Quran Apps in many lanuages:

Surah Saba Ayahs #50 Translated in Punjabi

قُلْ إِنَّمَا أَعِظُكُمْ بِوَاحِدَةٍ ۖ أَنْ تَقُومُوا لِلَّهِ مَثْنَىٰ وَفُرَادَىٰ ثُمَّ تَتَفَكَّرُوا ۚ مَا بِصَاحِبِكُمْ مِنْ جِنَّةٍ ۚ إِنْ هُوَ إِلَّا نَذِيرٌ لَكُمْ بَيْنَ يَدَيْ عَذَابٍ شَدِيدٍ
ਆਥੋ, ਮੈਂ ਤੁਹਾਨੂੰ ਇੱਕ ਗੱਲ ਦਾ ਉਪਦੇਸ਼ ਦਿੰਦਾ ਹਾਂ ਕਿ ਤੁਸੀਂ ਅੱਲਾਹ ਦੇ ਲਈ ਖੜ੍ਹੇ ਹੋ ਜਾਉ, ਦੋ-ਦੋ ਅਤੇ ਇੱਕ-ਇੱਕ ਕਰਕੇ, ਫਿਰ ਵਿਚਾਰ ਕਰੋ ਕਿ ਤੁਹਾਡੇ ਮਿੱਤਰ ਨੂੰ ਦੀਵਾਨਗੀ ਨਹੀਂ ਹੈ। ਉਹ ਤਾਂ ਤੁਹਾਨੂੰ ਸਿਰਫ਼ ਇੱਕ ਸਖ਼ਤ ਸਜ਼ਾ ਤੋਂ ਪਹਿਲਾਂ ਸਾਵਧਾਨ ਕਰਨ ਵਾਲਾ ਹੈ।
قُلْ مَا سَأَلْتُكُمْ مِنْ أَجْرٍ فَهُوَ لَكُمْ ۖ إِنْ أَجْرِيَ إِلَّا عَلَى اللَّهِ ۖ وَهُوَ عَلَىٰ كُلِّ شَيْءٍ شَهِيدٌ
ਆਖੋ, ਕਿ ਮੈਂ` ਤੁਹਾਡੇ ਤੋਂ ਕੂਝ ਬਦਲਾ ਮੰਗਿਆ ਹੋਵੇ ਤਾਂ ਉਹ ਤੁਹਾਡਾ ਹੀ ਹੈ। ਮੇਰਾ ਬਦਲਾ ਤਾਂ ਸਿਰਫ਼ ਅੱਲਾਹ ਕੋਲ ਹੈ। ਅਤੇ ਉਹ ਹਰ ਚੀਜ਼ ਉੱਤੇ ਗਵਾਹ ਹੈ।
قُلْ إِنَّ رَبِّي يَقْذِفُ بِالْحَقِّ عَلَّامُ الْغُيُوبِ
ਆਖੋਂ, ਕਿ ਮੇਰਾ ਰੱਬ ਸੱਚ ਨੂੰ (ਝੂਠ ਤੇ) ਮਾਰੇਗਾ। ਉਹ ਗੁੱਝੀਆਂ ਚੀਜ਼ਾਂ ਨੂੰ ਜਾਣਨ ਵਾਲਾ ਹੈ।
قُلْ جَاءَ الْحَقُّ وَمَا يُبْدِئُ الْبَاطِلُ وَمَا يُعِيدُ
ਆਖੋਂ, ਕਿ ਸੱਚ ਆ ਗਿਆ ਹੈ। ਝੂਠ ਨਾ ਤਾਂ ਆਰੰਭ ਕਰਦਾ ਹੈ ਅਤੇ ਨਾ ਹੀ ਪੁਨਰ ਸਥਾਪਨਾ।
قُلْ إِنْ ضَلَلْتُ فَإِنَّمَا أَضِلُّ عَلَىٰ نَفْسِي ۖ وَإِنِ اهْتَدَيْتُ فَبِمَا يُوحِي إِلَيَّ رَبِّي ۚ إِنَّهُ سَمِيعٌ قَرِيبٌ
ਆਖੋਂ, ਕਿ ਜੇਕਰ ਮੈਂ ਕੁਰਾਹੇ ਪਿਆ ਹਾਂ ਤਾਂ ਮੇਰੇ ਕੁਰਾਹੇਪਨ ਦੇ ਕਾਰਨ ਨੁਕਸਾਨ ਮੈਨੂੰ ਹੈ ਅਤੇ ਜੇਕਰ ਮੈਂ ਸ੍ਰੇਸ਼ਟ ਰਾਹ ਤੇ ਹੋਵਾਂ ਤਾਂ ਇਹ ਉਸ ਵਹੀ ਦੀ ਕਿਰਪਾ ਨਾਲ ਹੈ ਜਿਹੜਾ ਮੇਰਾ ਰੱਬ ਮੇਰੇ ਵੱਲ ਭੇਜ ਰਿਹਾ ਹੈ, ਬੇਸ਼ੱਕ ਉਹ ਸੁਣਨ ਵਾਲਾ ਅਤੇ ਨੇੜੇ ਹੈ।

Choose other languages: