Quran Apps in many lanuages:

Surah At-Talaq Ayahs #7 Translated in Punjabi

وَيَرْزُقْهُ مِنْ حَيْثُ لَا يَحْتَسِبُ ۚ وَمَنْ يَتَوَكَّلْ عَلَى اللَّهِ فَهُوَ حَسْبُهُ ۚ إِنَّ اللَّهَ بَالِغُ أَمْرِهِ ۚ قَدْ جَعَلَ اللَّهُ لِكُلِّ شَيْءٍ قَدْرًا
ਅਤੇ ਉਨ੍ਹਾਂ ਨੂੰ ਉਸ ਥਾਂ ਤੋਂ ਰਿਜ਼ਕ ਦੇਵੇਗਾ ਜਿਥੋਂ ਉਸ ਨੇ ਕਲਪਣਾ ਵੀ ਨਹੀਂ ਕੀਤੀ ਹੋਣੀ ਅਤੇ ਜਿਹੜਾ ਬੰਦਾ ਅੱਲਾਹ ਤੇ ਭਰੋਸਾ ਕਰੇਗਾ ਤਾਂ ਅੱਲਾਹ ਉਸ ਲਈ ਕਾਫ਼ੀ ਹੈ। ਬੇਸ਼ੱਕ ਅੱਲਾਹ ਆਪਣਾ ਕੰਮ ਪੂਰਾ ਕਰਕੇ ਰਹਿੰਦਾ ਹੈ। ਅੱਲਾਹ ਨੇ ਹਰ ਚੀਜ਼ ਲਈ ਇੱਕ ਪੈਮਾਨਾ ਨਿਰਧਾਰਿਤ ਕਰ ਰੱਖਿਆ ਹੈ।
وَاللَّائِي يَئِسْنَ مِنَ الْمَحِيضِ مِنْ نِسَائِكُمْ إِنِ ارْتَبْتُمْ فَعِدَّتُهُنَّ ثَلَاثَةُ أَشْهُرٍ وَاللَّائِي لَمْ يَحِضْنَ ۚ وَأُولَاتُ الْأَحْمَالِ أَجَلُهُنَّ أَنْ يَضَعْنَ حَمْلَهُنَّ ۚ وَمَنْ يَتَّقِ اللَّهَ يَجْعَلْ لَهُ مِنْ أَمْرِهِ يُسْرًا
ਅਤੇ ਤੁਹਾਡੀਆਂ ਔਰਤਾਂ ਵਿਚੋਂ ਜਿਹੜੀਆਂ ਮਾਹਾਵਾਰੀ ਤੋਂ ਨਾ-ਉਮੀਦ ਹੋਂ ਚੁੱਕੀਆਂ ਹਨ। ਜੇਕਰ ਤੁਹਾਨੂੰ (ਉਨ੍ਹਾਂ ਦੀ ਇੱਦਤ ਤੇ) ਸ਼ੱਕ ਹੋਵੇ, ਤਾਂ ਉਨ੍ਹਾਂ ਦੀ ਇੱਦਤ ਤਿੰਨ ਮਹੀਨੇ ਹੈ। ਇਸ ਤਰਾਂ ਉਨ੍ਹਾਂ ਦੀ ਇੱਦਤ (ਵੀ ਤਿਨ ਮਹੀਨੇ ਹੈ) ਜਿਨ੍ਹਾਂ ਨੂੰ ਮਾਹਾਵਾਰੀ ਨਹੀਂ ਆਉਣ ਲੱਗੀ। ਗਰਭਵਤੀ ਔਰਤਾਂ ਦੀ ਇੱਦਤ ਦੀ ਸੀਮਾ ਬੱਚੇ ਦੇ ਜਨਮ ਲੈਣ ਤੱਕ ਹੈ। ਅਤੇ ਜਿਹੜਾ ਬੰਦਾ ਅੱਲਾਹ ਤੋਂ ਡਰੇਗਾ ਅੱਲਾਹ ਉਸ ਲਈ ਉਸ ਦੇ ਕੰਮ ਵਿਚ ਆਸਾਨੀ ਪੈਦਾ ਕਰ ਦੇਵੇਗਾ।
ذَٰلِكَ أَمْرُ اللَّهِ أَنْزَلَهُ إِلَيْكُمْ ۚ وَمَنْ يَتَّقِ اللَّهَ يُكَفِّرْ عَنْهُ سَيِّئَاتِهِ وَيُعْظِمْ لَهُ أَجْرًا
ਇਹ ਅੱਲਾਹ ਦਾ ਹੁਕਮ ਹੈ, ਜਿਹੜਾ ਉਸ ਨੇ ਤੁਹਾਡੇ ਵੱਲ ਉਤਾਰਿਆ ਹੈ। ਜਿਹੜਾ ਬੰਦਾ ਅੱਲਾਹ ਤੋਂ ਡਰੇਗਾ, ਅੱਲਾਹ ਉਸਦੇ ਪਾਪਾਂ ਨੂੰ ਉਸ ਤੋਂ ਦੂਰ ਕਰ ਦੇਵੇਗਾ ਅਤੇ ਉਸ ਨੂੰ ਵੱਡਾ ਫ਼ਲ ਦੇਵੇਗਾ।
أَسْكِنُوهُنَّ مِنْ حَيْثُ سَكَنْتُمْ مِنْ وُجْدِكُمْ وَلَا تُضَارُّوهُنَّ لِتُضَيِّقُوا عَلَيْهِنَّ ۚ وَإِنْ كُنَّ أُولَاتِ حَمْلٍ فَأَنْفِقُوا عَلَيْهِنَّ حَتَّىٰ يَضَعْنَ حَمْلَهُنَّ ۚ فَإِنْ أَرْضَعْنَ لَكُمْ فَآتُوهُنَّ أُجُورَهُنَّ ۖ وَأْتَمِرُوا بَيْنَكُمْ بِمَعْرُوفٍ ۖ وَإِنْ تَعَاسَرْتُمْ فَسَتُرْضِعُ لَهُ أُخْرَىٰ
ਤੁਸੀਂ ਉਨ੍ਹਾਂ (ਤਲਾਕ ਸੁਦਾ)? ਔਰਤਾਂ ਨੂੰ ਆਪਣੀ ਸਮਰੱਥਾ ਦੇ ਅਨੁਸਾਰ (ਇੱਦਤ ਦੇ ਦਿਨਾਂ ਵਿਚ) ਰਹਿਣ ਦਾ ਘਰ ਦੇਵੋ, ਜਿਥੇ ਤੂਸੀਂ’ ਰਹਿੰਦੇ ਹੋ ਅਤੇ ਉਨ੍ਹਾਂ ਨੂੰ ਤੰਗ ਕਰਨ ਲਈ ਉਨ੍ਹਾਂ ਨੂੰ ਦੁੱਖ ਨਾ ਪਹੁੰਚਾਉਂ। ਜੇਕਰ ਉਹ ਗਰਭ ਅਵੱਸਥਾ ਵਿਚ ਹੋਣ ਤਾਂ ਉਨ੍ਹਾਂ ਲਈ ਬੱਚਾ ਜੰਮਣ ਤੱਕ ਖਰਚ ਕਰੋਂ। ਫਿਰ ਜੇਕਰ ਉਹ ਤੁਹਾਡੇ ਕਹਿਣ ਤੇ ਬੱਚੇ ਨੂੰ ਦੁੱਧ ਪਿਲਾਉਣ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਮਜਦੂਰੀ ਦੇਵੋ। ਅਤੇ ਤੁਸੀਂ ਆਪਿਸ ਵਿਚ ਇੱਕ ਦੂਜੇ (ਬੱਚੇ ਬਾਰੇ) ਨੂੰ ਨੇਕੀ ਸਿਖਾਉ ਅਤੇ ਜੇਕਰ ਤੁਸੀਂ ਆਪਿਸ ਵਿਚ ਜਿੱਦ ਕਰੋ ਤਾਂ ਪਿਤਾ ਦੇ ਕਹਿਣ ਤੇ (ਬੱਚੇ) ਨੂੰ ਕੋਈ ਹੋਰ ਔਰਤ ਦੁੱਧ ਪਿਲਾਵੇਗੀ।
لِيُنْفِقْ ذُو سَعَةٍ مِنْ سَعَتِهِ ۖ وَمَنْ قُدِرَ عَلَيْهِ رِزْقُهُ فَلْيُنْفِقْ مِمَّا آتَاهُ اللَّهُ ۚ لَا يُكَلِّفُ اللَّهُ نَفْسًا إِلَّا مَا آتَاهَا ۚ سَيَجْعَلُ اللَّهُ بَعْدَ عُسْرٍ يُسْرًا
ਚਾਹੀਦਾ ਹੈ ਕਿ ਸਮਰੱਥਾ ਵਾਲਾ ਆਪਣੀ ਸਮਰੱਥਾ ਦੇ ਅਨੁਸਾਰ ਖਰਚ ਕਰੇ ਅਤੇ ਜਿਸ ਦੀ ਆਮਦਨ ਘੱਟ ਹੋਵੇ ਉਸ ਨੂੰ ਚਾਹੀਦਾ ਹੈ ਕਿ ਅੱਲਾਹ ਨੇ ਜਿਨ੍ਹਾਂ ਉਸ ਨੂੰ ਪ੍ਰਦਾਨ ਕੀਤਾ ਹੈ। ਉਹ ਉਸ ਵਿਚੋਂ ਖਰਚ ਕਰਨ। ਅੱਲਾਹ ਕਿਸੇ ਤੇ ਬੋਝ ਨਹੀਂ ਪਾਉਂਦਾ, ਪਰ ਉਸ ਮੁਤਾਬਿਕ ਜਿਨ੍ਹਾਂ ਉਸਨੂੰ ਬਖਸ਼ਿਆ ਹੈ। ਅੱਲਾਹ ਮੁਸੀਬਤ ਤੋਂ ਬਾਅਦ ਜਲਦੀ ਹੀ ਸੌਖ ਹੈਦਾ ਕਰ ਦੇਵੇਗਾ ਹੈ।

Choose other languages: