Quran Apps in many lanuages:

Surah Ghafir Ayahs #81 Translated in Punjabi

فَاصْبِرْ إِنَّ وَعْدَ اللَّهِ حَقٌّ ۚ فَإِمَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِلَيْنَا يُرْجَعُونَ
ਸੋ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਫਿਰ ਜਿਸ ਦਾ ਅਸੀਂ ਇਨ੍ਹਾਂ ਨਾਲ ਵਾਅਦਾ ਕਰ ਰਹੇ ਹਾਂ ਉਸ ਦਾ ਕੁਝ ਹਿੱਸਾ ਅਸੀਂ ਤੁਹਾਨੂੰ ਦਿਖਾ ਦੇਂਵਾਗੇ ਜਾਂ ਤੁਹਾਨੂੰ ਮੌਤ ਦੇਵਾਂਗੇ। ਸੋ ਇਨ੍ਹਾਂ ਦੀ ਵਾਪਸੀ ਤਾਂ ਸਾਡੇ ਵੱਲ ਹੀ ਹੈ।
وَلَقَدْ أَرْسَلْنَا رُسُلًا مِنْ قَبْلِكَ مِنْهُمْ مَنْ قَصَصْنَا عَلَيْكَ وَمِنْهُمْ مَنْ لَمْ نَقْصُصْ عَلَيْكَ ۗ وَمَا كَانَ لِرَسُولٍ أَنْ يَأْتِيَ بِآيَةٍ إِلَّا بِإِذْنِ اللَّهِ ۚ فَإِذَا جَاءَ أَمْرُ اللَّهِ قُضِيَ بِالْحَقِّ وَخَسِرَ هُنَالِكَ الْمُبْطِلُونَ
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੇ ਰਸੂਲ ਭੇਜੇ ਉਨ੍ਹਾਂ ਵਿੱਚੋਂ ਕੁਝ ਦੇ ਕਿੱਸੇ ਅਸੀਂ ਤੁਹਾਨੂੰ ਸੁਣਾਏ ਹਨ ਅਤੇ ਉਨ੍ਹਾਂ ਵਿਚ ਕੂਝ ਅਜਿਹੇ ਵੀ ਹਨ ਜਿਨ੍ਹਾਂ ਦੇ ਕਿੱਸੇ ਅਸੀਂ ਤੁਹਾਨੂੰ ਨਹੀਂ ਸੁਣਾਏ। ਅਤੇ ਕਿਸੇ ਰਸੂਲ ਵਿਚ ਇਹ ਸਮਰੱਥਾ ਨਹੀਂ ਸੀ ਕਿ ਉਹ ਅੱਲਾਹ ਦੀ ਆਗਿਆ ਤੋਂ ਬਿਨ੍ਹਾਂ ਕੋਈ ਨਿਸ਼ਾਨੀ ਲੈ ਆਵੇ। ਫਿਰ ਜਦੋਂ ਅਲਾਹ ਦਾ ਆਦੇਸ਼ ਆ ਗਿਆ ਤਾਂ ਇਨਸਾਫ਼ ਦੇ ਨਾਲ ਨਿਰਣਾ ਕਰ ਦਿੱਤਾ ਗਿਆ। ਅਤੇ ਉਸ ਵੇਲੇ ਬੁਰਾਈ ਕਰਨ ਵਾਲੇ ਲੋਕ ਘਾਟੇ ਵਿਚ ਰਹਿ ਗਏ।
اللَّهُ الَّذِي جَعَلَ لَكُمُ الْأَنْعَامَ لِتَرْكَبُوا مِنْهَا وَمِنْهَا تَأْكُلُونَ
ਅੱਲਾਹ ਹੀ’ ਹੈ, ਜਿਸ ਨੇ ਤੁਹਾਡੇ ਲਈ ਪਸ਼ੂ ਬਣਾਏ ਤਾਂ ਕਿ ਤੁਸੀਂ ਸਵਾਰੀ ਦਾ ਕੰਮ ਲੈ ਸਕੋ ਅਤੇ ਉਨ੍ਹਾਂ ਵਿਚੋਂ ਕੁਝ ਨੂੰ ਤੁਸੀਂ ਖਾਂਦੇ ਹੋ।
وَلَكُمْ فِيهَا مَنَافِعُ وَلِتَبْلُغُوا عَلَيْهَا حَاجَةً فِي صُدُورِكُمْ وَعَلَيْهَا وَعَلَى الْفُلْكِ تُحْمَلُونَ
ਅਤੇ ਤੁਹਾਡੇ ਲਈ ਉਨ੍ਹਾਂ ਦੇ ਹੋਰ ਵੀ ਲਾਭ ਹਨ। ਤਾਂ ਕਿ ਤੁਸੀਂ ਉਨ੍ਹਾਂ ਦੇ ਰਾਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ ਜਿਹੜੀਆਂ ਤੁਹਾਡੇ ਦਿਲਾਂ ਵਿਚ ਹੌਣ। ਉਨ੍ਹਾਂ (ਪਸ਼ੂਆਂ ਤੇ) ਅਤੇ ਕਿਸ਼ਤੀਆਂ ਵਿਚ ਤੁਸੀਂ ਸਵਾਰੀਆਂ ਕਰਦੇ ਹੋ।
وَيُرِيكُمْ آيَاتِهِ فَأَيَّ آيَاتِ اللَّهِ تُنْكِرُونَ
ਅਤੇ ਉਹ ਤੁਹਾਨੂੰ ਹੋਰ ਵੀ ਨਿਸ਼ਾਨੀਆਂ ਦਿਖਾਉਂਦਾ ਹੈ ਤਾਂ ਤੁਸੀਂ ਅੱਲਾਹ ਦੀਆਂ ਕਿਹੜੀਆਂ- ਕਿਹੜੀਆਂ ਨਿਸ਼ਾਨੀਆਂ ਤੋਂ ਇਨਕਾਰ ਕਰੋਗੇ।

Choose other languages: