Quran Apps in many lanuages:

Surah Fussilat Ayahs #19 Translated in Punjabi

فَأَمَّا عَادٌ فَاسْتَكْبَرُوا فِي الْأَرْضِ بِغَيْرِ الْحَقِّ وَقَالُوا مَنْ أَشَدُّ مِنَّا قُوَّةً ۖ أَوَلَمْ يَرَوْا أَنَّ اللَّهَ الَّذِي خَلَقَهُمْ هُوَ أَشَدُّ مِنْهُمْ قُوَّةً ۖ وَكَانُوا بِآيَاتِنَا يَجْحَدُونَ
ਆਦ ਦੀ ਇਹ ਹਾਲਤ ਸੀ ਕਿ ਉਨ੍ਹਾਂ ਨੇ ਧਰਤੀ ਤੇ ਬਿਨਾਂ ਕਿਸੇ ਹੱਕ ਤੋਂ ਹੰਕਾਰ ਕੀਤਾ ਅਤੇ ਉਨ੍ਹਾਂ ਨੇ ਆਖਿਆ ਕਿ ਕੌਣ ਹੈ, ਜਿਹੜਾ ਸ਼ਕਤੀ ਵਿਚ ਸਾਡੇ ਤੋਂ ਵੱਧ ਹੈ। ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਜਿਸ ਅੱਲਾਹ ਨੇ ਉਨ੍ਹਾਂ ਨੂੰ ਪੈਦਾ ਕੀਤਾ ਹੈ। ਉਹ ਤਾਕਤ ਵਿਚ ਉਨ੍ਹਾਂ ਤੋਂ (ਬਹੁਤ) ਵੱਧ ਹੈ। ਅਤੇ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਰਹੇ।
فَأَرْسَلْنَا عَلَيْهِمْ رِيحًا صَرْصَرًا فِي أَيَّامٍ نَحِسَاتٍ لِنُذِيقَهُمْ عَذَابَ الْخِزْيِ فِي الْحَيَاةِ الدُّنْيَا ۖ وَلَعَذَابُ الْآخِرَةِ أَخْزَىٰ ۖ وَهُمْ لَا يُنْصَرُونَ
ਤਾਂ ਅਸੀਂ ਕੁਝ ਮਾੜੇ ਦਿਨਾਂ ਵਿਚ ਉਨ੍ਹਾਂ ਉੱਤੇ ਅਤਿਅੰਤ ਤੂਫਾਨੀ ਹਵਾ ਭੇਜ ਦਿੱਤੀ। ਤਾਂ ਕਿ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਅਪਮਾਨ ਦੀ ਸਜ਼ਾ (ਦਾ ਮਜ਼ਾਂ) ਚਖਾਈਏ। ਅਤੇ ਪ੍ਰਲੋਕ ਦੀ ਸਜ਼ਾ ਤਾਂ ਇਸ ਤੋਂ ਵੀ ਵੱਧ ਅਪਮਾਨਜਨਕ ਹੈ। ਅਤੇ ਉਨ੍ਹਾਂ ਨੂੰ ਕੋਈ ਮਦਦ ਨਹੀਂ ਪਹੁੰਚੇਗੀ।
وَأَمَّا ثَمُودُ فَهَدَيْنَاهُمْ فَاسْتَحَبُّوا الْعَمَىٰ عَلَى الْهُدَىٰ فَأَخَذَتْهُمْ صَاعِقَةُ الْعَذَابِ الْهُونِ بِمَا كَانُوا يَكْسِبُونَ
ਅਤੇ ਉਹ ਜਿਹੜਾ ਸਮੂਦ ਸੀ ਤਾਂ ਅਸੀਂ ਉਨ੍ਹਾਂ ਨੂੰ ਸਿੱਧਾ ਰਾਹ ਦਿਖਾ ਦਿੱਤਾ ਪਰੰਤੂ ਉਨ੍ਹਾਂ ਨੇ ਸਿੱਧੇ ਰਾਹ ਦੀ ਜਗ੍ਹਾ ਅੰਨ੍ਹੇਪਣ ਨੂੰ ਪਸੰਦ ਕੀਤਾ। ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਦੁਰਾਚਾਰਾਂ ਦੇ ਕਾਰਨ ਅਪਮਾਨਜਨਕ ਸਜ਼ਾ ਦੀ ਕੜਕੀ ਨੇ ਫੜ ਲਿਆ।
وَنَجَّيْنَا الَّذِينَ آمَنُوا وَكَانُوا يَتَّقُونَ
ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਈਮਾਨ ਲਿਆਏ ਅਤੇ ਡਰਨ ਵਾਲੇ ਸਨ।
وَيَوْمَ يُحْشَرُ أَعْدَاءُ اللَّهِ إِلَى النَّارِ فَهُمْ يُوزَعُونَ
ਅਤੇ ਜਿਸ ਦਿਨ ਅੱਲਾਹ ਦੇ ਦੁਸ਼ਮਣ ਅੱਗ ਵੱਲ ਇਕੱਠੇ ਕੀਤੇ ਜਾਣਗੇ। ਫਿਰ ਉਹ ਅਲੱਗ-ਅਲੱਗ ਕੀਤੇ ਜਾਣਗੇ।

Choose other languages: