Quran Apps in many lanuages:

Surah Ash-Shura Ayahs #30 Translated in Punjabi

وَيَسْتَجِيبُ الَّذِينَ آمَنُوا وَعَمِلُوا الصَّالِحَاتِ وَيَزِيدُهُمْ مِنْ فَضْلِهِ ۚ وَالْكَافِرُونَ لَهُمْ عَذَابٌ شَدِيدٌ
ਅਤੇ ਉਹ ਉਨ੍ਹਾਂ ਲੋਕਾਂ ਦੀਆਂ ਬੇਨਤੀਆਂ ਸਵੀਕਾਰ ਕਰਦਾ ਹੈ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ। ਉਹ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਵਧੇਰੇ ਦਿੰਦਾ ਹੈ। ਅਤੇ ਜਿਹੜੇ ਇਨਕਾਰੀ ਹਨ, ਉਨ੍ਹਾਂ ਲਈ ਸਖ਼ਤ ਸਜ਼ਾ ਹੈ।
وَلَوْ بَسَطَ اللَّهُ الرِّزْقَ لِعِبَادِهِ لَبَغَوْا فِي الْأَرْضِ وَلَٰكِنْ يُنَزِّلُ بِقَدَرٍ مَا يَشَاءُ ۚ إِنَّهُ بِعِبَادِهِ خَبِيرٌ بَصِيرٌ
ਅਤੇ ਜੇਕਰ ਅੱਲਾਹ ਆਪਣੇ ਬੰਦਿਆਂ ਲਈ ਰਿਜ਼ਕ ਖੌਲ ਦਿੰਦਾ ਤਾਂ ਉਹ ਧਰਤੀ ਤੇ ਵਿਗਾੜ ਪਾਉਂਦੇ। ਪਰੰਤੂ ਉਹ ਜਿਹੜੀ ਵੀ ਚੀਜ਼ ਉਤਾਰਦਾ ਹੈ ਅਨੁਮਾਨ ਅਨੁਸਾਰ ਉਤਾਰਦਾ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਨੂੰ ਜਾਣਨ ਵਾਲਾ ਹੈ, ਦੇਖਣ ਵਾਲਾ ਹੈ।
وَهُوَ الَّذِي يُنَزِّلُ الْغَيْثَ مِنْ بَعْدِ مَا قَنَطُوا وَيَنْشُرُ رَحْمَتَهُ ۚ وَهُوَ الْوَلِيُّ الْحَمِيدُ
ਅਤੇ ਉਹ ਹੀ ਹੈ ਜਿਹੜਾ ਲੋਕਾਂ ਦੇ ਨਿਰਾਸ਼ ਹੋ ਜਾਣ ਤੋਂ ਬਾਅਦ ਵਰਖਾ ਕਰਦਾ ਹੈ ਅਤੇ ਆਪਣੀ ਰਹਿਮਤ ਖਿਲਾਰ ਦਿੰਦਾ ਹੈ। ਅੱਲਾਹ ਕਾਰਜ ਰਾਸ ਕਰਨ ਵਾਲਾ ਅਤੇ ਸਿਫ਼ਤ ਦੇ ਲਾਇਕ ਹੈ।
وَمِنْ آيَاتِهِ خَلْقُ السَّمَاوَاتِ وَالْأَرْضِ وَمَا بَثَّ فِيهِمَا مِنْ دَابَّةٍ ۚ وَهُوَ عَلَىٰ جَمْعِهِمْ إِذَا يَشَاءُ قَدِيرٌ
ਅਤੇ ਧਰਤੀ ਅਤੇ ਆਕਾਸ਼ ਨੂੰ ਪੈਦਾ ਕਰਨਾ ਉਸ ਦੀਆਂ ਨਿਸ਼ਾਨੀਆਂ ਵਿਚੋਂ ਹੈ। ਅਤੇ ਉਹ ਜੀਵਨਧਾਰੀ, ਜਿਹੜੇ ਉਸਨੇ ਇਨ੍ਹਾਂ (ਧਰਤੀ ਤੇ ਆਕਾਸ਼) ਵਿਚ ਫੈਲਾਏ ਹਨ, ਉਹ ਇਨ੍ਹਾਂ ਨੂੰ ਇੱਕਠੇ ਕਰਨ ਦੀ ਤਾਕਤ ਰੱਖਦਾ ਹੈ। ਜਦੋਂ ਵੀ ਉਹ ਇਨ੍ਹਾਂ ਨੂੰ ਇਕੱਠਾ ਕਰਨਾ ਚਾਹੇ।
وَمَا أَصَابَكُمْ مِنْ مُصِيبَةٍ فَبِمَا كَسَبَتْ أَيْدِيكُمْ وَيَعْفُو عَنْ كَثِيرٍ
ਅਤੇ ਜਿਹੜੀ ਆਫ਼ਤ ਤੁਹਾਡੇ ਤੇ ਆਉਂਦੀ ਹੈ, ਉਹ ਤੁਹਾਡੇ ਹੱਥਾਂ ਨਾਲ ਕਮਾਏ ਕਰਮਾ ਦੇ ਕਾਰਨ ਆਉਂਦੀ ਹੈ। ਅਤੇ ਬਹੁਤ ਸਾਰੇ ਪਾਪਾਂ ਨੂੰ ਉਹ ਮੁਆਫ਼ ਕਰ ਦਿੰਦਾ ਹੈ।

Choose other languages: