Quran Apps in many lanuages:

Surah Fussilat Ayahs #43 Translated in Punjabi

وَمِنْ آيَاتِهِ أَنَّكَ تَرَى الْأَرْضَ خَاشِعَةً فَإِذَا أَنْزَلْنَا عَلَيْهَا الْمَاءَ اهْتَزَّتْ وَرَبَتْ ۚ إِنَّ الَّذِي أَحْيَاهَا لَمُحْيِي الْمَوْتَىٰ ۚ إِنَّهُ عَلَىٰ كُلِّ شَيْءٍ قَدِيرٌ
ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ, ਕਿ ਤੁਸੀਂ ਧਰਤੀ ਨੂੰ ਦੱਬੀ (ਖੁਸ਼ਕ) ਪਈ ਦੇਖਦੇ ਹੋ। ਫਿਰ ਜਦੋਂ ਅਸੀਂ ਉਸ ਵਿਚ ਜਲ ਵਰਸਾਉਂਦੇ ਹਾਂ ਤਾਂ ਉਹ ਹਰੀ ਹੋ ਜਾਂਦੀ ਹੈ ਅਤੇ ਫੁੱਲ ਜਾਂਦੀ ਹੈ। ਬੇਸ਼ੱਕ ਜਿਸ ਨੇ ਇਸ ਨੂੰ ਜੀਵਿਤ ਕਰ ਦਿੱਤਾ। ਉਹ ਮੁਰਦਿਆਂ ਨੂੰ ਵੀ ਜਿਊਂਦੇ ਕਰ ਦੇਣ ਵਾਲਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਦੀ ਸਮਰੱਥਾ ਵਾਲਾ ਹੈ।
إِنَّ الَّذِينَ يُلْحِدُونَ فِي آيَاتِنَا لَا يَخْفَوْنَ عَلَيْنَا ۗ أَفَمَنْ يُلْقَىٰ فِي النَّارِ خَيْرٌ أَمْ مَنْ يَأْتِي آمِنًا يَوْمَ الْقِيَامَةِ ۚ اعْمَلُوا مَا شِئْتُمْ ۖ إِنَّهُ بِمَا تَعْمَلُونَ بَصِيرٌ
ਜਿਹੜੇ ਲੋਕ ਸਾਡੀਆਂ ਆਇਤਾਂ ਦੇ ਉਲਟੇ ਅਰਥ ਕੱਢਦੇ ਹਨ। ਉਹ ਸਾਡੇ ਤੋਂ’ ਛਿਪੇ ਹੋਏ ਨਹੀਂ ਹਨ। ਕੀ ਜਿਹੜਾ ਬੰਦਾ ਅੱਗ ਵਿਚ ਪਾਇਆ ਜਾਵੇਗਾ, ਉਹ ਚੰਗਾ ਹੈ। ਜਾਂ ਉਹ ਬੰਦਾ ਜਿਹੜਾ ਕਿਆਮਤ ਦੇ ਦਿਨ ਸ਼ਾਂਤੀ ਨਾਲ ਆਵੇਗਾ, ਚਾਹੇ ਜੋ ਮਰਜ਼ੀ ਕਰ ਲਵੋਂ। ਬੇਸ਼ੱਕ ਉਹ ਦੇਖਦਾ ਹੈ ਜਿਹੜਾ ਤੁਸੀਂ ਕਰਦੇ ਹੋ।
إِنَّ الَّذِينَ كَفَرُوا بِالذِّكْرِ لَمَّا جَاءَهُمْ ۖ وَإِنَّهُ لَكِتَابٌ عَزِيزٌ
ਜਿਨ੍ਹਾਂ ਲੋਕਾਂ ਨੇ ਅੱਲਾਹ ਦੇ ਉਪਦੇਸ਼ ਦੀ ਅਵੱਗਿਆ ਕੀਤੀ, ਜਦੋਂ ਕਿ ਉਹ (ਉਪਦੇਸ਼) ਉਨ੍ਹਾਂ ਦੇ ਕੋਲ ਆ ਗਿਆ। ਅਤੇ ਬੇਸ਼ੱਕ ਇਹ ਇੱਕ ਸਰਵ-ਉਤਮ ਕਿਤਾਬ ਹੈ।
لَا يَأْتِيهِ الْبَاطِلُ مِنْ بَيْنِ يَدَيْهِ وَلَا مِنْ خَلْفِهِ ۖ تَنْزِيلٌ مِنْ حَكِيمٍ حَمِيدٍ
ਇਸ ਵਿਚ ਝੂਠ ਨਾ ਅੱਗੇ ਤੋਂ ਆ ਸਕਦਾ ਹੈ ਅਤੇ ਨਾ ਪਿੱਛੇ ਤੋਂ। ਇਹ ਤੱਤਵੇਤਾ ਅਤੇ ਸੁੰਦਰ ਸਿਫ਼ਤ ਵਾਲੇ ਅੱਲਾਹ ਵੱਲੋਂ ਉਤਾਰੀ ਗਈ ਹੈ।
مَا يُقَالُ لَكَ إِلَّا مَا قَدْ قِيلَ لِلرُّسُلِ مِنْ قَبْلِكَ ۚ إِنَّ رَبَّكَ لَذُو مَغْفِرَةٍ وَذُو عِقَابٍ أَلِيمٍ
ਤੁਹਾਨੂੰ ਉਹ ਹੀ ਗੱਲਾਂ ਕਹੀਆਂ ਜਾ ਰਹੀਆਂ ਹਨ। ਜਿਹੜੀਆਂ ਤੁਹਾਡੇ ਤੋਂ ਪਹਿਲੇ ਰਸੂਲਾਂ ਨੂੰ ਕਹੀਆਂ ਗਈਆਂ ਹਨ। ਬੇਸ਼ੱਕ ਤੁਹਾਡਾ ਰੱਬ ਮੁਆਫ਼ ਕਰਨ ਵਾਲਾ ਹੈ ਅਤੇ ਦੁਖ ਦਾਇਕ ਸਜ਼ਾ ਦੇਣ ਵਾਲਾ ਵੀ।

Choose other languages: