Quran Apps in many lanuages:

Surah At-Talaq Ayahs #4 Translated in Punjabi

يَا أَيُّهَا النَّبِيُّ إِذَا طَلَّقْتُمُ النِّسَاءَ فَطَلِّقُوهُنَّ لِعِدَّتِهِنَّ وَأَحْصُوا الْعِدَّةَ ۖ وَاتَّقُوا اللَّهَ رَبَّكُمْ ۖ لَا تُخْرِجُوهُنَّ مِنْ بُيُوتِهِنَّ وَلَا يَخْرُجْنَ إِلَّا أَنْ يَأْتِينَ بِفَاحِشَةٍ مُبَيِّنَةٍ ۚ وَتِلْكَ حُدُودُ اللَّهِ ۚ وَمَنْ يَتَعَدَّ حُدُودَ اللَّهِ فَقَدْ ظَلَمَ نَفْسَهُ ۚ لَا تَدْرِي لَعَلَّ اللَّهَ يُحْدِثُ بَعْدَ ذَٰلِكَ أَمْرًا
ਹੇ ਰਸੂਲ! ਜਦੋਂ ਤੁਸੀਂ ਲੋਕ ਔਰਤਾਂ ਨੂੰ ਤਲਾਕ ਦੇਵੋਂ ਤਾਂ ਉਨ੍ਹਾਂ ਦੀ ਇੱਦਤ (ਸਮਾਂ) ਤੇ ਤਲਾਕ ਦੇਵੋ ਅਤੇ ਇੱਦਤ ਨੂੰ ਗਿਣਦੇ ਰਹੋ ਅਤੇ ਅੱਲਾਹ ਤੋਂ ਡਰੋ ਜਿਹੜਾ ਤੁਹਾਡਾ ਰੱਬ ਹੈ। ਉਨ੍ਹਾਂ ਔਰਤਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਨਾ ਕੱਢੋ ਅਤੇ ਨਾ ਉਹ ਖੁਦ ਨਿਕਲਣ। ਜੇਕਰ ਉਹ ਪ੍ਰਤੱਖ ਅਸ਼ਲੀਲ ਕੰਮ ਕਰ ਬੈਠਣ (ਤਾਂ ਕੱਢਣ ਵਿਚ ਕੋਈ ਹਰਜ਼ ਨਹੀਂ)। ਇਹ ਅੱਲਾਹ ਦੀਆਂ (ਤੈਅ ਕੀਤੀਆਂ) ਹੱਦਾਂ ਹਨ। ਅਤੇ ਜਿਹੜਾ ਬੰਦਾ ਅੱਲਾਹ ਦੀਆਂ ਹੱਦਾਂ ਦਾ ਉਲੰਘਣ ਕਰੇਗਾ, ਤਾਂ (ਸਮਝੋ? ਉਸ ਨੇ ਆਪਣੇ ਆਪ ਤੇ ਜ਼ੁਲਮ ਕੀਤਾ। ਤੁਸੀ’ ਨਹੀਂ ਜਾਣਦੇ, ਹੋ ਸਕਦਾ ਅੱਲਾਹ ਇਸ ਤਲਾਕ ਤੋਂ ਬਾਅਦ ਕੋਈ (ਮੇਲ-ਜੋਲ ਦੀ) ਨਵੀਂ ਹਾਲਤ ਪੈਦਾ ਕਰ ਦੇਵੇ।
فَإِذَا بَلَغْنَ أَجَلَهُنَّ فَأَمْسِكُوهُنَّ بِمَعْرُوفٍ أَوْ فَارِقُوهُنَّ بِمَعْرُوفٍ وَأَشْهِدُوا ذَوَيْ عَدْلٍ مِنْكُمْ وَأَقِيمُوا الشَّهَادَةَ لِلَّهِ ۚ ذَٰلِكُمْ يُوعَظُ بِهِ مَنْ كَانَ يُؤْمِنُ بِاللَّهِ وَالْيَوْمِ الْآخِرِ ۚ وَمَنْ يَتَّقِ اللَّهَ يَجْعَلْ لَهُ مَخْرَجًا
ਫਿਰ ਜਦੋਂ ਉਹ ਆਪਣੇ ਮਿਥੇ ਸਮੋ ਤੇ ਪੁੱਜ ਜਾਣ ਤਾਂ ਉਨ੍ਹਾਂ ਨੂੰ ਜਾਂ ਤਾ ਮਰਿਯਾਦਾ ਅਨੁਸਾਰ ਰੱਖ ਲਵੋ ਜਾਂ ਮਰਿਯਾਦਾ ਅਨੁਸਾਰ ਉਨ੍ਹਾਂ ਨੂੰ ਛੱਡ ਦੇਵੋ। ਅਤੇ ਆਪਣੇ ਵਿਚੋਂ ਦੋ ਭਰੋਸੇ ਯੋਗ ਗਵਾਹ ਬਣਾ ਲਵੋ ਅਤੇ ਅੱਲਾਹ ਲਈ ਠੀਕ ਠਾਕ ਗਵਾਹੀ ਦੇਵੋ। ਇਹ ਉਸ ਬੰਦੇ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਜਿਹੜਾ ਅੱਲਾਹ ਤੇ ਅਤੇ ਪ੍ਰਲੋਕ ਦੇ ਦਿਨ ਤੇ ਇਮਾਨ ਰੱਖਦਾ ਹੋਵੇ। ਅਤੇ ਜਿਹੜਾ ਬੰਦਾ ਅੱਲਾਹ ਤੋਂ ਡਰੇਗਾ, ਅੱਲਾਹ ਉਸ ਲਈ ਰਾਹ ਪੈਦਾ ਕਰੇਗਾ।
وَيَرْزُقْهُ مِنْ حَيْثُ لَا يَحْتَسِبُ ۚ وَمَنْ يَتَوَكَّلْ عَلَى اللَّهِ فَهُوَ حَسْبُهُ ۚ إِنَّ اللَّهَ بَالِغُ أَمْرِهِ ۚ قَدْ جَعَلَ اللَّهُ لِكُلِّ شَيْءٍ قَدْرًا
ਅਤੇ ਉਨ੍ਹਾਂ ਨੂੰ ਉਸ ਥਾਂ ਤੋਂ ਰਿਜ਼ਕ ਦੇਵੇਗਾ ਜਿਥੋਂ ਉਸ ਨੇ ਕਲਪਣਾ ਵੀ ਨਹੀਂ ਕੀਤੀ ਹੋਣੀ ਅਤੇ ਜਿਹੜਾ ਬੰਦਾ ਅੱਲਾਹ ਤੇ ਭਰੋਸਾ ਕਰੇਗਾ ਤਾਂ ਅੱਲਾਹ ਉਸ ਲਈ ਕਾਫ਼ੀ ਹੈ। ਬੇਸ਼ੱਕ ਅੱਲਾਹ ਆਪਣਾ ਕੰਮ ਪੂਰਾ ਕਰਕੇ ਰਹਿੰਦਾ ਹੈ। ਅੱਲਾਹ ਨੇ ਹਰ ਚੀਜ਼ ਲਈ ਇੱਕ ਪੈਮਾਨਾ ਨਿਰਧਾਰਿਤ ਕਰ ਰੱਖਿਆ ਹੈ।
وَاللَّائِي يَئِسْنَ مِنَ الْمَحِيضِ مِنْ نِسَائِكُمْ إِنِ ارْتَبْتُمْ فَعِدَّتُهُنَّ ثَلَاثَةُ أَشْهُرٍ وَاللَّائِي لَمْ يَحِضْنَ ۚ وَأُولَاتُ الْأَحْمَالِ أَجَلُهُنَّ أَنْ يَضَعْنَ حَمْلَهُنَّ ۚ وَمَنْ يَتَّقِ اللَّهَ يَجْعَلْ لَهُ مِنْ أَمْرِهِ يُسْرًا
ਅਤੇ ਤੁਹਾਡੀਆਂ ਔਰਤਾਂ ਵਿਚੋਂ ਜਿਹੜੀਆਂ ਮਾਹਾਵਾਰੀ ਤੋਂ ਨਾ-ਉਮੀਦ ਹੋਂ ਚੁੱਕੀਆਂ ਹਨ। ਜੇਕਰ ਤੁਹਾਨੂੰ (ਉਨ੍ਹਾਂ ਦੀ ਇੱਦਤ ਤੇ) ਸ਼ੱਕ ਹੋਵੇ, ਤਾਂ ਉਨ੍ਹਾਂ ਦੀ ਇੱਦਤ ਤਿੰਨ ਮਹੀਨੇ ਹੈ। ਇਸ ਤਰਾਂ ਉਨ੍ਹਾਂ ਦੀ ਇੱਦਤ (ਵੀ ਤਿਨ ਮਹੀਨੇ ਹੈ) ਜਿਨ੍ਹਾਂ ਨੂੰ ਮਾਹਾਵਾਰੀ ਨਹੀਂ ਆਉਣ ਲੱਗੀ। ਗਰਭਵਤੀ ਔਰਤਾਂ ਦੀ ਇੱਦਤ ਦੀ ਸੀਮਾ ਬੱਚੇ ਦੇ ਜਨਮ ਲੈਣ ਤੱਕ ਹੈ। ਅਤੇ ਜਿਹੜਾ ਬੰਦਾ ਅੱਲਾਹ ਤੋਂ ਡਰੇਗਾ ਅੱਲਾਹ ਉਸ ਲਈ ਉਸ ਦੇ ਕੰਮ ਵਿਚ ਆਸਾਨੀ ਪੈਦਾ ਕਰ ਦੇਵੇਗਾ।

Choose other languages: