Quran Apps in many lanuages:

Surah Ghafir Ayahs #84 Translated in Punjabi

وَلَكُمْ فِيهَا مَنَافِعُ وَلِتَبْلُغُوا عَلَيْهَا حَاجَةً فِي صُدُورِكُمْ وَعَلَيْهَا وَعَلَى الْفُلْكِ تُحْمَلُونَ
ਅਤੇ ਤੁਹਾਡੇ ਲਈ ਉਨ੍ਹਾਂ ਦੇ ਹੋਰ ਵੀ ਲਾਭ ਹਨ। ਤਾਂ ਕਿ ਤੁਸੀਂ ਉਨ੍ਹਾਂ ਦੇ ਰਾਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ ਜਿਹੜੀਆਂ ਤੁਹਾਡੇ ਦਿਲਾਂ ਵਿਚ ਹੌਣ। ਉਨ੍ਹਾਂ (ਪਸ਼ੂਆਂ ਤੇ) ਅਤੇ ਕਿਸ਼ਤੀਆਂ ਵਿਚ ਤੁਸੀਂ ਸਵਾਰੀਆਂ ਕਰਦੇ ਹੋ।
وَيُرِيكُمْ آيَاتِهِ فَأَيَّ آيَاتِ اللَّهِ تُنْكِرُونَ
ਅਤੇ ਉਹ ਤੁਹਾਨੂੰ ਹੋਰ ਵੀ ਨਿਸ਼ਾਨੀਆਂ ਦਿਖਾਉਂਦਾ ਹੈ ਤਾਂ ਤੁਸੀਂ ਅੱਲਾਹ ਦੀਆਂ ਕਿਹੜੀਆਂ- ਕਿਹੜੀਆਂ ਨਿਸ਼ਾਨੀਆਂ ਤੋਂ ਇਨਕਾਰ ਕਰੋਗੇ।
أَفَلَمْ يَسِيرُوا فِي الْأَرْضِ فَيَنْظُرُوا كَيْفَ كَانَ عَاقِبَةُ الَّذِينَ مِنْ قَبْلِهِمْ ۚ كَانُوا أَكْثَرَ مِنْهُمْ وَأَشَدَّ قُوَّةً وَآثَارًا فِي الْأَرْضِ فَمَا أَغْنَىٰ عَنْهُمْ مَا كَانُوا يَكْسِبُونَ
ਕੀ ਉਹ ਧਰਤੀ ਤੇ ਤੁਰੇ ਫਿਰੇ ਨਹੀ’ ਕਿ ਉਹ ਦੇਖਦੇ ਉਨ੍ਹਾਂ ਦਾ ਕਿਹੋਂ ਜਿਹਾ ਹਾਲ ਹੋਇਆ, ਜਿਹੜੇ ਇਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਹਨ। ਉਹ ਇਨ੍ਹਾਂ ਤੋਂ ਤਾਕਤ ਵਿਚ ਅਤੇ ਨਿਸ਼ਾਨੀਆਂ ਵਿਚ ਵਧੇਰੇ ਸਨ ਜਿਹੜੀਆਂ ਉਹ ਧਰਤੀ ਤੇ ਛੱਡ ਗਏ। ਉਹ ਇਨ੍ਹਾਂ ਤੋਂ ਵਧੀਕ ਸਨ ਸੋ ਉਨ੍ਹਾਂ ਦੀ ਕਮਾਈ ਉਨ੍ਹਾਂ ਦੇ ਕੁਝ ਕੰਮ ਨਾ ਆਈ।
فَلَمَّا جَاءَتْهُمْ رُسُلُهُمْ بِالْبَيِّنَاتِ فَرِحُوا بِمَا عِنْدَهُمْ مِنَ الْعِلْمِ وَحَاقَ بِهِمْ مَا كَانُوا بِهِ يَسْتَهْزِئُونَ
ਤਾਂ ਜਦੋਂ ਉਨ੍ਹਾਂ ਦੇ ਪੈਗੰਬਰ ਉਨ੍ਹਾਂ ਦੇ ਕੋਲ ਸਪੱਸ਼ਟ ਪਰਮਾਣ ਲੈ ਕੇ ਆਏ ਤਾਂ ਉਹ ਆਪਣੇ ਉਸ ਗਿਆਨ ਤੇ ਹੰਕਾਰ ਕਰਦੇ ਰਹੇ ਜਿਹੜਾ ਉਨ੍ਹਾਂ ਕੋਲ ਸੀ।
فَلَمَّا رَأَوْا بَأْسَنَا قَالُوا آمَنَّا بِاللَّهِ وَحْدَهُ وَكَفَرْنَا بِمَا كُنَّا بِهِ مُشْرِكِينَ
ਅਤੇ ਉਨ੍ਹਾਂ ਉੱਪਰ ਉਹ ਆਫ਼ਤ ਆ ਪਈ ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ। ਫਿਰ ਜਦੋਂ ਉਨ੍ਹਾਂ ਨੇ ਸਾਫੀ ਆਫ਼ਤ ਦੇਖੀ ਉਹ ਕਹਿਣ ਲੱਗੇ ਕਿ ਅਸੀਂ ਸਿਰਫ਼ ਇੱਕ ਅੱਲਾਹ ਤੇ ਈਮਾਨ ਲਿਆਏ ਅਤੇ ਅਸੀ ਉਸ ਤੋਂ ਇਨਕਾਰ ਕਰਦੇ ਹਾਂ ਜਿਸ ਨੂੰ ਅਸੀਂ ਉਸ (ਅੱਲਾਹ) ਦੇ ਬਰਾਬਰ ਸ਼ਰੀਕ ਮੰਨਦੇ ਸਨ।

Choose other languages: