Quran Apps in many lanuages:

Surah Ta-Ha Ayahs #71 Translated in Punjabi

فَأَوْجَسَ فِي نَفْسِهِ خِيفَةً مُوسَىٰ
ਇਸ ਲਈ ਮੂਸਾ ਆਪਣੈ ਦਿਲ ਵਿਚ ਛਰ ਗਿਆ।
قُلْنَا لَا تَخَفْ إِنَّكَ أَنْتَ الْأَعْلَىٰ
ਅਸੀਂ ਕਿਹਾ ਕਿ ਤੁਸੀ ਡਰੋ ਨਾ ਤੁਸੀਂ ਪ੍ਰਭਾਵੀ ਰਹੋਗੇ।
وَأَلْقِ مَا فِي يَمِينِكَ تَلْقَفْ مَا صَنَعُوا ۖ إِنَّمَا صَنَعُوا كَيْدُ سَاحِرٍ ۖ وَلَا يُفْلِحُ السَّاحِرُ حَيْثُ أَتَىٰ
ਅਤੇ ਜਿਹੜਾ ਤੁਹਾਡੇ ਸੱਜੇ ਹੱਥ ਵਿਚ ਹੈ ਤੁਸੀਂ ਉਸ ਨੂੰ ਸੁੱਟ ਦੇਵੋ, ਉਹ ਉਨ੍ਹਾਂ ਨੂੰ ਨਿਗਲ ਜਾਏਗਾ ਜਿਹੜਾ ਉਨ੍ਹਾਂ ਨੇ ਬਣਾਇਆ ਹੈ। ਜਿਹੜਾ ਕੁਝ ਉਨ੍ਹਾਂ ਬਣਾਇਆ ਹੈ ਇਹ ਜਾਦੂਗਰੀ ਦਾ ਧੌਖਾ ਹੈ ਅਤੇ ਜਾਦੂਗਰ ਕਦੇ ਸਫ਼ਲ ਨਹੀ ਹੁੰਦਾ ਚਾਹੇ ਉਹ ਕਿਹੋ ਜਿਹਾ ਵੀ ਹੋਵੋ।
فَأُلْقِيَ السَّحَرَةُ سُجَّدًا قَالُوا آمَنَّا بِرَبِّ هَارُونَ وَمُوسَىٰ
ਇਸ ਲਈ ਜਾਦੂਗਰ ਸਿਜਦੇ ਵਿਚ ਲੰਮੇ ਪੈ ਗਏ। ਉਨ੍ਹਾਂ ਨੇ ਕਿਹਾ ਅਸੀਂ ਹਾਰੂਨ ਅਤੇ ਮੂਸਾ ਦੇ ਪਾਲਣਹਾਰ ਉੱਪਰ ਈਮਾਨ ਲਿਆਏ ਹਾਂ।
قَالَ آمَنْتُمْ لَهُ قَبْلَ أَنْ آذَنَ لَكُمْ ۖ إِنَّهُ لَكَبِيرُكُمُ الَّذِي عَلَّمَكُمُ السِّحْرَ ۖ فَلَأُقَطِّعَنَّ أَيْدِيَكُمْ وَأَرْجُلَكُمْ مِنْ خِلَافٍ وَلَأُصَلِّبَنَّكُمْ فِي جُذُوعِ النَّخْلِ وَلَتَعْلَمُنَّ أَيُّنَا أَشَدُّ عَذَابًا وَأَبْقَىٰ
ਫਿਰਐਨ ਨੇ ਕਿਹਾ ਤੁਸੀਂ ਮੇਰੀ ਆਗਿਆ ਤੋਂ’ ਬਿਨ੍ਹਾਂ ਇਸ ਨੂੰ ਮੰਨ ਲਿਆ ਕਿ ਇਹ ਹੀ ਤੁਹਾਡਾ ਵੱਡਾ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ ਤਾਂ ਹੁਣ ਮੈਂ ਤੁਹਾਡੇ ਹੱਥ ਪੈਰ ਉਲਟੀਆਂ ਦਿਸ਼ਾਵਾਂ ਵਿਚ ਕਟੱਵਾਂਵਾਗਾ ਅਤੇ ਮੈ’ ਤੁਹਾਨੂੰ ਖਜੂਰ ਦੇ ਤਣਿਆਂ ਉੱਪਰ ਫਾਹੇ ਲਾਵਾਂਗਾ। ਅਤੇ ਤੁਸੀਂ ਜਾਣ ਲਵੌਗੇ ਕਿ ਸਾਡੇ ਵਿਚੋਂ ਕਿਸ ਦੀ ਸਜ਼ਾ ਜ਼ਿਆਦਾ ਦਰਦਨਾਕ ਹੈ ਅਤੇ ਜ਼ਿਆਦਾ ਦੇਰ ਤੱਕ ਰਹਿਣ ਵਾਲੀ ਹੈ।

Choose other languages: