Quran Apps in many lanuages:

Surah Saba Ayahs #53 Translated in Punjabi

قُلْ جَاءَ الْحَقُّ وَمَا يُبْدِئُ الْبَاطِلُ وَمَا يُعِيدُ
ਆਖੋਂ, ਕਿ ਸੱਚ ਆ ਗਿਆ ਹੈ। ਝੂਠ ਨਾ ਤਾਂ ਆਰੰਭ ਕਰਦਾ ਹੈ ਅਤੇ ਨਾ ਹੀ ਪੁਨਰ ਸਥਾਪਨਾ।
قُلْ إِنْ ضَلَلْتُ فَإِنَّمَا أَضِلُّ عَلَىٰ نَفْسِي ۖ وَإِنِ اهْتَدَيْتُ فَبِمَا يُوحِي إِلَيَّ رَبِّي ۚ إِنَّهُ سَمِيعٌ قَرِيبٌ
ਆਖੋਂ, ਕਿ ਜੇਕਰ ਮੈਂ ਕੁਰਾਹੇ ਪਿਆ ਹਾਂ ਤਾਂ ਮੇਰੇ ਕੁਰਾਹੇਪਨ ਦੇ ਕਾਰਨ ਨੁਕਸਾਨ ਮੈਨੂੰ ਹੈ ਅਤੇ ਜੇਕਰ ਮੈਂ ਸ੍ਰੇਸ਼ਟ ਰਾਹ ਤੇ ਹੋਵਾਂ ਤਾਂ ਇਹ ਉਸ ਵਹੀ ਦੀ ਕਿਰਪਾ ਨਾਲ ਹੈ ਜਿਹੜਾ ਮੇਰਾ ਰੱਬ ਮੇਰੇ ਵੱਲ ਭੇਜ ਰਿਹਾ ਹੈ, ਬੇਸ਼ੱਕ ਉਹ ਸੁਣਨ ਵਾਲਾ ਅਤੇ ਨੇੜੇ ਹੈ।
وَلَوْ تَرَىٰ إِذْ فَزِعُوا فَلَا فَوْتَ وَأُخِذُوا مِنْ مَكَانٍ قَرِيبٍ
ਅਤੇ ਜੇਕਰ ਤੁਸੀਂ ਦੇਖੋ, ਜਦੋਂ ਇਹ ਘਬਰਾਏ ਹੋਏ ਹੋਣਗੇ। ਸੋ ਉਹ ਭੱਜ ਨਾ ਸਕਣਗੇ ਅਤੇ ਨੇੜਿਉਂ ਹੀ ਫੜ੍ਹ ਲਏ ਜਾਣਗੇ।
وَقَالُوا آمَنَّا بِهِ وَأَنَّىٰ لَهُمُ التَّنَاوُشُ مِنْ مَكَانٍ بَعِيدٍ
ਅਤੇ ਉਹ ਕਹਿਣਗੇ ਕਿ ਅਸੀਂ ਉਸ ਉੱਪਰ ਈਮਾਨ ਲਿਆਏ ਅਤੇ ਇੰਨੀ ਦੂਰ ਤੋਂ (ਈਮਾਨ ਲਈ) ਉਨ੍ਹਾਂ ਦਾ (ਹੱਥ) ਪਾਉਣਾ ਕਿੱਥੇ (ਸੰਭਵ ਹੋ ਸਕਦਾ ਹੈ)।
وَقَدْ كَفَرُوا بِهِ مِنْ قَبْلُ ۖ وَيَقْذِفُونَ بِالْغَيْبِ مِنْ مَكَانٍ بَعِيدٍ
ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਨੂੰ ਸਿ੍ਹਾਂ ਦੇਖੇ ਝੁਠਲਾਇਆ ਅਤੇ ਦੂਰੋਂ ਹੀ (ਝੂਠੀਆਂ) ਗੱਲਾਂ ਬਣਾਉਂਦੇ ਰਹੇ।

Choose other languages: