Quran Apps in many lanuages:

Surah Ash-Shura Ayahs #28 Translated in Punjabi

أَمْ يَقُولُونَ افْتَرَىٰ عَلَى اللَّهِ كَذِبًا ۖ فَإِنْ يَشَإِ اللَّهُ يَخْتِمْ عَلَىٰ قَلْبِكَ ۗ وَيَمْحُ اللَّهُ الْبَاطِلَ وَيُحِقُّ الْحَقَّ بِكَلِمَاتِهِ ۚ إِنَّهُ عَلِيمٌ بِذَاتِ الصُّدُورِ
ਕੀ ਉਹ ਆਖਦੇ ਹਨ ਕਿ ਇਸ (ਰਸੂਲ) ਨੇ ਅੱਲਾਹ ਤੇ ਝੂਠ ਘੜ ਲਿਆ। ਤਾਂ ਜੇਕਰ ਅੱਲਾਹ ਚਾਹੇ ਤਾਂ ਉਹ ਤੁਹਾਡੇ ਦਿਲ ਤੇ ਮੋਹਰ ਲਗਾ ਦੇਵੇ। ਅੱਲਾਹ ਝੂਠ ਨੂੰ ਮਿਟਾ ਦਿੰਦਾ ਹੈ ਅਤੇ ਸੱਚ ਨੂੰ ਆਪਣੀਆਂ ਗੱਲਾਂ ਨਾਲ ਸਾਬਿਤ ਕਰਦਾ ਹੈ। ਬੇਸ਼ੱਕ ਉਹ ਦਿਲਾਂ ਦੀਆਂ ਗੱਲਾਂ ਨੂੰ ਜਾਣਦਾ ਹੈ।
وَهُوَ الَّذِي يَقْبَلُ التَّوْبَةَ عَنْ عِبَادِهِ وَيَعْفُو عَنِ السَّيِّئَاتِ وَيَعْلَمُ مَا تَفْعَلُونَ
ਅਤੇ ਉਹ ਹੀ ਹੈ ਜਿਹੜੇ ਆਪਣੇ ਬੰਦਿਆਂ ਦੀ ਤੌਬਾ ਸਵੀਕਾਰ ਕਰਦਾ ਹੈ ਅਤੇ ਬੁਰਾਈਆਂ ਨੂੰ ਮੁਆਫ਼ ਕਰਦਾ ਹੈ। ਉਹ ਜਾਣਦਾ ਹੈ ਜਿਹੜਾ ਕੁਝ ਤੁਸੀਂ ਕਰਦੇ ਹੋ।
وَيَسْتَجِيبُ الَّذِينَ آمَنُوا وَعَمِلُوا الصَّالِحَاتِ وَيَزِيدُهُمْ مِنْ فَضْلِهِ ۚ وَالْكَافِرُونَ لَهُمْ عَذَابٌ شَدِيدٌ
ਅਤੇ ਉਹ ਉਨ੍ਹਾਂ ਲੋਕਾਂ ਦੀਆਂ ਬੇਨਤੀਆਂ ਸਵੀਕਾਰ ਕਰਦਾ ਹੈ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ। ਉਹ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਵਧੇਰੇ ਦਿੰਦਾ ਹੈ। ਅਤੇ ਜਿਹੜੇ ਇਨਕਾਰੀ ਹਨ, ਉਨ੍ਹਾਂ ਲਈ ਸਖ਼ਤ ਸਜ਼ਾ ਹੈ।
وَلَوْ بَسَطَ اللَّهُ الرِّزْقَ لِعِبَادِهِ لَبَغَوْا فِي الْأَرْضِ وَلَٰكِنْ يُنَزِّلُ بِقَدَرٍ مَا يَشَاءُ ۚ إِنَّهُ بِعِبَادِهِ خَبِيرٌ بَصِيرٌ
ਅਤੇ ਜੇਕਰ ਅੱਲਾਹ ਆਪਣੇ ਬੰਦਿਆਂ ਲਈ ਰਿਜ਼ਕ ਖੌਲ ਦਿੰਦਾ ਤਾਂ ਉਹ ਧਰਤੀ ਤੇ ਵਿਗਾੜ ਪਾਉਂਦੇ। ਪਰੰਤੂ ਉਹ ਜਿਹੜੀ ਵੀ ਚੀਜ਼ ਉਤਾਰਦਾ ਹੈ ਅਨੁਮਾਨ ਅਨੁਸਾਰ ਉਤਾਰਦਾ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਨੂੰ ਜਾਣਨ ਵਾਲਾ ਹੈ, ਦੇਖਣ ਵਾਲਾ ਹੈ।
وَهُوَ الَّذِي يُنَزِّلُ الْغَيْثَ مِنْ بَعْدِ مَا قَنَطُوا وَيَنْشُرُ رَحْمَتَهُ ۚ وَهُوَ الْوَلِيُّ الْحَمِيدُ
ਅਤੇ ਉਹ ਹੀ ਹੈ ਜਿਹੜਾ ਲੋਕਾਂ ਦੇ ਨਿਰਾਸ਼ ਹੋ ਜਾਣ ਤੋਂ ਬਾਅਦ ਵਰਖਾ ਕਰਦਾ ਹੈ ਅਤੇ ਆਪਣੀ ਰਹਿਮਤ ਖਿਲਾਰ ਦਿੰਦਾ ਹੈ। ਅੱਲਾਹ ਕਾਰਜ ਰਾਸ ਕਰਨ ਵਾਲਾ ਅਤੇ ਸਿਫ਼ਤ ਦੇ ਲਾਇਕ ਹੈ।

Choose other languages: