Quran Apps in many lanuages:

Surah Saba Ayahs #14 Translated in Punjabi

وَلَقَدْ آتَيْنَا دَاوُودَ مِنَّا فَضْلًا ۖ يَا جِبَالُ أَوِّبِي مَعَهُ وَالطَّيْرَ ۖ وَأَلَنَّا لَهُ الْحَدِيدَ
ਅਤੇ ਅਸੀਂ ਦਾਊਦ ਨੂੰ ਆਪਣੇ ਵਲੋਂ ਬੜੀ ਨਿਅਮਤ ਦਿੱਤੀ। ਹੇ ਪਹਾੜੋ! ਤੁਸੀ’ ਵੀ ਉਸ ਨਾਲ ਸਿਫ਼ਤ ਸਲਾਹ ਵਿਚ ਸ਼ਾਮਿਲ ਹੋਵੋਂ। ਅਤੇ ਇਸ ਤਰ੍ਹਾਂ ਪੰਛੀਆਂ ਨੂੰ ਵੀ ਹੁਕਮ ਦਿੱਤਾ। ਅਤੇ ਅਸੀਂ’ ਲੋਹੇ ਨੂੰ ਉਸ ਲਈ ਨਰਮ ਕਰ ਦਿੱਤਾ।
أَنِ اعْمَلْ سَابِغَاتٍ وَقَدِّرْ فِي السَّرْدِ ۖ وَاعْمَلُوا صَالِحًا ۖ إِنِّي بِمَا تَعْمَلُونَ بَصِيرٌ
ਤਾਂ ਕਿ ਤੁਸੀਂ ਵੱਡੇ ਕਵਚ ਬਣਾਉ ਅਤੇ ਕੜੀਆਂ ਨੂੰ ਮਾਪ ਦੇ ਅਨੁਸਾਰ ਜੋੜੋ ਅਤੇ ਚੰਗੇ ਕੰਮ ਕਰੋ। ਜੋ ਕੁਝ ਤੁਸੀ ਕਰਦੇ ਹੋ ਮੈਂ ਉਸ ਨੂੰ ਦੇਖ ਰਿਹਾ ਹਾਂ।
وَلِسُلَيْمَانَ الرِّيحَ غُدُوُّهَا شَهْرٌ وَرَوَاحُهَا شَهْرٌ ۖ وَأَسَلْنَا لَهُ عَيْنَ الْقِطْرِ ۖ وَمِنَ الْجِنِّ مَنْ يَعْمَلُ بَيْنَ يَدَيْهِ بِإِذْنِ رَبِّهِ ۖ وَمَنْ يَزِغْ مِنْهُمْ عَنْ أَمْرِنَا نُذِقْهُ مِنْ عَذَابِ السَّعِيرِ
ਅਤੇ ਸੁਲੇਮਾਨ ਦੇ ਲਈ ਹਵਾ ਨੂੰ (ਉਸ ਦੇ) ਵੱਸ ਕਰ ਦਿੱਤਾ। ਉਸ ਦੀ ਸਵੇਰ ਦੀ ਮੰਜ਼ਿਲ ਇੱਕ ਮਹੀਨੇ ਦੀ ਹੁੰਦੀ ਹੈ ਅਤੇ ਸ਼ਾਮ ਦੀ ਮੰਜ਼ਿਲ ਇੱਕ ਮਹੀਨੇ ਦੀ। ਅਤੇ ਅਸੀਂ ਉਸ ਲਈ ਤਾਂਬੇ ਦਾ ਝਰਨਾ ਵਗਾ ਦਿੱਤਾ। ਅਤੇ ਜਿੰਨਾਂ ਵਿਚੋਂ ਕੁਝ ਅਜਿਹੇ ਵੀ ਸਨ ਜਿਹੜੇ ਉਸ ਦੇ ਰੱਬ ਦੇ ਹੁਕਮ ਨਾਲ ਉਸ ਦੇ ਸਾਹਮਣੇ ਕੰਮ ਕਰਦੇ ਸਨ। ਅਤੇ ਉਨ੍ਹਾਂ ਵਿਚੋਂ ਜਿਹੜਾ ਕੋਈ ਸਾਡੇ ਹੁਕਮ ਤੋਂ ਮੁਨਕਰ ਹੋਵੇ ਤਾਂ ਅਸੀਂ ਉਸ ਨੂੰ ਅੱਗ ਦੀ ਸਜ਼ਾ ਦੇਵਾਂਗੇ।
يَعْمَلُونَ لَهُ مَا يَشَاءُ مِنْ مَحَارِيبَ وَتَمَاثِيلَ وَجِفَانٍ كَالْجَوَابِ وَقُدُورٍ رَاسِيَاتٍ ۚ اعْمَلُوا آلَ دَاوُودَ شُكْرًا ۚ وَقَلِيلٌ مِنْ عِبَادِيَ الشَّكُورُ
ਉਹ ਉਸ ਲਈ ਬਣਾਉਂਦੇ ਜਿਹੜਾ ਕੁਝ ਉਹ ਚਾਹੁੰਦਾ। ਭਵਨ, ਤਸਵੀਰਾਂ ਅਤੇ ਹੌਜ਼ (ਤਲਾਬ), ਜਿਵੇਂ ਪਰਾਂਤਾਂ ਅਤੇ ਵੱਡੀਆਂ ਦੇਗਾਂ ਜਿਹੜੀਆਂ ਇੱਕੋ ਜਗ੍ਹਾ ਟਿਕੀਆ ਰਹਿਣ। ਹੇ ਦਾਊਦ ਦੀ ਔਲਾਦ! ਮੇਰੇ ਸ਼ੁਕਰਗੁਜ਼ਾਰ ਬਣ ਕੇ ਕੰਮ ਕਰੋਂ, ਮੇਰੇ ਬੰਦਿਆਂ ਵਿਚੋਂ ਘੱਟ ਹੀ ਸ਼ੁਕਰਗੁਜ਼ਾਰ ਹੁੰਦੇ ਹਨ।
فَلَمَّا قَضَيْنَا عَلَيْهِ الْمَوْتَ مَا دَلَّهُمْ عَلَىٰ مَوْتِهِ إِلَّا دَابَّةُ الْأَرْضِ تَأْكُلُ مِنْسَأَتَهُ ۖ فَلَمَّا خَرَّ تَبَيَّنَتِ الْجِنُّ أَنْ لَوْ كَانُوا يَعْلَمُونَ الْغَيْبَ مَا لَبِثُوا فِي الْعَذَابِ الْمُهِينِ
ਫਿਰ ਜਦੋਂ ਅਸੀਂ ਉਸ ਲਈ ਮੌਤ ਦਾ ਫ਼ੈਸਲਾ ਲਾਗੂ ਕੀਤਾ ਤਾਂ ਕਿਸੇ ਚੀਜ਼ ਨੇ ਉਨ੍ਹਾਂ ਨੂੰ ਉਸ ਦੀ ਮੌਤ ਦੀ ਖ਼ਬਰ ਨਹੀਂ ਦਿੱਤੀ। ਪਰੰਤੂ ਧਰਤੀ ਦੇ ਉਸ ਕੀੜੇ (ਸਿਊਂਕ) ਨੇ ਜਿਹੜਾ ਉਸ ਦੀ ਸੋਟੀ ਨੂੰ ਖਾਂਦਾ ਸੀ। ਤਾਂ ਜਦੋਂ ਉਹ ਡਿੱਗ ਪਿਆ ਤਾਂ ਜਿੰਨਾਂ ਨੂੰ ਸਪੱਸ਼ਟ ਹੋਇਆ ਕਿ ਜੇਕਰ ਉਹ ਗੁਪਤ ਨੂੰ ਜਾਣਦੇ ਹੁੰਦੇ ਤਾਂ ਇਸ ਅਪਮਾਨ ਦੀ ਹਾਲਤ ਵਿਚ ਨਾ ਰਹਿੰਦੇ।

Choose other languages: