕੀਤਾ। ਅਤੇ ਅਸੀਂ ਤੁਹਾਡੇ ਉੱਪਰ ਮੰਨ ਅਤੇ ਸਲਵਾ ਉਤਾਰੇ।

Choose other languages: