Quran Apps in many lanuages:

Surah Saba Ayahs #31 Translated in Punjabi

قُلْ أَرُونِيَ الَّذِينَ أَلْحَقْتُمْ بِهِ شُرَكَاءَ ۖ كَلَّا ۚ بَلْ هُوَ اللَّهُ الْعَزِيزُ الْحَكِيمُ
ਆਖੋ, ਮੈਨੂੰ ਉਨ੍ਹਾਂ ਨੂੰ ਦਿਖਾਉ ਜਿਨ੍ਹਾਂ ਨੂੰ ਤੁਸੀਂ ਸ਼ਰੀਕ ਬਣਾ ਕੇ ਅੱਲਾਹ ਦੇ ਬਰਾਬਰ ਕਰ ਰੱਖਿਆ ਹੈ। ਕਦੇ ਨਹੀਂ, ਸਗੋਂ ਉਹ ਅੱਲਾਹ ਅਤਿਅੰਤ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ।
وَمَا أَرْسَلْنَاكَ إِلَّا كَافَّةً لِلنَّاسِ بَشِيرًا وَنَذِيرًا وَلَٰكِنَّ أَكْثَرَ النَّاسِ لَا يَعْلَمُونَ
ਅਤੇ ਅਸੀਂ ਤੁਹਾਨੂੰ ਸਾਰੇ ਮਨੁੱਖਾਂ ਲਈ ਖੁਸ਼ਖ਼ਬਰੀ ਅਤੇ ਭੈਅ-ਭੀਤ ਕਰਨ ਵਾਲਾ ਬਣਾ ਕੇ ਭੇਜਿਆ ਹੈ, ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।
وَيَقُولُونَ مَتَىٰ هَٰذَا الْوَعْدُ إِنْ كُنْتُمْ صَادِقِينَ
ਅਤੇ ਉਹ ਕਹਿੰਦੇ ਹਨ ਕਿ ਇਹ ਵਾਅਦਾ ਕਦੋਂ ਪੂਰਾ ਹੋਵੇਗਾ (ਦੱਸੋ) ਜੇ ਤੁਸੀਂ ਸੱਚੇ ਹੋ।
قُلْ لَكُمْ مِيعَادُ يَوْمٍ لَا تَسْتَأْخِرُونَ عَنْهُ سَاعَةً وَلَا تَسْتَقْدِمُونَ
ਆਖੋ, ਕਿ ਤੁਹਾਡੇ ਲਈ ਇੱਕ ਵਿਸ਼ੇਸ਼ ਦਿਨ ਦਾ ਵਾਅਦਾ ਹੈ, ਉਸ ਦਿਨ ਤੋਂ ਨਾ ਇੱਕ ਪਲ ਪਿੱਛੇ ਹੱਟ ਸਕਦੇ ਹੋ ਅਤੇ ਨਾ ਅੱਗੇ ਵੱਧ ਸਕਦੇ ਹੋ।
وَقَالَ الَّذِينَ كَفَرُوا لَنْ نُؤْمِنَ بِهَٰذَا الْقُرْآنِ وَلَا بِالَّذِي بَيْنَ يَدَيْهِ ۗ وَلَوْ تَرَىٰ إِذِ الظَّالِمُونَ مَوْقُوفُونَ عِنْدَ رَبِّهِمْ يَرْجِعُ بَعْضُهُمْ إِلَىٰ بَعْضٍ الْقَوْلَ يَقُولُ الَّذِينَ اسْتُضْعِفُوا لِلَّذِينَ اسْتَكْبَرُوا لَوْلَا أَنْتُمْ لَكُنَّا مُؤْمِنِينَ
ਅਤੇ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਉਹ ਆਖਦੇ ਹਨ ਕਿ ਅਸੀਂ ਹੋ ਚੁੱਕੀਆਂ ਹਨ। ਅਤੇ ਜੇਕਰ ਤੁਸੀਂ ਉਸ ਸਮੇਂ’ ਨੂੰ ਦੇਖੋ ਜਦੋਂ ਇਹ ਜ਼ਾਲਿਮ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਕੀਤੇ ਜਾਣਗੇ। (ਇਹ) ਇੱਕ ਦੂਜੇ ਉੱਤੇ ਗੱਲ ਸੁੱਟਦੇ ਹੋਣਗੇ। ਜਿਹੜੇ ਲੋਕ ਕਮਜ਼ੋਰ ਸਮਝੇ ਜਾਂਦੇ ਸਨ ਉਹ ਵੱਡੇ ਬਣਨ ਵਾਲਿਆਂ ਨੂੰ ਕਹਿਣਗੇ ਕਿ ਜੇਕਰ ਤੁਸੀਂ’ ਨਾ ਹੁੰਦੇ ਅਸੀਂ ਜ਼ਰੂਰ ਈਮਾਨ ਵਾਲੇ ਹੁੰਦੇ।

Choose other languages: