Quran Apps in many lanuages:

Surah At-Tawba Ayahs #59 Translated in Punjabi

فَلَا تُعْجِبْكَ أَمْوَالُهُمْ وَلَا أَوْلَادُهُمْ ۚ إِنَّمَا يُرِيدُ اللَّهُ لِيُعَذِّبَهُمْ بِهَا فِي الْحَيَاةِ الدُّنْيَا وَتَزْهَقَ أَنْفُسُهُمْ وَهُمْ كَافِرُونَ
ਤੁਸੀਂ ਉਨ੍ਹਾਂ ਦੀ ਜਾਇਦਾਦ ਅਤੇ ਔਲਾਦ ਨੂੰ ਕੋਈ ਅਹਿਮੀਅਤ ਨਾ ਦੇਵੇਂ ਅੱਲਾਹ ਤਾਂ ਇਹ ਚਾਹੁੰਦਾ ਹੈ ਕਿ ਉਸ ਦੇ ਰਾਹੀਂ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਦੁੱਖ ਦੇਵੇ ਅਤੇ ਉਨ੍ਹਾਂ ਦੀ ਜਾਨ ਇਨਕਾਰ ਕਰਨ ਵਾਲਿਆਂ ਦੀ ਹਾਲਤ ਵਿਚ ਨਿਕਲੇ।
وَيَحْلِفُونَ بِاللَّهِ إِنَّهُمْ لَمِنْكُمْ وَمَا هُمْ مِنْكُمْ وَلَٰكِنَّهُمْ قَوْمٌ يَفْرَقُونَ
ਉਹ ਅੱਲਾਹ ਦੀ ਸਹੁੰ ਖਾ ਕੇ ਕਹਿੰਦੇ ਹਨ ਕਿ ਉਹ ਤੁਹਾਡੇ ਵਿੱਚੋਂ ਹਨ। ਹਾਲਾਂਕਿ ਉਹ ਤੁਹਾਡੇ ਵਿੱਚੋਂ ਨਹੀਂ। ਸਗੋਂ ਉਹ ਅਜਿਹੇ ਲੋਕ ਹਨ। ਜਿਹੜੇ ਤੁਹਾਡੇ ਤੋਂ ਡਰਦੇ ਹਨ।
لَوْ يَجِدُونَ مَلْجَأً أَوْ مَغَارَاتٍ أَوْ مُدَّخَلًا لَوَلَّوْا إِلَيْهِ وَهُمْ يَجْمَحُونَ
ਜੇਕਰ ਉਹ ਸ਼ਰਣ ਦਾ ਟਿਕਾਣਾ ਕੋਈ ਗੁਫ਼ਾ ਜਾਂ ਲੁਕ ਬੈਠਣ ਦੀ ਜਗ੍ਹਾ ਵੇਖ ਲੈਣ ਤਾਂ ਉਹ ਭੱਜ ਕੇ ਉਸ ਵਿਚ ਜਾ ਲੁਕਣ।
وَمِنْهُمْ مَنْ يَلْمِزُكَ فِي الصَّدَقَاتِ فَإِنْ أُعْطُوا مِنْهَا رَضُوا وَإِنْ لَمْ يُعْطَوْا مِنْهَا إِذَا هُمْ يَسْخَطُونَ
ਅਤੇ ਉਨ੍ਹਾਂ ਵਿਚੋਂ ਅਜਿਹੇ ਵੀ ਹਨ ਜੋ ਤੁਹਾਡੇ ਉੱਪਰ ਸਦਕੇ (ਦਾਨ) ਦੇ ਸਬੰਧ ਵਿਚ ਦੌਸ਼ ਲਗਾਉਂਦੇ ਹਨ। ਜੇਕਰ ਉਸ ਵਿਚੋਂ ਉਨ੍ਹਾਂ ਨੂੰ ਦੇ ਦਿੱਤਾ ਜਾਵੇ ਤਾਂ ਉਹ ਸੰਤੁਸ਼ਟ ਰਹਿੰਦੇ ਹਨ ਅਤੇ ਜੇ ਨਾ ਦਿੱਤਾ ਜਾਵੇ ਤਾਂ ਉਹ ਅਸੰਤੁਸ਼ਟ ਹੋ ਜਾਂਦੇ ਹਨ।
وَلَوْ أَنَّهُمْ رَضُوا مَا آتَاهُمُ اللَّهُ وَرَسُولُهُ وَقَالُوا حَسْبُنَا اللَّهُ سَيُؤْتِينَا اللَّهُ مِنْ فَضْلِهِ وَرَسُولُهُ إِنَّا إِلَى اللَّهِ رَاغِبُونَ
ਕੀ ਚੰਗਾ ਹੁੰਦਾ ਕਿ ਅੱਲਾਹ ਅਤੇ ਰਸੂਲ ਨੇ ਜੋ ਕੁਝ ਉਨ੍ਹਾਂ ਨੂੰ ਦਿੱਤਾ ਸੀ ਉਹ ਉਸ ਉੱਤੇ ਸੰਤੁਸ਼ਟ ਰਹਿੰਦੇ ਅਤੇ ਆਖਦੇ ਕਿ ਅੱਲਾਹ ਸਾਡੇ ਲਈ ਕਾਫ਼ੀ ਹੈ। ਅੱਲਾਹ ਆਪਣੀ ਕਿਰਪਾ ਨਾਲ ਸਾਨੂੰ ਹੋਰ ਵੀ ਦੇਵੇਗਾ ਅਤੇ ਉਸ ਦਾ ਰਸੂਲ ਵੀ, ਸਾਨੂੰ ਤਾਂ ਅੱਲਾਹ ਹੀ ਚਾਹੀਦਾ ਹੈ।

Choose other languages: