Quran Apps in many lanuages:

Surah As-Sajda Ayahs #14 Translated in Punjabi

وَقَالُوا أَإِذَا ضَلَلْنَا فِي الْأَرْضِ أَإِنَّا لَفِي خَلْقٍ جَدِيدٍ ۚ بَلْ هُمْ بِلِقَاءِ رَبِّهِمْ كَافِرُونَ
ਅਤੇ ਉਨ੍ਹਾਂ ਨੇ ਆਖਿਆ ਕਿ ਕੀ ਜਦੋਂ ਅਸੀਂ ਧਰਤੀ ਵਿਚ਼ ਲੁਪਤ ਹੋ ਜਾਵਾਂਗੇ। ਤਾਂ ਅਸੀਂ ਫਿਰ ਨਵੇਂ ਸਿਰੇ ਤੋਂ ਪੈਦਾ ਕੀਤੇ ਜਾਵਾਂਗੇ। ਸਗੋਂ ਉਹ ਆਪਣੇ ਰੱਬ ਕੋਲ ਜਾਣ ਤੋਂ ਹੀ ਇਨਕਾਰੀ ਹਨ।
قُلْ يَتَوَفَّاكُمْ مَلَكُ الْمَوْتِ الَّذِي وُكِّلَ بِكُمْ ثُمَّ إِلَىٰ رَبِّكُمْ تُرْجَعُونَ
ਆਖੋ ਕਿ ਮੌਤ ਦਾ ਫ਼ਰਿਸ਼ਤਾ ਤੁਹਾਡੀ ਜਾਨ ਕੱਢਦਾ ਹੈ, ਜਿਹੜਾ ਤੁਹਾਡੇ ਲਈ ਨਿਯੁਕਤ ਕੀਤਾ ਗਿਆ ਹੈ। ਫਿਰ ਤੁਸੀਂ ਆਪਣੇ ਰੱਬ ਵੱਲ ਵਾਪਿਸ ਮੋੜੇ ਜਾਉਗੇ।
وَلَوْ تَرَىٰ إِذِ الْمُجْرِمُونَ نَاكِسُو رُءُوسِهِمْ عِنْدَ رَبِّهِمْ رَبَّنَا أَبْصَرْنَا وَسَمِعْنَا فَارْجِعْنَا نَعْمَلْ صَالِحًا إِنَّا مُوقِنُونَ
ਅਤੇ ਕਾਸ਼! ਤੁਸੀਂ ਵੇਖੋ ਜਦੋਂ ਇਹ ਅਪਰਾਧੀ ਲੋਕ ਆਪਣੇ ਰੱਬ ਦੇ ਸਾਹਮਣੇ ਸਿਰ ਝੁਕਾ ਕੇ ਖੜੇ ਹੋਣਗੇ। ਹੇ ਸਾਡੇ ਪਾਲਣਹਾਰ! ਅਸੀਂ ਦੇਖ ਲਿਆ ਅਤੇ ਅਸੀਂ ਸੁਣ ਲਿਆ, (ਹੁਣ) ਸਾਨੂੰ ਵਾਪਿਸ ਭੇਜ ਦੇ ਤਾਂ ਕਿ ਅਸੀਂ ਚੰਗੇ ਕਰਮ ਕਰ ਸਕੀਏ। ਅਸੀ’ (ਹੁਣ) ਭਰੋਸਾ ਕਰਨ ਵਾਲੇ ਬਣ ਗਏ।
وَلَوْ شِئْنَا لَآتَيْنَا كُلَّ نَفْسٍ هُدَاهَا وَلَٰكِنْ حَقَّ الْقَوْلُ مِنِّي لَأَمْلَأَنَّ جَهَنَّمَ مِنَ الْجِنَّةِ وَالنَّاسِ أَجْمَعِينَ
ਅਤੇ ਜੇਕਰ ਅਸੀਂ’ ਚਾਹੁੰਦੇ ਤਾਂ ਹਰੇਕ ਬੰਦੇ ਨੂੰ ਉਸ ਦਾ ਸਿੱਧਾ ਮਾਰਗ ਦਿੰਦੇ। ਪਰੰਤੂ ਮੇਰੀ ਗੱਲ ਸਿੱਧ ਹੋ ਚੁੱਕੀ ਹੈ ਕਿ ਮੈ’ ਨਰਕਾਂ ਨੂੰ ਜਿੰਨਾਂ ਅਤੇ ਮਨੁੱਖਾਂ ਨਾਲ ਭਰਾਂਗਾ।
فَذُوقُوا بِمَا نَسِيتُمْ لِقَاءَ يَوْمِكُمْ هَٰذَا إِنَّا نَسِينَاكُمْ ۖ وَذُوقُوا عَذَابَ الْخُلْدِ بِمَا كُنْتُمْ تَعْمَلُونَ
ਤਾਂ ਹੁਣ ਮਜ਼ਾ ਚੱਖੋ ਇਸ ਗੱਲ ਦਾ ਕਿ ਤੁਸੀਂ ਉਸ ਦਿਨ ਦੇ ਆਉਣ ਨੂੰ ਭੂਲਾ ਦਿੱਤਾ ਸੀ। (ਅੱਜ) ਅਸੀਂ ਤੁਹਾਨੂੰ ਭੂਲਾ ਦਿੱਤਾ। ਅਤੇ ਆਪਣੇ ਕਰਮਾਂ ਦੇ ਕਾਰਨ ਹਮੇਸ਼ਾ ਰਹਿਣ ਵਾਲੇ ਕਸ਼ਟ ਦਾ ਮਜ਼ਾ ਚੱਖੋ।

Choose other languages: