Quran Apps in many lanuages:

Surah Az-Zukhruf Ayahs #23 Translated in Punjabi

وَجَعَلُوا الْمَلَائِكَةَ الَّذِينَ هُمْ عِبَادُ الرَّحْمَٰنِ إِنَاثًا ۚ أَشَهِدُوا خَلْقَهُمْ ۚ سَتُكْتَبُ شَهَادَتُهُمْ وَيُسْأَلُونَ
ਅਤੇ ਫ਼ਰਿਸ਼ਤੇ ਜਿਹੜੇ ਰਹਿਮਾਨ ਦੇ ਆਦਮੀ ਹਨ। ਉਨ੍ਹਾਂ ਨੂੰ ਉਨ੍ਹਾਂ ਨੇ ਔਰਤਾਂ ਘੋਸ਼ਿਤ ਕਰ ਰੱਖਿਆ ਹੈ। ਕੀ ਉਹ ਉਨ੍ਹਾਂ ਦੀ ਸਿਰਜਣਾ ਦੇ ਸਮੇ ਹਾਜ਼ਿਰ ਸਨ। ਉਨ੍ਹਾਂ ਦਾ ਇਹ ਦਾਵਾ ਲਿਖ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਪੁੱਛ ਹੋਵੇਗੀ।
وَقَالُوا لَوْ شَاءَ الرَّحْمَٰنُ مَا عَبَدْنَاهُمْ ۗ مَا لَهُمْ بِذَٰلِكَ مِنْ عِلْمٍ ۖ إِنْ هُمْ إِلَّا يَخْرُصُونَ
ਅਤੇ ਉਹ ਆਖਦੇ ਹਨ ਕਿ ਜੇਕਰ ਰਹਿਮਾਨ ਚਾਹੁੰਦਾ ਤਾਂ ਅਸੀਂ ਉਨ੍ਹਾਂ ਦੀ ਇਬਾਦਤ ਨਾ ਕਰਦੇ। ਉਨ੍ਹਾਂ ਨੂੰ ਇਸ ਦਾ ਕੋਈ ਗਿਆਨ ਨਹੀਂ’। ਉਹ ਸਿਰਫ਼ ਮਿਥੀਆਂ ਗੱਲ ਕਰ ਰਹੇ ਹਨ।
أَمْ آتَيْنَاهُمْ كِتَابًا مِنْ قَبْلِهِ فَهُمْ بِهِ مُسْتَمْسِكُونَ
ਕੀ ਅਸੀਂ ਇਨ੍ਹਾਂ ਨੂੰ ਇਸ ਤੋਂ ਪਹਿਲਾਂ ਕੋਈ ਕਿਤਾਬ ਦਿੱਤੀ ਹੈ। ਤਾਂ ਇਨ੍ਹਾਂ ਨੇ ਇਸ ਨੂੰ ਦ੍ਰਿੜਤਾ ਨਾਲ ਫੜ੍ਹ ਰੱਖਿਆ ਹੈ।
بَلْ قَالُوا إِنَّا وَجَدْنَا آبَاءَنَا عَلَىٰ أُمَّةٍ وَإِنَّا عَلَىٰ آثَارِهِمْ مُهْتَدُونَ
ਸਗੋਂ ਉਹ ਕਹਿੰਦੇ ਹਨ ਕਿ ਅਸੀਂ ਆਪਣੇ ਪਿਉ-ਦਾਢਿਆਂ ਨੂੰ ਇੱਕ ਰਾਹ ਤੇ ਦੇਖਿਆ ਹੈ ਅਤੇ ਅਸੀਂ ਉਨ੍ਹਾਂ ਦੇ ਪਿੱਛੇ ਚੱਲ ਰਹੇ ਹਾਂ।
وَكَذَٰلِكَ مَا أَرْسَلْنَا مِنْ قَبْلِكَ فِي قَرْيَةٍ مِنْ نَذِيرٍ إِلَّا قَالَ مُتْرَفُوهَا إِنَّا وَجَدْنَا آبَاءَنَا عَلَىٰ أُمَّةٍ وَإِنَّا عَلَىٰ آثَارِهِمْ مُقْتَدُونَ
ਅਤੇ ਇਸੇ ਤਰਾਂ ਅਸੀਂ ਤੁਹਾਡੇ ਤੋਂ ਪਹਿਲਾਂ ਜਿਸ ਬਸਤੀ ਵਿਚ ਕੋਈ ਡਰਾਉਣ (ਸਾਵਧਾਨ ਕਰਨ) ਵਾਲਾ ਭੇਜਿਆ ਤਾਂ ਉਸ ਤੇ ਪਤਵੰਤਿਆਂ ਨੇ ਕਿਹਾ ਕਿ ਅਸੀਂ ਆਪਣੇ ਪਿਉ- ਵਾਦਿਆਂ ਨੂੰ ਇੱਕ ਰਾਹ ਤੇ (ਚਲਦੇ) ਦੇਖਿਆ ਹੈ ਅਤੇ ਅਸੀਂ ਉਨ੍ਹਾਂ ਦੇ ਪਿੱਛੇ ਜਾ ਰਹੇ ਹਾਂ।

Choose other languages: