Quran Apps in many lanuages:

Surah At-Tawba Ayahs #61 Translated in Punjabi

لَوْ يَجِدُونَ مَلْجَأً أَوْ مَغَارَاتٍ أَوْ مُدَّخَلًا لَوَلَّوْا إِلَيْهِ وَهُمْ يَجْمَحُونَ
ਜੇਕਰ ਉਹ ਸ਼ਰਣ ਦਾ ਟਿਕਾਣਾ ਕੋਈ ਗੁਫ਼ਾ ਜਾਂ ਲੁਕ ਬੈਠਣ ਦੀ ਜਗ੍ਹਾ ਵੇਖ ਲੈਣ ਤਾਂ ਉਹ ਭੱਜ ਕੇ ਉਸ ਵਿਚ ਜਾ ਲੁਕਣ।
وَمِنْهُمْ مَنْ يَلْمِزُكَ فِي الصَّدَقَاتِ فَإِنْ أُعْطُوا مِنْهَا رَضُوا وَإِنْ لَمْ يُعْطَوْا مِنْهَا إِذَا هُمْ يَسْخَطُونَ
ਅਤੇ ਉਨ੍ਹਾਂ ਵਿਚੋਂ ਅਜਿਹੇ ਵੀ ਹਨ ਜੋ ਤੁਹਾਡੇ ਉੱਪਰ ਸਦਕੇ (ਦਾਨ) ਦੇ ਸਬੰਧ ਵਿਚ ਦੌਸ਼ ਲਗਾਉਂਦੇ ਹਨ। ਜੇਕਰ ਉਸ ਵਿਚੋਂ ਉਨ੍ਹਾਂ ਨੂੰ ਦੇ ਦਿੱਤਾ ਜਾਵੇ ਤਾਂ ਉਹ ਸੰਤੁਸ਼ਟ ਰਹਿੰਦੇ ਹਨ ਅਤੇ ਜੇ ਨਾ ਦਿੱਤਾ ਜਾਵੇ ਤਾਂ ਉਹ ਅਸੰਤੁਸ਼ਟ ਹੋ ਜਾਂਦੇ ਹਨ।
وَلَوْ أَنَّهُمْ رَضُوا مَا آتَاهُمُ اللَّهُ وَرَسُولُهُ وَقَالُوا حَسْبُنَا اللَّهُ سَيُؤْتِينَا اللَّهُ مِنْ فَضْلِهِ وَرَسُولُهُ إِنَّا إِلَى اللَّهِ رَاغِبُونَ
ਕੀ ਚੰਗਾ ਹੁੰਦਾ ਕਿ ਅੱਲਾਹ ਅਤੇ ਰਸੂਲ ਨੇ ਜੋ ਕੁਝ ਉਨ੍ਹਾਂ ਨੂੰ ਦਿੱਤਾ ਸੀ ਉਹ ਉਸ ਉੱਤੇ ਸੰਤੁਸ਼ਟ ਰਹਿੰਦੇ ਅਤੇ ਆਖਦੇ ਕਿ ਅੱਲਾਹ ਸਾਡੇ ਲਈ ਕਾਫ਼ੀ ਹੈ। ਅੱਲਾਹ ਆਪਣੀ ਕਿਰਪਾ ਨਾਲ ਸਾਨੂੰ ਹੋਰ ਵੀ ਦੇਵੇਗਾ ਅਤੇ ਉਸ ਦਾ ਰਸੂਲ ਵੀ, ਸਾਨੂੰ ਤਾਂ ਅੱਲਾਹ ਹੀ ਚਾਹੀਦਾ ਹੈ।
إِنَّمَا الصَّدَقَاتُ لِلْفُقَرَاءِ وَالْمَسَاكِينِ وَالْعَامِلِينَ عَلَيْهَا وَالْمُؤَلَّفَةِ قُلُوبُهُمْ وَفِي الرِّقَابِ وَالْغَارِمِينَ وَفِي سَبِيلِ اللَّهِ وَابْنِ السَّبِيلِ ۖ فَرِيضَةً مِنَ اللَّهِ ۗ وَاللَّهُ عَلِيمٌ حَكِيمٌ
ਸਦਕਾ (ਜ਼ਕਾਤ) ਤਾਂ ਅਸਲ ਵਿਚ ਕੰਗਾਲਾਂ ਅਤੇ ਕਮਜ਼ੋਰਾਂ ਲਈ ਹੈ ਅਤੇ ਉਨ੍ਹਾਂ ਕਰਮਚਾਰੀਆਂ ਲਈ ਜਿਹੜੇ ਜ਼ਕਾਤ ਦੇ ਕੰਮਾਂ ਲਈ ਨਿਯੁਕਤ ਕੀਤੇ ਗਏ ਹਨ। ਅਤੇ ਉਨ੍ਹਾਂ ਲਈ ਜਿਨ੍ਹਾਂ ਦੇ ਦਿਲਾਂ ਨੂੰ ਸਹਾਰਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬੰਦੀਆਂ ਨੂੰ ਛਡਾਉਣ ਲਈ ਅਤੇ ਜਿਹੜੇ ਅੱਲਾਹ ਦੇ ਰਾਹ ਵਿਚ ਅਤੇ ਯਾਤਰੀਆਂ ਦੀ ਸਹਾਇਤਾ ਲਈ ਅਰਥ ਦੰਡ ਭਰਣ। ਇਹ ਅੱਲਾਹ ਵੱਲੋਂ ਇੱਕ ਹੁਕਮ ਹੈ। ਅੱਲਾਹ ਗਿਆਨ ਵਾਲਾ ਅਤੇ ਬਿਬੇਕ ਵਾਲਾ ਹੈ।
وَمِنْهُمُ الَّذِينَ يُؤْذُونَ النَّبِيَّ وَيَقُولُونَ هُوَ أُذُنٌ ۚ قُلْ أُذُنُ خَيْرٍ لَكُمْ يُؤْمِنُ بِاللَّهِ وَيُؤْمِنُ لِلْمُؤْمِنِينَ وَرَحْمَةٌ لِلَّذِينَ آمَنُوا مِنْكُمْ ۚ وَالَّذِينَ يُؤْذُونَ رَسُولَ اللَّهِ لَهُمْ عَذَابٌ أَلِيمٌ
ਅਤੇ ਉਨ੍ਹਾਂ ਵਿਚ ਉਹ ਲੋਕ ਵੀ ਹਨ ਜਿਹੜੇ ਨਬੀ ਨੂੰ ਦੁੱਖ ਦਿੰਦੇ ਹਨ ਅਤੇ ਆਖਦੇ ਹਨ ਕਿ ਇਹ ਬੰਦਾ ਤਾਂ ਬਸ ਕੰਨ ਹੈ, ਸਾਰਿਆਂ ਦੀ ਸੁਣਦਾ ਹੈ। ਆਖੋ, ਉਹ ਤੁਹਾਡੀ ਨੇਕੀ ਲਈ ਕੰਨ ਹੈ। ਉਹ ਅੱਲਾਹ ਉੱਪਰ ਈਮਾਨ ਰੱਖਦਾ ਹੈ ਅਤੇ ਈਮਾਨ ਵਾਲਿਆਂ ਉੱਪਰ ਵਿਸ਼ਵਾਸ਼ ਰੱਖਦਾ ਹੈ। ਅਤੇ ਉਹ ਦਿਆਲੂ ਹੈ, ਉਨ੍ਹਾਂ ਲਈ ਜਿਹੜੇ ਤੁਹਾਡੇ ਵਿਜ਼ੋਂ ਈਮਾਨ ਵਾਲੇ ਹਨ। ਅਤੇ ਜਿਹੜੇ ਲੋਕ ਅੱਲਾਹ ਦੇ ਨਬੀ ਨੂੰ ਦੁੱਖ ਦਿੰਦੇ ਹਨ ਉਨ੍ਹਾਂ ਲਈ ਦਰਦਨਾਕ ਸਜ਼ਾ ਹੈ।

Choose other languages: