Quran Apps in many lanuages:

Surah Saba Ayahs #23 Translated in Punjabi

فَقَالُوا رَبَّنَا بَاعِدْ بَيْنَ أَسْفَارِنَا وَظَلَمُوا أَنْفُسَهُمْ فَجَعَلْنَاهُمْ أَحَادِيثَ وَمَزَّقْنَاهُمْ كُلَّ مُمَزَّقٍ ۚ إِنَّ فِي ذَٰلِكَ لَآيَاتٍ لِكُلِّ صَبَّارٍ شَكُورٍ
ਫਿਰ ਉਨ੍ਹਾਂ ਨੇ ਆਖਿਆ ਕਿ ਹੇ ਸਾਡੇ ਪਾਲਣਹਾਰ! ਸਾਡੀਆਂ ਯਾਤਰਾਵਾਂ ਦੇ ਵਿਚ ਦੂਰੀ ਪਾ ਦੇ। ਅਤੇ ਉਨ੍ਹਾਂ ਨੇ ਆਪਣੇ ਆਪ ਉੱਪਰ ਜ਼ੁਲਮ ਕੀਤਾ ਤਾਂ ਅਸੀਂ ਉਨ੍ਹਾਂ ਨੂੰ (ਬੀਤੀਆਂ) ਕਹਾਣੀਆਂ ਬਣਾ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਪੂਰਨ ਤੌਰ ਤੇ ਤਿਤਰ- -ਬਿਤਰ ਕਰ ਦਿੱਤਾ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਹਰੇਕ ਧੀਰਜ ਰੱਖਣ ਵਾਲੇ ਲਈ ਅਤੇ ਸ਼ੁਕਰ ਕਰਨ ਵਾਲੇ ਲਈ।
وَلَقَدْ صَدَّقَ عَلَيْهِمْ إِبْلِيسُ ظَنَّهُ فَاتَّبَعُوهُ إِلَّا فَرِيقًا مِنَ الْمُؤْمِنِينَ
ਅਤੇ ਇਬਲੀਸ ਨੇ ਉਨ੍ਹਾਂ ਉੱਪਰ ਆਪਣਾ ਹੰਕਾਰ ਸੱਚ ਕਰ ਦਿਖਾਇਆ। ਸੋ ਈਮਾਨ ਵਾਲਿਆਂ ਦੇ ਇੱਕ ਵਰਗ ਤੋਂ ਇਲਾਵਾ ਉਨ੍ਹਾਂ ਨੇ ਉਸ ਦਾ ਪਾਲਣ ਕੀਤਾ।
وَمَا كَانَ لَهُ عَلَيْهِمْ مِنْ سُلْطَانٍ إِلَّا لِنَعْلَمَ مَنْ يُؤْمِنُ بِالْآخِرَةِ مِمَّنْ هُوَ مِنْهَا فِي شَكٍّ ۗ وَرَبُّكَ عَلَىٰ كُلِّ شَيْءٍ حَفِيظٌ
ਅਤੇ ਇਬਲੀਸ ਨੂੰ ਉਨ੍ਹਾਂ ਉੱਪਰ ਕੋਈ ਅਧਿਕਾਰ ਨਹੀਂ ਸੀ। ਪਰੰਤੂ ਇਹ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਜਾਣ ਲੈਂਦੇ ਜਿਹੜੇ ਪ੍ਰਲੋਕ ਉੱਪਰ ਭਰੋਸਾ ਰੱਖਦੇ ਹਨ, ਉਨ੍ਹਾਂ ਲੋਕਾਂ ਤੋਂ (ਅਲੱਗ ਕਰ ਕੇ ਜਿਹੜੇ ਉਸ ਵਲੋਂ ਸੱਕ ਵਿਚ ਹਨ)। ਅਤੇ ਤੁਹਾਡਾ ਰੱਬ ਹਰ ਚੀਜ਼ ਉੱਪਰ ਨਿਗਰਾਨ ਹੈ।
قُلِ ادْعُوا الَّذِينَ زَعَمْتُمْ مِنْ دُونِ اللَّهِ ۖ لَا يَمْلِكُونَ مِثْقَالَ ذَرَّةٍ فِي السَّمَاوَاتِ وَلَا فِي الْأَرْضِ وَمَا لَهُمْ فِيهِمَا مِنْ شِرْكٍ وَمَا لَهُ مِنْهُمْ مِنْ ظَهِيرٍ
ਆਖੋ, ਕਿ ਉੱਸ ਨੂੰ ਪੁਕਾਰੋ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਥਿਲ੍ਹਾਂ ਪੂਜਣਯੋਗ ਸਮਝ ਰੱਖਿਆ ਹੈ। ਉਹ ਨਾ ਆਕਾਸ਼ਾਂ ਅਤੇ ਨਾ ਧਰਤੀ ਅਤੇ ਨਾ ਇਨ੍ਹਾਂ ਦੌਵਾਂ ਦੇ ਵਿਚਕਾਰ ਇੱਕ (ਧੂੜ ਦੇ) ਕਣ ਬਰਾਬਰ ਵੀ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਇਨ੍ਹਾਂ ਵਿਚ ਉਨ੍ਹਾਂ ਦੀ ਕੋਈ ਭਾਈਵਾਲੀ ਹੈ। ਅਤੇ ਨਾ ਇਨ੍ਹਾਂ ਵਿਚ ਉਨ੍ਹਾਂ ਦਾ ਕੋਈ ਸਹਾਇਕ ਹੈ।
وَلَا تَنْفَعُ الشَّفَاعَةُ عِنْدَهُ إِلَّا لِمَنْ أَذِنَ لَهُ ۚ حَتَّىٰ إِذَا فُزِّعَ عَنْ قُلُوبِهِمْ قَالُوا مَاذَا قَالَ رَبُّكُمْ ۖ قَالُوا الْحَقَّ ۖ وَهُوَ الْعَلِيُّ الْكَبِيرُ
ਅਤੇ ਉਸ ਦੇ ਸਾਹਮਣੇ ਕੋਈ ਸਿਫ਼ਾਰਸ਼ ਕੰਮ ਨਹੀਂ ਆਉਂਦੀ ਪਰੰਤੂ ਉਸ ਲਈ ਜਿਸ ਲਈ ਉਹ ਆਗਿਆ ਦੇਵੇ, ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੇ ਦਿਲਾਂ ਵਿਚੋਂ ਘਬਰਾਹਟ ਦੂਰ ਹੋਵੇਗੀ ਤਾਂ ਉਹ ਪੁੱਛਣਗੇ ਕਿ ਤੁਹਾਡੇ ਰੱਬ ਨੇ ਕੀ ਕਿਹਾ। ਉਹ ਕਹਿਣਗੇ ਕਿ ਸੱਚੀ ਗੱਲ ਦਾ ਹੁਕਮ ਦਿੱਤਾ ਅਤੇ ਉਹ ਸਭ ਤੋਂ ਉੱਪਰ ਅਤੇ ਸਭ ਤੋਂ ਵੱਡਾ ਹੈ।

Choose other languages: