Quran Apps in many lanuages:

Surah Az-Zamar Ayahs #27 Translated in Punjabi

اللَّهُ نَزَّلَ أَحْسَنَ الْحَدِيثِ كِتَابًا مُتَشَابِهًا مَثَانِيَ تَقْشَعِرُّ مِنْهُ جُلُودُ الَّذِينَ يَخْشَوْنَ رَبَّهُمْ ثُمَّ تَلِينُ جُلُودُهُمْ وَقُلُوبُهُمْ إِلَىٰ ذِكْرِ اللَّهِ ۚ ذَٰلِكَ هُدَى اللَّهِ يَهْدِي بِهِ مَنْ يَشَاءُ ۚ وَمَنْ يُضْلِلِ اللَّهُ فَمَا لَهُ مِنْ هَادٍ
ਅੱਲਾਹ ਨੇ ਉੱਤਮ ਬਾਣੀ ਉਤਾਰੀ ਹੈ। ਇੱਕ ਅਜਿਹੀ ਕਿਤਾਬ ਆਪਿਸ ਵਿਚ ਮਿਲਦੀ ਜੁਲਦੀ ਬਾਰ-ਬਾਰ ਦੁਹਰਾਈ ਹੋਈ। ਇਸ ਨਾਲ ਉਨ੍ਹਾਂ ਲੋਕਾਂ ਦੇ ਲੂ ਕੰਢੇ ਖੜੇ ਹੋ ਜਾਂਦੇ ਹਨ ਜਿਹੜੇ ਆਪਣੇ ਰੱਬ ਤੋਂ ਡਰਨ ਵਾਲੇ ਹਨ। ’ਫਿਰ ਉਨ੍ਹਾਂ ਦੇ ਸਰੀਰ ਅਤੇ ਉਨ੍ਹਾਂ ਦੇ ਦਿਲ ਕੋਮਲ ਹੋ ਕੇ ਅੱਲਾਹ ਦੀ ਯਾਦ ਤੇ ਕੇਂਦਰਿਤ ਹੋ ਜਾਂਦੇ ਹਨ। ਇਹ ਅੱਲਾਹ ਦਾ ਮਾਰਗ ਦਰਸ਼ਨ ਹੈ ਇਸ ਨਾਲ ਉਹ ਰਾਹ ਦਿਖਾਉਂਦਾ ਹੈ, ਉਸ ਨੂੰ ਜਿਸ ਨੂੰ ਉਹ ਚਾਹੁੰਦਾ ਹੈ ਅਤੇ ਅੱਲਾਹ ਜਿਸ ਨੂੰ ਕੁਰਾਹੇ ਪਾ ਦੇਵੇ ਤਾਂ ਉਸ ਦਾ ਕੋਈ ਰਾਹ ਦਸੇਰਾ ਨਹੀਂ।
أَفَمَنْ يَتَّقِي بِوَجْهِهِ سُوءَ الْعَذَابِ يَوْمَ الْقِيَامَةِ ۚ وَقِيلَ لِلظَّالِمِينَ ذُوقُوا مَا كُنْتُمْ تَكْسِبُونَ
ਕੀ ਉਹ ਬੰਦਾ ਜਿਹੜਾ ਕਿਆਮਤ ਦੇ ਦਿਨ ਆਪਣੇ ਮੂੰਹ ਨੂੰ ਬੁਰੀ ਸਜ਼ਾ ਲਈ ਢਾਲ ਬਣਾਏਗਾ ਅਤੇ ਜ਼ਾਲਿਮਾਂ ਨੂੰ ਕਿਹਾ ਜਾਏਗਾ ਕਿ ਲਉ ਸਵਾਦ ਉਸ ਕਮਾਈ ਦਾ ਜਿਹੜੀ ਤੁਸੀਂ ਕਰਦੇ ਸੀ।
كَذَّبَ الَّذِينَ مِنْ قَبْلِهِمْ فَأَتَاهُمُ الْعَذَابُ مِنْ حَيْثُ لَا يَشْعُرُونَ
ਇਸ ਤੋਂ ਪਹਿਲੇ ਵਾਲਿਆਂ ਨੇ ਵੀ ਝੁਠਲਾਇਆ ’ਤਾਂ ਉਨ੍ਹਾਂ ਉੱਪਰ ਉਸ ਜਗ੍ਹਾ ਤੋਂ ਆਫ਼ਤ ਆ ਗਈ ਜਿੱਥੋਂ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ।
فَأَذَاقَهُمُ اللَّهُ الْخِزْيَ فِي الْحَيَاةِ الدُّنْيَا ۖ وَلَعَذَابُ الْآخِرَةِ أَكْبَرُ ۚ لَوْ كَانُوا يَعْلَمُونَ
ਤਾਂ ਅੱਲਾਹ ਨੇ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਬੇਇਜ਼ਤੀ ਦਾ ਸਵਾਦ ਚਖਾਇਆ ਅਤੇ ਪ੍ਰਲੋਕ ਦੀ ਸਜ਼ਾ ਹੋਰ ਵੀ ਵੱਡੀ ਹੈ ਪਰ ਕਾਸ਼! ਇਹ ਲੋਕ ਜਾਣਦੇ।
وَلَقَدْ ضَرَبْنَا لِلنَّاسِ فِي هَٰذَا الْقُرْآنِ مِنْ كُلِّ مَثَلٍ لَعَلَّهُمْ يَتَذَكَّرُونَ
ਅਤੇ ਅਸੀਂ ਇਸ ਕੁਰਆਨ ਵਿਚ ਹਰੇਕ ਕਿਸਮ ਦੀਆਂ ਮਿਸਾਲਾਂ ਬਿਆਨ ਕੀਤੀਆਂ ਤਾਂ ਕਿ ਉਹ ਸਿੱਖਿਆ ਪ੍ਰਾਪਤ ਕਰਨ।

Choose other languages: