Quran Apps in many lanuages:

Surah Fatir Ayahs #10 Translated in Punjabi

إِنَّ الشَّيْطَانَ لَكُمْ عَدُوٌّ فَاتَّخِذُوهُ عَدُوًّا ۚ إِنَّمَا يَدْعُو حِزْبَهُ لِيَكُونُوا مِنْ أَصْحَابِ السَّعِيرِ
ਬੇਸ਼ੱਕ ਸ਼ੈਤਾਨ ਤੁਹਾਡਾ ਦੁਸ਼ਮਣ ਹੈ ਤਾਂ ਤੁਸੀਂ ਉਸ ਨੂੰ ਦੁਸ਼ਮਣ ਹੀ ਸਮਝੋਂ। ਉਹ ਤਾਂ ਆਪਣੇ ਸਮੂਹ ਨੂੰ ਇਸ ਲਈ ਬੁਲਾਉਂਦਾ ਹੈ ਤਾਂ ਕਿ ਉਹ ਨਰਕ ਵਾਲਿਆਂ ਵਿਚ ਸ਼ਾਮਿਲ ਹੋ ਜਾਣ।
الَّذِينَ كَفَرُوا لَهُمْ عَذَابٌ شَدِيدٌ ۖ وَالَّذِينَ آمَنُوا وَعَمِلُوا الصَّالِحَاتِ لَهُمْ مَغْفِرَةٌ وَأَجْرٌ كَبِيرٌ
ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਉਨ੍ਹਾਂ ਲਈ ਸਖਤ ਸਜ਼ਾ ਹੈ। ਅਤੇ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਉਨ੍ਹਾਂ ਲਈ ਮੁਆਫ਼ੀ ਅਤੇ ਵੱਡਾ ਬਦਲਾ ਹੈ।
أَفَمَنْ زُيِّنَ لَهُ سُوءُ عَمَلِهِ فَرَآهُ حَسَنًا ۖ فَإِنَّ اللَّهَ يُضِلُّ مَنْ يَشَاءُ وَيَهْدِي مَنْ يَشَاءُ ۖ فَلَا تَذْهَبْ نَفْسُكَ عَلَيْهِمْ حَسَرَاتٍ ۚ إِنَّ اللَّهَ عَلِيمٌ بِمَا يَصْنَعُونَ
ਕੀ ਅਜਿਹਾ ਬੰਦਾ ਜਿਸ ਨੂੰ ਉਸ ਦਾ ਮਾੜਾ ਕਰਮ ਚੰਗਾਂ ਕਰਕੇ ਦਿਖਾਇਆ ਗਿਆ ਫਿਰ ਉਹ ਉਸ ਨੂੰ ਚੰਗਾ ਸਮਝਣ ਲੱਗਾ ਤਾਂ ਅੱਲਾਹ ਜਿਸ ਨੂੰ ਚਾਹੂੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਸਮਝ ਦਿੰਦਾ ਹੈ। ਸੋ ਉਨ੍ਹਾਂ ਲਈ ਦੁਖੀ ਹੋ ਕੇ ਤੁਸੀਂ ਆਪਣੇ ਆਪ ਨੂੰ ਸੋਗ ਵਿਚ ਨਾ ਪਾਉਂ, ਅੱਲਾਹ ਨੂੰ ਪਤਾ ਹੈ ਜਿਹੜਾ ਕੁਝ ਉਹ ਕਰਦੇ ਹਨ।
وَاللَّهُ الَّذِي أَرْسَلَ الرِّيَاحَ فَتُثِيرُ سَحَابًا فَسُقْنَاهُ إِلَىٰ بَلَدٍ مَيِّتٍ فَأَحْيَيْنَا بِهِ الْأَرْضَ بَعْدَ مَوْتِهَا ۚ كَذَٰلِكَ النُّشُورُ
ਅਤੇ ਅੱਲਾਹ ਹੀ ਹੈ ਜਿਹੜਾ ਹਵਾਵਾਂ ਨੂੰ ਭੇਜਦਾ ਹੈ ਫਿਰ ਉਹ ਬੱਦਲਾਂ ਨੂੰ ਉਠਾਉਂਦੀਆਂ ਹਨ। ਫਿਰ ਅਸੀਂ ਉਸ ਨੂੰ ਇੱਕ ਬੇਜਾਨ ਦੇਸ਼ ਵੱਲ ਲੈ ਜਾਂਦੇ ਹਾਂ। ਸੋ ਅਸੀਂ ਉਸ ਨਾਲ ਧਰਤੀ ਨੂੰ ਉਸ ਦੇ ਮ੍ਰਿਤਕ ਹੋ ਜਾਣ ਤੋਂ ਸ਼ਾਅਦ ਫਿਰ ਜੀਵਿਤ ਕਰ ਦਿੱਤਾ। ਇਸ ਤਰ੍ਹਾਂ ਹੋਵੇਗਾ ਦੂਜੀ ਵਾਰ ਜੀਅ ਉੱਠਣਾ।
مَنْ كَانَ يُرِيدُ الْعِزَّةَ فَلِلَّهِ الْعِزَّةُ جَمِيعًا ۚ إِلَيْهِ يَصْعَدُ الْكَلِمُ الطَّيِّبُ وَالْعَمَلُ الصَّالِحُ يَرْفَعُهُ ۚ وَالَّذِينَ يَمْكُرُونَ السَّيِّئَاتِ لَهُمْ عَذَابٌ شَدِيدٌ ۖ وَمَكْرُ أُولَٰئِكَ هُوَ يَبُورُ
ਜਿਹੜਾ ਬੰਦਾ ਸਨਮਾਨ ਚਾਹੁੰਦਾ ਹੋਵੇ’ ਤਾਂ ਸੰਪੂਰਨ ਸਨਮਾਨ ਅੱਲਾਹ ਲਈ ਹੀ ਹੈ। ਉਸ ਵੱਲ ਪਵਿੱਤਰ ਕਲਾਮ ਚੜ੍ਹਦਾ ਹੈ ਅਤੇ ਚੰਗਾ ਕਰਮ ਉਸ ਨੂੰ ਉੱਪਰ ਚੁੱਕਦਾ ਹੈ ਅਤੇ ਜਿਹੜੇ ਲੋਕ ਭੈੜੀਆਂ ਹੁੱਜਤਾਂ ਕਰ ਰਹੇ ਹਨ, ਉਨ੍ਹਾਂ ਲਈ ਕਠੋਰ ਸਜ਼ਾ ਹੈ ਅਤੇ ਉਨ੍ਹਾਂ ਦੀਆਂ ਹੁੱਜਤਾਂ ਬੇਕਾਰ ਹੋ ਕੇ ਰਹਿਣਗੀਆਂ।

Choose other languages: