Quran Apps in many lanuages:

Surah Saba Ayahs #28 Translated in Punjabi

قُلْ مَنْ يَرْزُقُكُمْ مِنَ السَّمَاوَاتِ وَالْأَرْضِ ۖ قُلِ اللَّهُ ۖ وَإِنَّا أَوْ إِيَّاكُمْ لَعَلَىٰ هُدًى أَوْ فِي ضَلَالٍ مُبِينٍ
ਕਹੋ ਕਿ ਕੌਣ ਤੁਹਾਨੂੰ ਆਕਾਸ਼ਾਂ ਅਤੇ ਧਰਤੀ ਵਿੱਚੋਂ ਰਿਜ਼ਕ ਦਿੰਦਾ ਹੈ। ਆਖੋ, ਕਿ ਅੱਲਾਹ (ਰਿਜ਼ਕ ਦਿੰਦਾ ਹੈ।) ਅਤੇ ਸਾਡੇ ਅਤੇ ਤੁਹਾਡੇ ਵਿਚੋਂ ਕੋਈ ਇੱਕ ਚੰਗੇ ਰਾਹ ਤੇ ਹੈ ਜਾਂ ਪੂਰੀ ਤਰ੍ਹਾਂ ਕੁਰਾਹੇ ਪਿਆ ਹੈ।
قُلْ لَا تُسْأَلُونَ عَمَّا أَجْرَمْنَا وَلَا نُسْأَلُ عَمَّا تَعْمَلُونَ
ਆਖੋ, ਕਿ ਜਿਹੜੇ ਅਪਰਾਧ ਅਸੀਂ ਕੀਤੇ ਉੱਸ ਦੀ ਤੁਹਾਡੇ ਤੋਂ ਕੌਈ ਪੁੱਛ ਨਹੀਂ ਹੋਵੇਗੀ। ਅਤੇ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਉਸ ਬਾਰੇ ਸਾਥੋਂ ਨਹੀਂ ਪੁੱਛਿਆ ਜਾਵੇਗਾ।
قُلْ يَجْمَعُ بَيْنَنَا رَبُّنَا ثُمَّ يَفْتَحُ بَيْنَنَا بِالْحَقِّ وَهُوَ الْفَتَّاحُ الْعَلِيمُ
ਆਖੋ, ਕਿ ਸਾਡਾ ਰੱਬ ਸਾਨੂੰ ਇਕੱਠਿਆ ਕਰੇਗਾ। ਫਿਰ ਸਾਡੇ ਵਿਚਕਾਰ ਉਹ ਹੱਕ ਦੇ ਅਨੁਸਾਰ ਫ਼ੈਸਲਾ ਕਰੇਗਾ ਅਤੇ ਉਹੀ ਫ਼ੈਸਲਾ ਕਰਨ ਵਾਲਾ ਹੈ।
قُلْ أَرُونِيَ الَّذِينَ أَلْحَقْتُمْ بِهِ شُرَكَاءَ ۖ كَلَّا ۚ بَلْ هُوَ اللَّهُ الْعَزِيزُ الْحَكِيمُ
ਆਖੋ, ਮੈਨੂੰ ਉਨ੍ਹਾਂ ਨੂੰ ਦਿਖਾਉ ਜਿਨ੍ਹਾਂ ਨੂੰ ਤੁਸੀਂ ਸ਼ਰੀਕ ਬਣਾ ਕੇ ਅੱਲਾਹ ਦੇ ਬਰਾਬਰ ਕਰ ਰੱਖਿਆ ਹੈ। ਕਦੇ ਨਹੀਂ, ਸਗੋਂ ਉਹ ਅੱਲਾਹ ਅਤਿਅੰਤ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ।
وَمَا أَرْسَلْنَاكَ إِلَّا كَافَّةً لِلنَّاسِ بَشِيرًا وَنَذِيرًا وَلَٰكِنَّ أَكْثَرَ النَّاسِ لَا يَعْلَمُونَ
ਅਤੇ ਅਸੀਂ ਤੁਹਾਨੂੰ ਸਾਰੇ ਮਨੁੱਖਾਂ ਲਈ ਖੁਸ਼ਖ਼ਬਰੀ ਅਤੇ ਭੈਅ-ਭੀਤ ਕਰਨ ਵਾਲਾ ਬਣਾ ਕੇ ਭੇਜਿਆ ਹੈ, ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।

Choose other languages: