Quran Apps in many lanuages:

Surah Ar-Rad Ayahs #12 Translated in Punjabi

اللَّهُ يَعْلَمُ مَا تَحْمِلُ كُلُّ أُنْثَىٰ وَمَا تَغِيضُ الْأَرْحَامُ وَمَا تَزْدَادُ ۖ وَكُلُّ شَيْءٍ عِنْدَهُ بِمِقْدَارٍ
ਅੱਲਾਹ ਹਰੇਕ ਮਾਦਾ ਦੇ ਗਰਭ ਨੂੰ ਜਾਣਦਾ ਹੈ, ਅਤੇ ਉਸ ਨੂੰ ਵੀ ਜਿਹੜਾ ਗਰਭ ਵਿਚ ਘਟਦਾ ਅਤੇ ਵਧਦਾ ਹੈ। ਹਰੇਕ ਚੀਜ਼ ਦਾ ਉਸ ਕੋਲ ਇੱਕ ਮੈਮਾਨਾ ਹੈ।
عَالِمُ الْغَيْبِ وَالشَّهَادَةِ الْكَبِيرُ الْمُتَعَالِ
ਅਤੇ ਉਹ ਗੁਪਤ ਅਤੇ ਪ੍ਰਗਟ ਨੂੰ ਵੀ ਜਾਣਨ ਵਾਲਾ ਹੈ। ਉਹ ਸਭ ਤੋਂ ਵੱਡਾ ਸਰਵ ਸ੍ਰੇਸ਼ਟ ਹੈ।
سَوَاءٌ مِنْكُمْ مَنْ أَسَرَّ الْقَوْلَ وَمَنْ جَهَرَ بِهِ وَمَنْ هُوَ مُسْتَخْفٍ بِاللَّيْلِ وَسَارِبٌ بِالنَّهَارِ
ਤੁਹਾਨੂੰ ਕੋਈ ਬੰਦਾ ਹੌਲੀ ਜਿਹੀ ਗੱਲ ਕਹੇ ਤੇ ਜਾਂ ਚੀਕ ਕੇ ਕਹੇ, ਜਿਹੜਾ ਰਾਤ ਨੂੰ ਲੁਕਿਆ ਹੋਇਆ ਹੈ ਅਤੇ ਦਿਨ ਨੂੰ ਚੱਲ ਰਿਹਾ ਹੈ, ਅੱਲਾਹ ਲਈ ਸਾਰੇ ਇੱਕ ਬਰਾਬਰ ਹਨ।
لَهُ مُعَقِّبَاتٌ مِنْ بَيْنِ يَدَيْهِ وَمِنْ خَلْفِهِ يَحْفَظُونَهُ مِنْ أَمْرِ اللَّهِ ۗ إِنَّ اللَّهَ لَا يُغَيِّرُ مَا بِقَوْمٍ حَتَّىٰ يُغَيِّرُوا مَا بِأَنْفُسِهِمْ ۗ وَإِذَا أَرَادَ اللَّهُ بِقَوْمٍ سُوءًا فَلَا مَرَدَّ لَهُ ۚ وَمَا لَهُمْ مِنْ دُونِهِ مِنْ وَالٍ
ਹਰ ਇੱਕ ਵਿਅਕਤੀ ਦੇ ਅੱਗੇ ਅਤੇ ਪਿੱਛੇ ਉਸ ਦੇ ਨਿਗਰਾਨ ਹਨ, ਜਿਹੜੇ ਅੱਲਾਹ ਦੇ ਹੁਕਮ ਨਾਲ ਉਸ ਦੀ ਦੇਖ ਭਾਲ ਕਰ ਰਹੇ ਹਨ। ਕੋਈ ਸ਼ੱਕ ਨਹੀਂ ਕਿ ਅੱਲਾਹ ਕਿਸੇ ਕੌਮ ਦੀ ਹਾਲਤ ਨੂੰ ਨਹੀਂ ਬਦਲਦਾ ਜਦੋਂ ਤੱਕ ਉਹ ਅਪਣੇ ਮਨਾਂ ਨੂੰ ਨਾ ਬਦਲ ਲੈਣ। ਜਦੋਂ’ ਅੱਲਾਹ ਕਿਸੇ ਕੌਮ ਉੱਪਰ ਕੋਈ ਆਫ਼ਤ ਲਿਆਉਣਾ ਚਾਹੁੰਦਾ ਹੈ, ਤਾਂ ਫਿਰ ਉਸ ਨੂੰ ਰੋਕਣ ਦਾ ਕੋਈ ਉਪਾਅ ਨਹੀਂ, ਅੱਲਾਹ ਤੋਂ ਬਿਨਾ ਉਸ ਦੇ ਬਰਾਬਰ ਕੋਈ ਸਹਾਇਕ ਨਹੀਂ।
هُوَ الَّذِي يُرِيكُمُ الْبَرْقَ خَوْفًا وَطَمَعًا وَيُنْشِئُ السَّحَابَ الثِّقَالَ
ਉਹ ਹੀ ਹੈ ਜਿਹੜਾ ਤੁਹਾਨੂੰ ਬਿਜਲੀ ਦਿਖਾਉਂਦਾ ਹੈ, ਜਿਸ ਤੋਂ ਡਰ ਵੀ ਪੈਦਾ ਹੁੰਦਾ ਹੈ ਅਤੇ ਉਮੀਦ ਵੀ, ਅਤੇ ਉਹੀ ਹੈ, ਜਿਹੜਾ ਪਾਣੀ ਦੇ ਭਰੇ ਬੱਦਲ ਉਠਾਉਂਦਾ ਹੈ।

Choose other languages: