Quran Apps in many lanuages:

Surah As-Sajda Ayahs #30 Translated in Punjabi

أَوَلَمْ يَهْدِ لَهُمْ كَمْ أَهْلَكْنَا مِنْ قَبْلِهِمْ مِنَ الْقُرُونِ يَمْشُونَ فِي مَسَاكِنِهِمْ ۚ إِنَّ فِي ذَٰلِكَ لَآيَاتٍ ۖ أَفَلَا يَسْمَعُونَ
ਕੀ ਉਨ੍ਹਾਂ ਲਈ ਇਹ ਚੀਜ਼ ਨਸੀਹਤ ਵਾਲੀ ਨਾ ਬਣੀ ਕਿ ਉਨ੍ਹਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਕੌਮਾਂ ਨੂੰ ਨਸ਼ਟ ਕਰ ਦਿੱਤਾ ਹੈ। ਜਿਨ੍ਹਾਂ ਦੀਆਂ ਬਸਤੀਆਂ ਵਿਚ ਇਹ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ। ਕੀ ਇਹ ਲੋਕ ਸੁਣਦੇ ਨਹੀਂ
أَوَلَمْ يَرَوْا أَنَّا نَسُوقُ الْمَاءَ إِلَى الْأَرْضِ الْجُرُزِ فَنُخْرِجُ بِهِ زَرْعًا تَأْكُلُ مِنْهُ أَنْعَامُهُمْ وَأَنْفُسُهُمْ ۖ أَفَلَا يُبْصِرُونَ
ਕੀ ਇਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਜਲ ਨੂੰ ਪੱਧਰੀ (ਬੰਜਰ) ਜ਼ਮੀਨ ਵੱਲ ਰੋੜ੍ਹ ਕੇ ਲੈ ਜਾਂਦੇ ਹਾਂ। ਫਿਰ ਅਸੀਂ ਉਸ ਵਿਜ਼ੋਂ ਫਸਲਾਂ ਪੈਦਾ ਕਰਦੇ ਹਾਂ, ਜਿਸਨੂੰ ਉਹ ਅਤੇ ਇਨ੍ਹਾਂ ਦੇ ਪਸ਼ੂ ਖਾਂਦੇ ਹਨ। ਫਿਰ ਕੀ ਉਹ ਦੇਖਦੇ ਨਹੀਂ।
وَيَقُولُونَ مَتَىٰ هَٰذَا الْفَتْحُ إِنْ كُنْتُمْ صَادِقِينَ
ਅਤੇ ਉਹ ਆਖਦੇ ਹਨ ਕਿ ਇਹ ਫੈਸਲਾ ਕਦੋਂ ਹੋਵੇਗਾ, (ਦੱਸੋ) ਜੇਕਰ ਤੁਸੀਂ ਸੱਚੇ ਹੋ।
قُلْ يَوْمَ الْفَتْحِ لَا يَنْفَعُ الَّذِينَ كَفَرُوا إِيمَانُهُمْ وَلَا هُمْ يُنْظَرُونَ
ਆਖੋ, ਕਿ ਫੈਸਲੇ ਦੇ ਦਿਨ ਉਨ੍ਹਾਂ ਲੋਕਾਂ ਵਾ ਈਮਾਨ ਕੰਮ ਨਹੀਂ ਆਵੇਗਾ, ਜਿਨ੍ਹਾਂ ਨੇ ਅਵੱਗਿਆ ਕੀਤੀ। ਅਤੇ ਨਾ’ ਹੀ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ।
فَأَعْرِضْ عَنْهُمْ وَانْتَظِرْ إِنَّهُمْ مُنْتَظِرُونَ
ਤਾਂ ਉਨ੍ਹਾਂ ਤੋਂ ਮੂੰਹ ਮੌੜ ਲਵੋਂ ਅਤੇ ਉਡੀਕ ਕਰੋ, ਇਹ ਵੀ ਉਡੀਕ ਕਰ ਰਹੇ ਹਨ।

Choose other languages: