Quran Apps in many lanuages:

Surah Ta-Ha Ayahs #70 Translated in Punjabi

قَالَ بَلْ أَلْقُوا ۖ فَإِذَا حِبَالُهُمْ وَعِصِيُّهُمْ يُخَيَّلُ إِلَيْهِ مِنْ سِحْرِهِمْ أَنَّهَا تَسْعَىٰ
ਮੂਸਾ ਨੇ ਕਿਹਾ, ਕਿ ਤੁਸੀਂ ਹੀ ਪਹਿਲਾਂ ਸੁੱਟੋ, ਤਾਂ ਅਚਾਨਕ ਉਨ੍ਹਾਂ ਦੀਆਂ ਰਸੀਆਂ ਅਤੇ ਉਨ੍ਹਾਂ ਦੀਆਂ ਡਾਂਗਾਂ ਉਨ੍ਹਾਂ ਦੀ ਜਾਦੂ ਦੀ ਤਾਕਤ ਨਾਲ ਉਸ ਨੂੰ ਇਸ ਤਰ੍ਹਾਂ ਵਿਖਾਈ ਦਿੱਤੀਆਂ ਮੰਨੋ ਉਹ ਭੱਜ ਰਹੀਆਂ ਹੋਣ।
فَأَوْجَسَ فِي نَفْسِهِ خِيفَةً مُوسَىٰ
ਇਸ ਲਈ ਮੂਸਾ ਆਪਣੈ ਦਿਲ ਵਿਚ ਛਰ ਗਿਆ।
قُلْنَا لَا تَخَفْ إِنَّكَ أَنْتَ الْأَعْلَىٰ
ਅਸੀਂ ਕਿਹਾ ਕਿ ਤੁਸੀ ਡਰੋ ਨਾ ਤੁਸੀਂ ਪ੍ਰਭਾਵੀ ਰਹੋਗੇ।
وَأَلْقِ مَا فِي يَمِينِكَ تَلْقَفْ مَا صَنَعُوا ۖ إِنَّمَا صَنَعُوا كَيْدُ سَاحِرٍ ۖ وَلَا يُفْلِحُ السَّاحِرُ حَيْثُ أَتَىٰ
ਅਤੇ ਜਿਹੜਾ ਤੁਹਾਡੇ ਸੱਜੇ ਹੱਥ ਵਿਚ ਹੈ ਤੁਸੀਂ ਉਸ ਨੂੰ ਸੁੱਟ ਦੇਵੋ, ਉਹ ਉਨ੍ਹਾਂ ਨੂੰ ਨਿਗਲ ਜਾਏਗਾ ਜਿਹੜਾ ਉਨ੍ਹਾਂ ਨੇ ਬਣਾਇਆ ਹੈ। ਜਿਹੜਾ ਕੁਝ ਉਨ੍ਹਾਂ ਬਣਾਇਆ ਹੈ ਇਹ ਜਾਦੂਗਰੀ ਦਾ ਧੌਖਾ ਹੈ ਅਤੇ ਜਾਦੂਗਰ ਕਦੇ ਸਫ਼ਲ ਨਹੀ ਹੁੰਦਾ ਚਾਹੇ ਉਹ ਕਿਹੋ ਜਿਹਾ ਵੀ ਹੋਵੋ।
فَأُلْقِيَ السَّحَرَةُ سُجَّدًا قَالُوا آمَنَّا بِرَبِّ هَارُونَ وَمُوسَىٰ
ਇਸ ਲਈ ਜਾਦੂਗਰ ਸਿਜਦੇ ਵਿਚ ਲੰਮੇ ਪੈ ਗਏ। ਉਨ੍ਹਾਂ ਨੇ ਕਿਹਾ ਅਸੀਂ ਹਾਰੂਨ ਅਤੇ ਮੂਸਾ ਦੇ ਪਾਲਣਹਾਰ ਉੱਪਰ ਈਮਾਨ ਲਿਆਏ ਹਾਂ।

Choose other languages: